May 5, 2024, 4:01 pm
----------- Advertisement -----------
HomeNewsEducationਸੂਬੇ ਦੇ ਸਰਕਾਰੀ ਸਕੂਲਾਂ 'ਚ ਬਾਲਾ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ...

ਸੂਬੇ ਦੇ ਸਰਕਾਰੀ ਸਕੂਲਾਂ ‘ਚ ਬਾਲਾ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ ਦੀ ਰਾਸ਼ੀ ਜਾਰੀ: ਹਰਜੋਤ ਬੈਂਸ

Published on

----------- Advertisement -----------

ਚੰਡੀਗੜ੍ਹ,1 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਅਕ ਪ੍ਰਣਾਲੀ ਨੂੰ ਹੋਰ ਚੁਸਤ ਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਦੇ 5500 ਐਲੀਮੈਂਟਰੀ ਸਕੂਲਾਂ ਅਤੇ 2200 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਾਲਾ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ। ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਸਕੂਲਾਂ ਵਿਚ ਬਾਲਾ ਵਰਕ ਕਰਵਾਇਆ ਜਾਵੇਗਾ ਅਤੇ ਬਾਲਾ ਵਰਕ ਪਾਠ ਪੁਸਤਕ ਉਤੇ ਅਧਾਰਿਤ ਹੋਵੇਗਾ, ਪ੍ਰਾਇਮਰੀ ਪੱਧਰ ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਮਹੀਨੀਆਂ ਦੇ ਨਾਂ, ਅੰਕਾਂ ਅਤੇ ਸ਼ਬਦਾਂ ਵਿੱਚ ਗਿਣਤੀ, ਗਣਿਤ ਦੇ ਫਾਰਮੂਲੇ, ਸ਼ਬਦ ਭੰਡਾਰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਬਣਾਏ ਜਾ ਸਕਦੇ ਹਨ।

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਹਾਈ ਅਤੇ ਸੈਕੰਡਰੀ ਪੱਧਰ ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਸਕੂਲ ਪੱਧਰ ਤੇ ਵਿਸਾ਼ ਵਾਰ ਅਧਿਆਪਕਾਂ ਦੀ ਕਮੇਟੀ ਬਣਾ ਕੇ ਸਮੱਗਰੀ ਦੀ ਚੌਣ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਸਾਰੀ ਸਮੱਗਰੀ ਦੀ ਲੈਬਲਿੰਗ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲਾ ਵਰਕ ਲਈ ਸਕੂਲ ਦੇ ਵਰਾਂਡੇ ਅਤੇ ਪਿੱਲਰਾਂ ਦੀ ਵਰਤੋਂ ਮੁੱਖ ਤੌਰ ਤੇ ਕੀਤੀ ਜਾਵੇ ਤਾਂ ਜੋ ਸਕੂਲ ਸਮੇਂ ਦੌਰਾਨ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਸਿੱਖਣ ਸਿਖਾਉਣ ਪ੍ਰਕਿਰਿਆ ਸੁਭਾਵਿਕ ਤੌਰ ਤੇ ਜਾਰੀ ਰਹੇ ਅਤੇ ਨਾਲ ਦੇ ਨਾਲ ਹੀ ਸਕੂਲ ਦੀ ਦਿੱਖ ਵੀ ਸੁੰਦਰ ਨਜ਼ਰ ਆਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ ‘ਚ ਖੁਦਕੁਸ਼ੀ ਕਰਨ ਵਾਲੇ ਦੋਸ਼ੀ ਦੀ ਲਾਸ਼ ਪਹੁੰਚੀ ਪਿੰਡ

ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ 'ਚ ਅਬੋਹਰ ਦੇ ਪਿੰਡ ਸੁਖਚੈਨ ਦੇ ਰਹਿਣ ਵਾਲੇ ਅਨੁਜ...

