May 3, 2026, 4:21 am
----------- Advertisement -----------
HomeNewsਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ 25 ਕਰੋੜ ਰੁਪਏ ਦੇ ਜੀ.ਐਸ.ਟੀ ਦਾ ਵਿੱਤੀ...

ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ 25 ਕਰੋੜ ਰੁਪਏ ਦੇ ਜੀ.ਐਸ.ਟੀ ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲਾ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Published on

----------- Advertisement -----------

ਚੰਡੀਗੜ੍ਹ 2 ਨਵੰਬਰ (ਬਲਜੀਤ ਮਰਵਾਹਾ ) – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜਾਅਲੀ ਫਰਮਾਂ ਦੇ ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦੇ ਜੀ.ਐਸ.ਟੀ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ੀ ਸੈਮੀ ਧੀਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪੰਜ ਸਾਲ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਮੁਕੱਦਮਾ ਨੰਬਰ 106 ਮਿਤੀ 05.07.2018 ਨੂੰ ਆਈ.ਪੀ.ਸੀ. ਦੀ ਧਾਰਾ 420, 120-ਬੀ ਅਤੇ ਜੀ.ਐਸ.ਟੀ ਐਕਟ 2017 ਦੀ ਧਾਰਾ 132(1) ਤਹਿਤ ਥਾਣਾ ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਕੀਤਾ ਹੋਇਆ ਹੈ ਜਿਸ ਦੀ ਹੁਣ ਪੜਤਾਲ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ-1, ਪੰਜਾਬ ਮੁਹਾਲੀ ਹਵਾਲੇ ਹੈ।

ਉਨਾਂ ਦੱਸਿਆ ਕਿ ਉਕਤ ਮੁਕੱਦਮੇ ਦੇ ਦੋਸ਼ੀ ਸੈਮੀ ਧੀਮਾਨ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਹੋਰ ਦੋਸ਼ੀਆਂ ਵੱਲੋਂ ਆਪਸੀ ਮਿਲੀਭੁਗਤ ਕਰਕੇ ਜਾਅਲੀ ਫਰਮਾਂ ਤੇ ਜਾਅਲੀ ਬਿੱਲ ਤਿਆਰ ਕਰਕੇ ਅਤੇ ਅੱਗੇ ਇਹ ਜਾਅਲੀ ਬਿੱਲ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੀਆਂ ਫਰਮਾਂ ਨੂੰ ਵੇਚ ਕੇ ਜੀ.ਐਸ.ਟੀ ਚੋਰੀ ਕੀਤਾ ਜਾਂਦਾ ਸੀ। ਇਸ ਤਰਾਂ ਦੋਸ਼ੀਆਂ ਨੇ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉਕਤ ਦੋਸ਼ੀ ਸੈਮੀ ਧੀਮਾਨ ਕਾਫੀ ਲੰਮੇ ਸਮੇਂ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ, ਜਿਸਨੂੰ ਇੰਸਪੈਕਟਰ ਸੁਖਜਿੰਦਰ ਸਿੰਘ ਵਿਜੀਲੈਂਸ ਬਿਊਰੋ, ਉੱਡਣ ਦਸਤਾ-1, ਪੰਜਾਬ, ਮੋਹਾਲੀ ਵੱਲੋਂ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸੈਮੀ ਧੀਮਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਪੁਲਿਸ ਹਾਸਿਲ ਕੀਤਾ ਗਿਆ। ਇਸ ਮੁਕੱਦਮਾ ਦੇ ਬਾਕੀ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਭਾਲ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਮੌਸਮ ਵਿਭਾਗ ਦਾ Yellow Alert: ਪੰਜਾਬ ‘ਚ ਪੰਜ ਦਿਨ ਮੀਂਹ ਤੇ ਤੂਫ਼ਾਨੀ ਹਵਾਵਾਂ ਪੰਜਾਬ...

ਸਕੂਲ ਦੀ ਸਜ਼ਾ ਤੋਂ ਬਾਅਦ 15 ਸਾਲਾ ਵਿਦਿਆਰਥੀ ਦਾ ਖੌਫਨਾਕ ਕਦਮ

ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਦੇ ਇਕ ਵਿਦਿਆਰਥੀ ਨੇ ਕਸਬਾ ਦਸੂਆ...

ਹੁਣ ਲਾਈਨਾਂ ‘ਚ ਖੜ੍ਹਨ ਦੀ ਨਹੀਂ ਲੋੜ! ਦੇਸ਼ ਦੇ ਪਹਿਲੇ ਬੈਰੀਅਰ-ਫ੍ਰੀ ਟੋਲ ਪਲਾਜ਼ਾ ਦੀ...

ਯੂ.ਏ.ਈ. ਤੋਂ ਭਾਰਤ ਲਿਆਂਦਾ ਗਿਆ ਭਗੌੜਾ ਕਮਲੇਸ਼ ਪਾਰੇਖ

ਕੇਂਦਰੀ ਜਾਂਚ ਬਿਊਰੋ ਨੇ ਇਕ ਵੱਡੇ ਬੈਂਕਿੰਗ ਅਤੇ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਮਹੱਤਵਪੂਰਨ...

ਸੰਦੀਪ ਪਾਠਕ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਪੰਜਾਬ ’ਚ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਦਰਜ

ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ...

ਭਾਜਪਾ ਸੈਸ਼ਨ ਤੋਂ ਗੈਰ-ਹਾਜ਼ਰ ਰਹੀ, ਕਾਂਗਰਸ ਨੇ ਵਾਕਆਊਟ ਕਰਕੇ ਮਜ਼ਦੂਰਾਂ ਨਾਲ ਧੋਖਾ ਕੀਤਾ: ਅਮਨ ਅਰੋੜਾ

 *ਚੰਡੀਗੜ੍ਹ; 1 ਮਈ , 2026*ਮਜ਼ਦੂਰ ਦਿਵਸ 'ਤੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼...

 ਕਿਡਨੀ ਮਰੀਜ਼ਾਂ ਲਈ ਵੱਡੀ ਰਾਹਤ, ਮੁਫ਼ਤ ਡਾਇਲਿਸਿਸ ਦਾ ਅੰਕੜਾ 1 ਲੱਖ ਪਾਰ

*ਚੰਡੀਗੜ੍ਹ; 1 ਮਈ , 2026*ਹੁਣ ਤੱਕ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’...

ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ, ਪੰਜਾਬ AAP ਦੇ ਹੱਕ ‘ਚ 88 ਵਿਧਾਇਕਾਂ ਦਾ ਸਮਰਥਨ

ਪੰਜਾਬ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਫਲੋਰ...

ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਵੱਡਾ ਤੋਹਫਾ, ਘੱਟੋ-ਘੱਟ ਮਜ਼ਦੂਰੀ ਵਿੱਚ 15% ਵਾਧਾ

 ਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ...