ਲੁਧਿਆਣਾ ‘ਚ ਸ਼ਨੀਵਾਰ ਸਵੇਰੇ ਚੀਮਾ ਚੌਕ ‘ਤੇ ‘ਤੂੜੀ’ ਨਾਲ ਭਰੀ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਜਿਸ ਤੋਂ ਬਾਅਦ ਹਾਈਵੇਅ ‘ਤੇ ਜਾਮ ਲੱਗ ਗਿਆ। ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਅਦ ਦੁਪਹਿਰ ਕਰੇਨ ਦੀ ਮਦਦ ਨਾਲ ਟਰਾਲੀ ਨੂੰ ਕਿਸੇ ਤਰ੍ਹਾਂ ਸਿੱਧੀ ਕਰਕੇ ਸੜਕ ਨੂੰ ਸਾਫ਼ ਕੀਤਾ ਗਿਆ। ਟਰਾਲੀ ਪਲਟਣ ਕਾਰਨ ਡਰਾਈਵਰ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਤੂੜੀ ਨਾਲ ਭਰੀ ਟਰਾਲੀ ਮੋਗਾ ਤੋਂ ਲੁਧਿਆਣਾ ਦੇ ਤਾਜਪੁਰ ਰੋਡ ਵੱਲ ਜਾ ਰਹੀ ਸੀ। ਡਰਾਈਵਰ ਦੇ ਅਨੁਸਾਰ, ਇੱਕ ਕਾਰ ਚਾਲਕ ਨੇ ਤੁਰੰਤ ਅੱਗੇ ਬ੍ਰੇਕ ਲਗਾ ਦਿੱਤੀ। ਕਾਰ ਨੂੰ ਬਚਾਉਣ ਲਈ ਟਰਾਲੀ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰਾਲੀ ਬੇਕਾਬੂ ਹੋ ਕੇ ਪਲਟ ਗਈ।
ਟਰਾਲੀ ਪਲਟਣ ਕਾਰਨ ਡਰਾਈਵਰ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਟਰਾਲੀ ਪਲਟਣ ਕਾਰਨ ਲੰਬਾ ਜਾਮ ਲੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਬਾਅਦ ਸੜਕ ਨੂੰ ਸਾਫ਼ ਕਰ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ।