October 8, 2026, 12:52 am
----------- Advertisement -----------
HomeNewsLatest Newsਕੇਂਦਰ ਸਰਕਾਰ ਪੰਜਾਬ 'ਚ ਚਲਾਏਗੀ ਦੋ ਸਪੈਸ਼ਲ ਟਰੇਨਾਂ: ਡੇਰਾ ਬਿਆਸ ਦੀ ਵਧਦੀ...

ਕੇਂਦਰ ਸਰਕਾਰ ਪੰਜਾਬ ‘ਚ ਚਲਾਏਗੀ ਦੋ ਸਪੈਸ਼ਲ ਟਰੇਨਾਂ: ਡੇਰਾ ਬਿਆਸ ਦੀ ਵਧਦੀ ਸੰਗਤ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

Published on

----------- Advertisement -----------

ਪੰਜਾਬ ਦੇ ਬਿਆਸ ਸਥਿਤ ਰਾਧਾ ਸੁਆਮੀ ਸਤਿਸੰਗ ਡੇਰੇ ਦੀ ਸੁਵਿਧਾ ਲਈ ਕੇਂਦਰ ਸਰਕਾਰ 9, 12, 23 ਅਤੇ 26 ਮਈ ਨੂੰ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਹੀ ਹੈ। ਲੋਕਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ।ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਜਾਰੀ ਬਿਆਨ ਵਿੱਚ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੇਨ ਨੰਬਰ 09641 (ਅਜਮੇਰ-ਬਿਆਸ ਸਪੈਸ਼ਲ) 9 ਮਈ ਅਤੇ 23 ਮਈ ਨੂੰ ਚੱਲੇਗੀ। ਇਹ ਰੇਲ ਗੱਡੀ ਅਜਮੇਰ ਤੋਂ ਸ਼ਾਮ 5.15 ਵਜੇ ਰਵਾਨਾ ਹੋਵੇਗੀ ਅਤੇ 10 ਮਈ ਨੂੰ ਦੁਪਹਿਰ 12 ਵਜੇ ਬਿਆਸ ਰੇਲਵੇ ਸਟੇਸ਼ਨ ਪਹੁੰਚੇਗੀ। ਜਦਕਿ ਟਰੇਨ ਨੰਬਰ 09642 (ਬਿਆਸ-ਅਜਮੇਰ ਸਪੈਸ਼ਲ) ਬਿਆਸ ਤੋਂ 12 ਅਤੇ 26 ਮਈ ਨੂੰ ਦੁਪਹਿਰ 2.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ।
ਇਨ੍ਹਾਂ ਟਰੇਨਾਂ ਦੇ ਸਟਾਪੇਜ ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ ਜੈਪੁਰ, ਬਾਂਡੀ ਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ‘ਤੇ ਰੱਖੇ ਗਏ ਹਨ। ਇਸ ਟਰੇਨ ਵਿੱਚ ਕੁੱਲ 24 ਦੇ ਕਰੀਬ ਡੱਬੇ ਹੋਣਗੇ।
ਇਸ ਤੋਂ ਇਲਾਵਾ ਜੋਧਪੁਰ ਤੋਂ ਇੱਕ ਸਪੈਸ਼ਲ ਟਰੇਨ ਵੀ ਚੱਲੇਗੀ। 16 ਮਈ ਨੂੰ ਟਰੇਨ ਨੰਬਰ (04833) ਜੋਧਪੁਰ ਤੋਂ ਬਾਅਦ ਦੁਪਹਿਰ 3.30 ਵਜੇ ਰਵਾਨਾ ਹੋਵੇਗੀ। ਜਿਸ ਤੋਂ ਬਾਅਦ ਅਗਲੇ ਦਿਨ ਉਕਤ ਟਰੇਨ ਸਵੇਰੇ ਕਰੀਬ 10.10 ਵਜੇ ਬਿਆਸ ਪਹੁੰਚੇਗੀ। ਨਾਲ ਹੀ (04834) 19 ਮਈ ਨੂੰ ਦੁਪਹਿਰ 2.15 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 9.15 ਵਜੇ ਜੋਧਪੁਰ ਪਹੁੰਚੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...