ਬ੍ਰਾਜ਼ੀਲ ‘ਚ ਭਾਰੀ ਮੀਂਹ ਤੇ ਹੜ੍ਹ ਕਾਰਨ 58 ਲੋਕਾਂ ਦੀ ਹੋਈ ਮੌਤ, 67 ਲੋਕ ਲਾਪਤਾ

ਬ੍ਰਾਜ਼ੀਲ ਦੇ ਦੱਖਣੀ ਹਿੱਸਿਆਂ 'ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸਥਿਤੀ ਵਿਗੜ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲਾਲਚ ਬਦਲੇ ਵੋਟ ਨਾ ਪਾਉਣ ਦੀ ਅਪੀਲ

'ਫ੍ਰੀਬੀਜ' ਅਤੇ 'ਨੋਟਾ' ਬਾਬਤ ਦਿਲਚਸਪ ਜਾਣਕਾਰੀ ਦਿੰਦਾ ਪੋਡਕਾਸਟ ਦਾ ਤੀਜਾ ਐਪੀਸੋਡ ਰਿਲੀਜ਼ ਚੰਡੀਗੜ੍ਹ, 5 ਮਈ...

ਜੇਲ੍ਹ ‘ਚ ਕੈਦੀ ਦੀ ਬਾਂਹ ਟੁੱਟੀ: ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ, ਪੜ੍ਹੋ ਵੇਰਵਾ

ਲੁਧਿਆਣਾ, 5 ਮਈ 2024 - ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀ ਨਾਲ ਕੁੱਟਮਾਰ ਦਾ...

ਕਾਰ ਅਤੇ ਸਕੂਟਰ ਦੀ ਭਿਆਨਕ ਟੱਕਰ, ਹਾਦਸੇ ‘ਚ 2 ਦੀ ਮੌਤ

ਅਬੋਹਰ, 5 ਮਈ 2024 - ਅਬੋਹਰ ਸਬ-ਡਵੀਜ਼ਨ ਦੇ ਪਿੰਡ ਕਿੱਲਿਆਂਵਾਲੀ ਅਤੇ ਪਿੰਡ ਫੁੱਲੂਖੇੜਾ ਦੇ...

ਸੰਦੀਪ ਨੰਗਲ ਅੰਬੀਆ ਕਤਲ ਕੇਸ ‘ਚ ਇੱਕ ਹੋਰ ਗ੍ਰਿਫਤਾਰ: ਅਦਾਲਤ ਨੇ ਮੁਲਜ਼ਮ ਨੂੰ ਦਿੱਤਾ ਸੀ ਭਗੌੜਾ ਕਰਾਰ

ਅੰਮ੍ਰਿਤਸਰ, 5 ਮਈ 2024 - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ...

ਖੇਤਾਂ ਵਿੱਚ ਲੱਗੀ ਅੱਗ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀਆਂ ਉੱਠੀਆਂ ਅਰਥੀਆਂ, ਪਿਓ-ਪੁੱਤ ਤੇ ਦਾਦੀ ਦੀ ਮੌਤ

ਬਾਈਕ 'ਤੇ ਮਹਿਤਾ ਜਾ ਰਹੇ ਪਿਓ-ਪੁੱਤ ਤੇ ਦਾਦੀ ਧੂੰਏਂ ਕਾਰਨ ਵਾਪਰਿਆ ਸੜਕ ਹਾਦਸਾ ਗੁਰਦਾਸਪੁਰ, 5 ਮਈ...

ਚਲਦੀ ਰੇਲਗੱਡੀ ਤੋਂ ਵੱਖ ਹੋਇਆ ਇੰਜਣ: ਬੋਗੀਆਂ ਪਿੱਛੇ ਛੱਡ ਇੱਕਲਾ ਹੀ 3 ਕਿਲੋਮੀਟਰ ਦੂਰ ਪਹੁੰਚਿਆ

ਖੰਨਾ, 5 ਮਈ 2024 - ਖੰਨਾ 'ਚ ਐਤਵਾਰ ਨੂੰ ਚੱਲਦੀ ਟਰੇਨ ਦਾ ਇੰਜਣ ਵੱਖ...