October 8, 2026, 10:21 am
----------- Advertisement -----------
HomeNewsBreaking Newsਲੁਧਿਆਣਾ 'ਚ ਇੱਕ ਦਿਨ ਲਈ ਡੀਸੀ ਬਣੀਆਂ ਦੋ ਸਕੀਆਂ ਭੈਣਾਂ

ਲੁਧਿਆਣਾ ‘ਚ ਇੱਕ ਦਿਨ ਲਈ ਡੀਸੀ ਬਣੀਆਂ ਦੋ ਸਕੀਆਂ ਭੈਣਾਂ

Published on

----------- Advertisement -----------


ਲੁਧਿਆਣਾ ਵਿੱਚ ਦੋ ਛੋਟੀਆਂ ਭੈਣਾਂ ਗੁਰਲੀਨ ਅਤੇ ਕੋਮਲਦੀਪ ਕੌਰ ਨੂੰ ਇੱਕ ਦਿਨ ਲਈ ਲੁਧਿਆਣਾ ਦੀ ਡੀ.ਸੀ. ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਤੋਂ ਸਰਕਾਰੀ ਗੱਡੀ ਰਾਹੀਂ ਲਿਆਂਦਾ ਗਿਆ ਅਤੇ ਬਾਅਦ ਵਿੱਚ ਸਰਕਾਰੀ ਗੱਡੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਦੇ ਘਰ ਛੱਡਣ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੋਵੇਂ ਭੈਣਾਂ ਨੂੰ ਆਪਣੀ ਕੁਰਸੀ ‘ਤੇ ਬਿਠਾਇਆ। ਦੋਵੇਂ ਭੈਣਾਂ ਡੀਸੀ ਦਾ ਸਾਰਾ ਕੰਮ ਵੀ ਸੰਭਾਲਦੀਆਂ ਸਨ। ਡੀਸੀ ਸਾਕਸ਼ੀ ਸਾਹਨੀ ਨੇ ਦੋਵਾਂ ਭੈਣਾਂ ਦਾ ਸਨਮਾਨ ਵੀ ਕੀਤਾ।

ਲੁਧਿਆਣਾ ਦੇ ਮਾਛੀਵਾੜਾ ਇਲਾਕੇ ਦੇ ਪਿੰਡ ਧੂਲੇਵਾਲ ਦੀ ਰਹਿਣ ਵਾਲੀ 10 ਸਾਲਾ ਗੁਰਲੀਨ ਕੌਰ ਅਤੇ 7 ਸਾਲਾ ਕੋਮਲਦੀਪ ਕੌਰ ਸ਼ਨੀਵਾਰ ਨੂੰ ਇਕ ਦਿਨ ਲਈ ਲੁਧਿਆਣਾ ਦੀ ਡੀ.ਸੀ. ਬਣੀਆ। ਦਰਅਸਲ ਗੁਰਲੀਨ ਕੌਰ ਆਈਏਐਸ ਬਣਨਾ ਚਾਹੁੰਦੀ ਹੈ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਅੱਜ ਡੀਸੀ ਦਫ਼ਤਰ ਪਹੁੰਚੀ। ਜਿੱਥੇ ਉਹ ਡੀਸੀ ਦੀ ਕੁਰਸੀ ‘ਤੇ ਬੈਠ ਕੇ ਸਾਰਾ ਕੰਮ ਦੇਖਦੇ ਰਹੇ। ਜਦੋਂਕਿ ਕੋਮਲਦੀਪ ਅਧਿਆਪਕ ਬਣਨਾ ਚਾਹੁੰਦੀ ਹੈ।

ਦੱਸ ਦਈਏ ਕਿ ਡੀਸੀ ਸਾਕਸ਼ੀ ਸਾਹਨੀ ਕੁਝ ਦਿਨ ਪਹਿਲਾਂ ਪਿੰਡ ਧੁੱਲੇਵਾਲ ਪਹੁੰਚੇ ਸਨ। ਉੱਥੇ ਹੀ ਗੁਰਲੀਨ ਕੌਰ ਨੇ ਡੀਸੀ ਅੱਗੇ ਆਈਏਐਸ ਬਣਨ ਦੀ ਇੱਛਾ ਪ੍ਰਗਟਾਈ ਸੀ। ਜਿਸ ਕਾਰਨ ਅੱਜ ਡੀਸੀ ਸਾਹਨੀ ਨੇ ਉਨ੍ਹਾਂ ਨੂੰ ਬੁਲਾ ਕੇ ਡੀਸੀ ਦੀ ਕੁਰਸੀ ’ਤੇ ਬਿਠਾ ਦਿੱਤਾ। ਡੀਸੀ ਸਾਹਨੀ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਬਾਰੇ ਪੁੱਛਿਆ ਜਾਵੇਗਾ। ਜੋ ਵੀ ਬੱਚੇ ਆਈਏਐਸ, ਆਈਪੀਐਸ, ਅਧਿਆਪਕ ਜਾਂ ਕੋਈ ਵੀ ਬਣਨ ਦਾ ਸੁਪਨਾ ਦੇਖਦੇ ਹਨ, ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਉਨ੍ਹਾਂ ਨੂੰ ਸਬੰਧਤ ਦਫ਼ਤਰਾਂ ਵਿੱਚ ਲਿਜਾਇਆ ਜਾਵੇਗਾ। ਤਾਂ ਜੋ ਉਨ੍ਹਾਂ ਨੂੰ ਹੌਸਲਾ ਮਿਲੇ ਅਤੇ ਉਹ ਆਪਣੀ ਮੰਜ਼ਿਲ ਹਾਸਲ ਕਰਨ ਲਈ ਹਮੇਸ਼ਾ ਤਿਆਰ ਰਹਿਣ। ਉਹ ਵੀ ਸਖ਼ਤ ਮਿਹਨਤ ਕਰਨਗੇ।

ਡੀਸੀ ਸਾਕਸ਼ਾ ਸਾਹਨੀ ਨੇ ਕਿਹਾ ਕਿ ਕੋਈ ਵੀ ਬੱਚਾ ਜੋ ਇਸ ਤਰ੍ਹਾਂ ਸਰਕਾਰੀ ਦਫ਼ਤਰ ਵਿੱਚ ਆ ਕੇ ਆਪਣਾ ਸੁਪਨਾ ਸਾਕਾਰ ਹੁੰਦਾ ਦੇਖਣਾ ਚਾਹੁੰਦਾ ਹੈ, ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਿਸੇ ਵੀ ਸਮੇਂ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ 77400-01682 ‘ਤੇ ਕਾਲ ਜਾਂ ਮੈਸੇਜ ਵੀ ਕਰ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...