June 19, 2026, 10:07 am
----------- Advertisement -----------
HomeNewsLatest Newsਵਿਜੀਲੈਂਸ ਬਿਊਰੋ ਨੇ ਇੱਕ ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ...

ਵਿਜੀਲੈਂਸ ਬਿਊਰੋ ਨੇ ਇੱਕ ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਪਟਵਾਰੀ ਗ੍ਰਿਫਤਾਰ

Published on

----------- Advertisement -----------

ਫ਼ਿਰੋਜ਼ਪੁਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਮੰਗਲਵਾਰ ਨੂੰ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਪੱਲਾ ਮੇਘਾ ਮਾਲ ਹਲਕੇ ਦੇ ਇੱਕ ਮਾਲ ਪਟਵਾਰੀ ਬਲਕਾਰ ਸਿੰਘ ਨੂੰ ਜ਼ਮੀਨ ਐਕਵਾਇਰ ਕਰਨ ਦੌਰਾਨ ਦੋ ਪ੍ਰਾਈਵੇਟ ਵਿਅਕਤੀਆਂ ਦੀ ਮਿਲੀਭੁਗਤ ਨਾਲ 1,11,08,236 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਵਿਜੀਲੈਂਸ ਜਾਂਚ ਦੀ ਤਫ਼ਤੀਸ਼ ਦੌਰਾਨ ਵਿਜੀਲੈਂਸ ਨੇ ਪਾਇਆ ਕਿ ਪੰਜਾਬ ਸਰਕਾਰ ਨੇ ਬੀ.ਐਸ.ਐਫ ਲਈ ਸਾਲ 2002 – 2012 ਦੌਰਾਨ ਪਿੰਡ ਪੱਲਾ ਮੇਘਾ ਨੇੜੇ ਨਿਊ ਮੁਹੰਮਦੀ ਵਾਲਾ ਸਰਹੱਦੀ ਚੌਕੀ ਬਣਾਉਣ ਕਰਨ ਲਈ 46 ਕਨਾਲ ਜ਼ਮੀਨ ਐਕੁਆਇਰ ਕੀਤੀ ਸੀ।

ਉਨਾਂ ਅੱਗੇ ਦੱਸਿਆ ਕਿ ਉਕਤ ਦੋਸ਼ੀ ਪਟਵਾਰੀ, ਜੋ ਕਾਨੂੰਗੋ ਵਜੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਨੇ ਦੋ ਹੋਰ ਦੋਸ਼ੀਆਂ ਬਿੱਲੂ ਸਿੰਘ ਵਾਸੀ ਪੱਲਾ ਮੇਘਾ, ਜ਼ਿਲਾ ਫਿਰੋਜਪੁਰ ਅਤੇ ਅੰਮ੍ਰਿਤਬੀਰ ਸਿੰਘ ਵਾਸੀ ਪਿੰਡ ਆਸਲ ਉਤਾੜ, ਜ਼ਿਲਾ ਤਰਨਤਾਰਨ ਨਾਲ ਮਿਲੀਭੁਗਤ ਕਰਕੇ 1,11,08,236 ਰੁਪਏ ਦਾ ਗਬਨ ਕੀਤਾ ਸੀ। ਦੋਸ਼ੀ ਪਟਵਾਰੀ ਨੇ ਜਮੀਨ ਦੇ ਮਾਲ ਰਿਕਾਰਡ ਵਿੱਚ ਫੇਰ ਬਦਲ ਕਰਕੇ ਉਕਤ ਸਹਿ- ਦੋਸ਼ੀਆਂ ਦੇ ਨਾਂ ਜ਼ਮੀਨ ਦੇ ਮਾਲਕਾਂ ਵਜੋਂ ਦਰਜ ਕਰ ਦਿਤੇ ਸਨ। ਇਸ ਉਪਰੰਤ ਉਸ ਨੇ 07-11-2012 ਨੂੰ ਦੋਵਾਂ ਸਹਿ-ਦੋਸ਼ੀਆਂ ਨੂੰ ਫਰਜ਼ੀ ਰਿਕਾਰਡ ਦੇ ਅਧਾਰ ‘ਤੇ ਮੁਆਵਜ਼ੇ ਵਜੋਂ 55,54,118 ਰੁਪਏ ਦੇ ਦੋ ਚੈੱਕ ਵੀ ਜਾਰੀ ਕਰਵਾ ਦਿੱਤੇ। ਇਸ ਦੇ ਨਾਲ ਹੀ ਦੋਸ਼ੀ ਪਟਵਾਰੀ ਨੇ ਸਹਿ-ਦੋਸ਼ੀਆਂ ਨੂੰ ਆਰਥਿਕ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਸਰਕਾਰੀ ਜ਼ਮੀਨ ਦੀ ਥਾਂ ਨਾਲ ਲਗਦੀ 16 ਕਨਾਲ ਅਤੇ 16 ਮਰਲੇ ਪ੍ਰਾਈਵੇਟ ਜ਼ਮੀਨ ਐਕਵਾਇਰ ਕਰਵਾ ਦਿੱਤੀ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੇ ਆਧਾਰ ‘ਤੇ ਉਕਤ ਤਿੰਨਾਂ ਦੋਸ਼ੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 218, 409, 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)(ਏ), 13(2) ਤਹਿਤ ਮੁਕੱਦਮਾ ਨੰਬਰ 05, ਮਿਤੀ 21-02-2023 ਨੂੰ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ਮੁੜ ਲੱਗੇਗਾ ਖਾਲਸਾ ਟੈਕਸ! ਨਿਹੰਗ ਸਿੰਘਾਂ ਨੇ ਕੀਤਾ ਐਲਾਨ

ਨਿਹੰਗ ਸਿੰਘਾਂ ਨੇ ਹਿਮਾਚਲ ਦੀਆਂ ਗੱਡੀਆਂ ‘ਤੇ 21 ਜੂਨ ਤੋਂ ਮੁੜ ਖਾਲਸਾ ਟੈਕਸ ਵਸੂਲਣ...

ਚਾਚੇ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਭਤੀਜੇ ਨੇ ਪਾਣੀਪਤ ਲਿਜਾ ਕੇ ਦੋਸਤ ਦਾ ਵੀ ਕੀਤਾ ਕਤਲ, ਨਹਿਰ ਕਿਨਾਰੇ ਸੁੱਟੀਆਂ ਲਾਸ਼ਾਂ

ਮੋਹਾਲੀ ਦੇ ਡੇਰਾਬੱਸੀ 'ਚ ਪ੍ਰਾਪਰਟੀ ਕਾਰੋਬਾਰੀ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ...

ਜਲੰਧਰ: ਸ੍ਰੀ ਰਵਿਦਾਸ ਗੁਰੂ ਘਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਔਰਤ ਗ੍ਰਿਫ਼ਤਾਰ

ਜਲੰਧਰ ਦੇ ਪਿੰਡ ਸੰਘਵਾਲ ‘ਚ ਸ੍ਰੀ ਗੁਰੂ ਰਵਿਦਾਸ (ਰਵਿਦਾਸ) ਗੁਰਦੁਆਰੇ ਸਾਹਿਬ ਵਿਖੇ ਬੇਅਦਬੀ ਦੀ...

1191 ਐਂਗਲ ਤੋਂ ਜਾਂਚ ਕਰਵਾਈ…ਨਹੀਂ ਮਿਲਦੀ ਕਦ-ਕਾਠੀ… ਸੀਐਮ ਮਾਨ ਦੀ ਕਥਿਤ ਵਾਇਰਲ ਵੀਡੀਓ ‘ਤੇ AAP ਦਾ SAD ‘ਤੇ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਥਿਤ ਵਾਇਰਲ ਵੀਡੀਓ ਮਾਮਲੇ ‘ਚ ਸ੍ਰੀ...

‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਤਹਿਤ 437 ਸਰਕਾਰੀ ਸੇਵਾਵਾਂ ਨਾਗਰਿਕਾਂ ਦੀਆਂ ਬਰੂਹਾਂ ਉੱਤੇ ਪਹੁੰਚੀਆਂ, ਲੰਬਿਤ ਮਾਮਲਿਆਂ ਦੀ ਦਰ ਘਟ ਕੇ ਹੋਈ 0.33 ਫੀਸਦੀ

ਚੰਡੀਗੜ੍ਹ; 17 ਜੂਨ:‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਯੋਜਨਾ ਤਹਿਤ 1076 ਹੈਲਪਲਾਈਨ ਅਤੇ ਡੋਰਸਟੈਪ ਡਿਲੀਵਰੀ...

ਬੈਂਕ ਪੀ.ਓ. ਅਤੇ ਐਲ.ਆਈ.ਸੀ./ਜੀ.ਆਈ.ਸੀ. ਪ੍ਰੀਖਿਆਵਾਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ; ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਜੂਨ

ਚੰਡੀਗੜ੍ਹ , 17 ਜੂਨ:ਅਨੁਸੂਚਿਤ ਜਾਤੀਆਂ (ਐਸ.ਸੀ.), ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਘੱਟ ਗਿਣਤੀ ਭਾਈਚਾਰਿਆਂ...

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ: 15 ਕਰੋੜ ਭਾਰਤੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਦੀ ਲੋੜ; ਪੰਜਾਬ ਵਿੱਚ ਮਾਨਸਿਕ ਰੋਗਾਂ ਦੇ ਮੁਫ਼ਤ ਇਲਾਜ ਦੀ ਮਿਲ ਰਹੀ...

ਚੰਡੀਗੜ੍ਹ, 17 ਜੂਨ:’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਉਪਲੱਬਧ ਕੈਸ਼ਲੈੱਸ ਸਿਹਤ ਕਵਰੇਜ ਕਾਰਨ ਪੰਜਾਬ ਵਿੱਚ...

ਪੰਜਾਬ ਹਿਤੈਸ਼ੀ ਫੈਸਲੇ ਲੈਣ ਕਾਰਨ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਆੜ ਵਿੱਚ ਸਾਜ਼ਿਸ਼ ਰਚੀ ਜਾ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੱਬੇਵਾਲ (ਹੁਸ਼ਿਆਰਪੁਰ); 17 ਜੂਨ 2026:* ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਵਾਇਤੀ ਸਿਆਸੀ...