June 15, 2026, 8:42 pm
----------- Advertisement -----------
HomeNewsBreaking Newsਮਾਨਸਾ ਨਗਰ ਕੌਂਸਲ 'ਚ ਵਿਜੀਲੈਂਸ ਬਿਊਰੋ ਦਾ ਛਾਪਾ, ਰਿਕਾਰਡ ਜ਼ਬਤ

ਮਾਨਸਾ ਨਗਰ ਕੌਂਸਲ ‘ਚ ਵਿਜੀਲੈਂਸ ਬਿਊਰੋ ਦਾ ਛਾਪਾ, ਰਿਕਾਰਡ ਜ਼ਬਤ

Published on

----------- Advertisement -----------

ਚੰਡੀਗੜ੍ਹ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਾਨਸਾ ਨਗਰ ਕੌਂਸਲ ਵਿੱਚ ਛਾਪਾ ਮਾਰਿਆ। ਵਿਜੀਲੈਂਸ ਵੱਲੋਂ ਨਗਰ ਕੌਂਸਲ ਦਾ ਰਿਕਾਰਡ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

ਦੱਸ ਦਈਏ ਕਿ ਨਗਰ ਕੌਂਸਲ ਦੇ ਕੌਂਸਲਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਕੌਂਸਲ ਵਿੱਚ ਐਨਓਸੀ ਦੇ ਨਾਂ ’ਤੇ ਇਸ਼ਤਿਹਾਰਬਾਜ਼ੀ ਅਤੇ ਠੇਕੇਦਾਰੀ ਸਿਸਟਮ ਰਾਹੀਂ ਕਮਿਸ਼ਨ ਲੈ ਕੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਅੱਜ ਚੰਡੀਗੜ੍ਹ ਤੋਂ ਇੱਥੇ ਪੁੱਜੇ।

ਨਾਲ ਹੀ ਕੌਂਸਲਰ ਪ੍ਰੇਮ ਸਾਗਰ ਬੋਲ ਨੇ ਕਿਹਾ ਕਿ ਮਾਨਸਾ ਨਗਰ ਕੌਂਸਲ ਵਿੱਚ ਐਨਓਸੀ ਮੈਪ ਇਸ਼ਤਿਹਾਰ ਰਾਹੀਂ ਰਿਸ਼ਵਤ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਠੇਕੇਦਾਰਾਂ ਤੋਂ 18 ਫੀਸਦੀ ਕਮਿਸ਼ਨ ਲਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 4 ਮਈ ਨੂੰ ਨਗਰ ਕੌਂਸਲ ਦੇ ਇੱਕ ਜੇਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ, ਜਿਸ ਵਿੱਚ ਨਗਰ ਕੌਂਸਲ ਦੇ ਚੇਅਰਮੈਨ ਵਿਜੇ ਕੁਮਾਰ ਸਿੰਗਲਾ ਅਤੇ ਨਗਰ ਕੌਂਸਲ ਦੇ ਪੰਜ ਹੋਰ ਅਧਿਕਾਰੀਆਂ ਖ਼ਿਲਾਫ਼ ਵੀ 18 ਫੀਸਦੀ ਕਮਿਸ਼ਨ ਲੈਣ ਦਾ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਨਗਰ ਕੌਂਸਲ ਦੇ ਚੇਅਰਮੈਨ ਤੇ ਹੋਰ ਮੁਲਾਜ਼ਮ ਅਜੇ ਵੀ ਵਿਜੀਲੈਂਸ ਦੀ ਪਕੜ ਤੋਂ ਦੂਰ ਹਨ। ਮਾਨਸਾ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਉਹ ਹੁਣ ਫਰਾਰ ਹੈ।

ਕੌਂਸਲਰ ਪ੍ਰੇਮ ਸਾਗਰ ਬੋਲ ਨੇ ਕਿਹਾ ਕਿ ਮਾਨਸਾ ਨਗਰ ਕੌਂਸਲ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਸਰਕਾਰ ਦੇ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਡਾਇਰੈਕਟਰ ਨੂੰ ਭੇਜ ਦਿੱਤਾ ਅਤੇ ਡਾਇਰੈਕਟਰ ਨੇ ਇਸ ਮਾਮਲੇ ਦੀ ਜਾਂਚ ਲਈ ਵਿਜੀਲੈਂਸ ਟੀਮ ਮਾਨਸਾ ਭੇਜ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ...

ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ

ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...

ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ ਅੱਗੇ ਹੋਣਗੇ ਪੇਸ਼

ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ...

ਬੰਜੀ ਜੰਪ ਤੋਂ ਪਹਿਲਾਂ ਸੁਰੱਖਿਆ ਰੱਸੀ ਬੰਨ੍ਹਣਾ ਭੁੱਲੇ ਕਰਮਚਾਰੀ, 21 ਸਾਲਾ ਕੁੜੀ ਦੀ ਮੌਤ

ਬ੍ਰਾਜ਼ੀਲ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ‘ਚ 21 ਸਾਲਾ ਕੁੜੀ ਦੀ ਮੌਤ...

ਮਹਿਲਾ T20 ਵਿਸ਼ਵ ਕੱਪ ‘ਚ ਭਾਰਤ – ਪਾਕਿਸਤਾਨ ਦੀਆਂ ਟੀਮਾਂ ਆਹਮੋ -ਸਾਹਮਣੇ

ਵੁਮੈਨਸ ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ।...

ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਕੈਦੀ ਨੇ ਵੀਡਿਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਜ਼ਬਰੀ ਨਸ਼ਾ ਵਿਕਾਉਣ ਦੇ ਲਗਾਏ ਦੋਸ਼

ਗੈਂਗਸਟਰ ਕੁਲਬੀਰ ਨਰੂਆਣਾ ਕਤਲ ਦੇ ਕਥਿਤ ਮੁੱਖ ਦੋਸ਼ੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਜੋ ਹੁਸ਼ਿਆਰਪੁਰ...