May 20, 2025, 10:35 pm
----------- Advertisement -----------
HomeNewsBreaking Newsਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ: ਦੋਵੇਂ ਨਿੱਕਲੇ ਭਰਾ

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ: ਦੋਵੇਂ ਨਿੱਕਲੇ ਭਰਾ

Published on

----------- Advertisement -----------
  • ਪੁਲਿਸ ਨੇ ਚੈਕਿੰਗ ਦੌਰਾਨ ਕਾਬੂ ਕੀਤਾ

ਜਲਾਲਾਬਾਦ, 12 ਸਤੰਬਰ 2024 – ਜਲਾਲਾਬਾਦ ‘ਚ ਥਾਣਾ ਸਿਟੀ ਪੁਲਿਸ ਨੇ ਜੰਮੂ ਬਸਤੀ ਨੇੜੇ ਦੋ ਵਿਅਕਤੀਆਂ ਨੂੰ 1500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਭਰਾ ਹੀ ਲੱਗਦੇ ਹਨ, ਜਿਨ੍ਹਾਂ ‘ਚੋਂ ਇੱਕ ਬੀਏ ਦਾ ਵਿਦਿਆਰਥੀ ਹੈ ਅਤੇ ਦੂਜਾ ਦਿਹਾੜੀਦਾਰ ਮਜ਼ਦੂਰ ਹੈ। ਮੁਲਜ਼ਮ ਕੰਮ ’ਤੇ ਜਾ ਰਹੇ ਸਨ ਜਦੋਂ ਉਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ।

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜਲਾਲਾਬਾਦ ਦੇ ਐਸ.ਐਚ.ਓ ਅੰਗਰੇਜ਼ ਕੁਮਾਰ ਅਤੇ ਜਾਂਚ ਅਧਿਕਾਰੀ ਬਿਸ਼ਨ ਰਾਮ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਹਨੂੰਮਾਨ ਮੰਦਰ ਜੰਮੂ ਬਸਤੀ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਇਨ੍ਹਾਂ ਕੋਲੋਂ ਤਿੰਨ ਪੇਟੀਆਂ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਅਤੇ ਬਲਵਿੰਦਰ ਸਿੰਘ ਵਾਸੀ ਗੁਮਾਨੀ ਵਾਲਾ ਖੂਹ ਵਜੋਂ ਹੋਈ ਹੈ, ਜੋ ਕਿ ਲਾਲਚ ਕਾਰਨ ਇਹ ਕੰਮ ਕਰਨ ਜਾ ਰਹੇ ਸਨ, ਜਿਸ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਕਾਬੂ ਕਰ ਲਿਆ। ਇਸ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

PPCB ਦੀ ਚੇਅਰਪਰਸਨ ਰੀਨਾ ਗੁਪਤਾ ਦੀ ਨਿਯੁਕਤੀ ‘ਤੇ ਸਵਾਲ-‘ਬਾਹਰਲਿਆਂ ਦੇ ਹੱਥ ਪੰਜਾਬ ਦੀ ਕਮਾਨ’

ਪੰਜਾਬ ਸਰਕਾਰ ਵੱਲੋਂ ਕਾਰਪੋਰੇਸ਼ਨ ਤੇ ਬੋਰਡ ਦੇ ਚੇਅਰਮੈਨ, ਡਾਇਰੈਕਟਰ ਤੇ ਮੈਂਬਰਾਂ ਦੀ ਨਿਯੁਕਤੀ ਕੀਤੀ...

ਪੰਜਾਬ ‘ਚ 30 ਮਈ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਪੰਜਾਬ ਦੇ ਵਿਦਿਆਰਥੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 30 ਮਈ ਦਿਨ...

ਅਗਨੀਵੀਰ ਅਕਾਸ਼ਦੀਪ ਦੀ ਮਾਤਾ ਦੇ ਵੱਡੇ ਇਲਜ਼ਾਮ, ਸਰਕਾਰ ਨੇ ਉਡਾਈਆਂ ਅਕਾਸ਼ਦੀਪ ਦੀ ਸ਼ਹਾਦਤ ਦਾ ਮਜ਼ਾਕ

ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਤਾਇਨਾਤ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਠੇ ਚਹਿਲ ਵਾਸੀ ਅਗਨੀਵੀਰ...

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ, 2 ਵੱਡੇ ਅਫਸਰਾਂ ਦੇ ਸਸਪੈਂਸ਼ਨ ਆਰਡਰ ਰੱਦ, ਇੱਕ ‘ਤੇ ਡਿੱਗੀ ਗਾਜ

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਵੱਲੋਂ ਦੋ ਪੁਲਿਸ...

ਜੋਤੀ ਮਲਹੋਤਰਾ ਮਗਰੋਂ ਇੱਕ ਹੋਰ ਯੂਟਿਊਬਰ ਜਾਂਚ ਏਜੰਸੀਆਂ ਦੇ ਰਾਡਾਰ ‘ਤੇ !

 ਹਰਿਆਣਾ ਦੇ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਲਈ ਜਾਸੂਸੀ ਦਾ ਮਾਮਲਾ...

ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ, ਪੰਜਾਬ ਨੇ BBMB ਤੋਂ ਮੰਗਿਆ 9000 ਕਿਊਸਿਕ ਵਾਧੂ ਪਾਣੀ

ਹੁਣ ਹਰਿਆਣਾ ਤੋਂ ਬਾਅਦ ਪੰਜਾਬ ਨੇ BBMB ਤੋਂ 9000 ਕਿਊਸਿਕ ਪਾਣੀ ਦੀ ਮੰਗ ਕੀਤੀ...

ISRO EOS-09 ਸੈਟੇਲਾਈਟ ਨੂੰ ਸਥਾਪਤ ਕਰਨ ’ਚ ਰਿਹਾ ਅਸਫਲ, 101ਵਾਂ ਮਿਸ਼ਨ ਤੀਜੇ ਪੜਾਅ ’ਚ ਹੋਇਆ ਫੇਲ੍ਹ

 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C61) ਰਾਹੀਂ...

ਹੈਦਰਾਬਾਦ ਅਗਨੀਕਾਂਡ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 17

 ਸਵੇਰੇ ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਵਿਖੇ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਭਿਆਨਕ...

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ, ਰੈਡੀਮੇਡ ਕੱਪੜਿਆਂ, ਪ੍ਰੋਸੈਸਡ ਫੂਡ ਸਣੇ ਇਨ੍ਹਾਂ ਚੀਜ਼ਾਂ ‘ਤੇ ਲਗਾਇਆ ਬੈਨ

ਪਾਕਿਸਤਾਨ ਦੇ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤ ਨੇ ਬੰਗਲਾਦੇਸ਼...