October 12, 2026, 3:08 pm
----------- Advertisement -----------
HomeNewsBreaking Newsਜਿੰਮ 'ਚ ਨੌਜਵਾਨਾਂ ਦੇ ਦੋ ਗੁੱਟ ਲੜੇ, ਚੱਲੀਆਂ ਗੋ+ਲੀਆਂ, 3 ਜ਼ਖਮੀ, ਪੁਲਿਸ...

ਜਿੰਮ ‘ਚ ਨੌਜਵਾਨਾਂ ਦੇ ਦੋ ਗੁੱਟ ਲੜੇ, ਚੱਲੀਆਂ ਗੋ+ਲੀਆਂ, 3 ਜ਼ਖਮੀ, ਪੁਲਿਸ ਜਾਂਚ ‘ਚ ਜੁਟੀ

Published on

----------- Advertisement -----------

ਤਰਨਤਾਰਨ, 2 ਅਗਸਤ 2023 – ਤਰਨਤਾਰਨ ‘ਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਗੁੱਟ ਆਪਸ ‘ਚ ਭਿੜ ਗਏ। ਇਸ ਦੌਰਾਨ 15 ਦੇ ਕਰੀਬ ਨੌਜਵਾਨਾਂ ਦੇ ਪਹਿਲਾਂ ਤੋਂ ਤਿਆਰ ਗਰੁੱਪ ਨੇ ਜਿਮ ਤੋਂ ਬਾਹਰ ਨਿਕਲਦੇ 5 ਦੋਸਤਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ‘ਤੇ ਗੋਲੀ ਵੀ ਚਲਾਈ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ।

ਇਸ ਹਮਲੇ ‘ਚ 3 ਨੌਜਵਾਨ ਜ਼ਖਮੀ ਹੋ ਗਏ ਹਨ। ਇਕ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦੋ ਜ਼ਖ਼ਮੀਆਂ ਦੀ ਪਛਾਣ ਹਰਨੂਰ ਅਤੇ ਜਗਰੂਪ ਸਿੰਘ ਵਜੋਂ ਹੋਈ ਹੈ।

ਇਹ ਸਾਰੀ ਘਟਨਾ ਤਰਨਤਾਰਨ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ‘ਤੇ ਵਾਪਰੀ। ਇੱਥੇ ਨੌਜਵਾਨਾਂ ਦੇ ਜਿੰਮ ਨੂੰ ਲੈ ਕੇ ਵਿਵਾਦ ਦੱਸਿਆ ਜਾ ਰਿਹਾ ਹੈ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਜਿੰਮ ਦੇ ਕੋਲ ਖੜ੍ਹਾ ਸੀ ਜਦੋਂ 15 ਦੇ ਕਰੀਬ ਵਿਅਕਤੀ ਹੱਥਾਂ ਵਿੱਚ ਪਿਸਤੌਲ ਅਤੇ ਚਾਕੂ ਲੈ ਕੇ ਆਏ ਅਤੇ ਅਚਾਨਕ ਹਮਲਾ ਕਰ ਦਿੱਤਾ। ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਹਨ, ਜਦੋਂ ਕਿ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢਿਆ ਗਿਆ ਹੈ।

ਡੀਐਸਪੀ ਸਿਟੀ ਜਸਪਾਲ ਸਿੰਘ ਨੇ ਦੱਸਿਆ ਕਿ ਹਮਲੇ ਦੇ ਮੁੱਖ ਮੁਲਜ਼ਮ ਦੀ ਪਛਾਣ ਅਰਸ਼ਦੀਪ ਵਜੋਂ ਹੋਈ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਇੱਕ ਜ਼ਖ਼ਮੀ ਨੌਜਵਾਨ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ ਜਦਕਿ ਦੋ ਜ਼ਖ਼ਮੀਆਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਐਕਟੀਵਿਟੀ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਰੋਨ ਐਕਟੀਵਿਟੀ ਦੇਖੇ...

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ...