September 19, 2026, 3:48 am
----------- Advertisement -----------
HomeNewsBreaking Newsਅੰਮ੍ਰਿਤਸਰ 'ਚ ਦੋ ਥਾਵਾਂ 'ਤੇ ਵੋਟਿੰਗ ਰੁਕੀ,ਅਜਨਾਲਾ 'ਚ ਵੋਟਾਂ ਦਾ ਬਾਈਕਾਟ, ਪੋਲਿੰਗ...

ਅੰਮ੍ਰਿਤਸਰ ‘ਚ ਦੋ ਥਾਵਾਂ ‘ਤੇ ਵੋਟਿੰਗ ਰੁਕੀ,ਅਜਨਾਲਾ ‘ਚ ਵੋਟਾਂ ਦਾ ਬਾਈਕਾਟ, ਪੋਲਿੰਗ ਸਟੇਸ਼ਨ ਦਾ ਨਿਰੀਖਣ ਕਰਨ ਪਹੁੰਚੇ ਪੁਲਿਸ ਕਮਿਸ਼ਨਰ

Published on

----------- Advertisement -----------


ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਵੋਟਿੰਗ ਚੱਲ ਰਹੀ ਹੈ। ਦੁਪਹਿਰ 1 ਵਜੇ ਤੱਕ ਲੋਕ ਸਭਾ ‘ਚ 32.18 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਅਜਨਾਲਾ ਵਿਧਾਨ ਸਭਾ ਵਿੱਚ 39 ਫੀਸਦੀ ਰਿਹਾ। ਸਭ ਤੋਂ ਘੱਟ ਵੋਟਿੰਗ ਅੰਮ੍ਰਿਤਸਰ ਦੱਖਣੀ ‘ਚ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਹੁਣ ਤੱਕ 26.50 ਫੀਸਦੀ ਵੋਟਿੰਗ ਹੋ ਚੁੱਕੀ ਹੈ।

ਅੰਮ੍ਰਿਤਸਰ ਕੇਂਦਰੀ ਅਤੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਰਾਜੀਆਂ ਵਿੱਚ ਬੂਥ ਨੰਬਰ 100 ’ਤੇ ਈਵੀਐਮ ਖ਼ਰਾਬੀ ਕਾਰਨ ਵੋਟਿੰਗ ਰੁਕ ਗਈ ਹੈ। ਅਜਨਾਲਾ ਦੇ ਲੱਖੋਵਾਲ ‘ਚ ਬੀਤੀ ਰਾਤ ਗੋਲੀਬਾਰੀ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਕਾਰਨ ਅੱਜ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਪੋਲਿੰਗ ਕੇਂਦਰ ‘ਤੇ ਮੁਲਾਜ਼ਮ ਵਿਹਲੇ ਬੈਠੇ ਹਨ। ਪਿੰਡ ਵਿੱਚੋਂ ਕੋਈ ਵੀ ਵੋਟ ਪਾਉਣ ਨਹੀਂ ਆਇਆ। ਪੋਲਿੰਗ ਰੁਕਣ ਦੀਆਂ ਖਬਰਾਂ ਦਰਮਿਆਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕਰਨ ਪਹੁੰਚੇ।

ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨਾਂ ‘ਤੇ ਸਵੇਰ ਤੋਂ ਹੀ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇੱਥੇ ਸਭ ਤੋਂ ਪਹਿਲਾਂ ਡੀਸੀ ਘਨਸ਼ਿਆਮ ਥੋਰੀ ਆਪਣੀ ਪਤਨੀ ਗਗਨ ਕੁੰਦਰਾ ਨਾਲ ਵੋਟ ਪਾਉਣ ਪਹੁੰਚੇ। ਡੀਸੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ‘ਆਪ’ ਉਮੀਦਵਾਰ ਕੁਲਦੀਪ ਧਾਲੀਵਾਲ, ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ, ਭਾਜਪਾ ਦੇ ਤਰਨਜੀਤ ਸੰਧੂ ਅਤੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਵੋਟਾਂ ਪਾ ਕੇ ਜਿੱਤ ਦਾ ਦਾਅਵਾ ਕੀਤਾ।

ਅੰਮ੍ਰਿਤਸਰ ਵਿੱਚ 16 ਲੱਖ 11 ਹਜ਼ਾਰ 263 ਵੋਟਰ ਹਨ। ਜਿਨ੍ਹਾਂ ਵਿੱਚ 8 ਲੱਖ 45 ਹਜ਼ਾਰ 434 ਪੁਰਸ਼ ਵੋਟਰ, 7 ਲੱਖ 65 ਹਜ਼ਾਰ 766 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਚਹੁੰ-ਕੋਣੀ ਮੁਕਾਬਲਾ ਹੈ। ਇੱਥੇ ਕੁੱਲ 30 ਉਮੀਦਵਾਰ ਹਨ।

ਅੰਮ੍ਰਿਤਸਰ ਵਿੱਚ 16 ਲੱਖ 11 ਹਜ਼ਾਰ 263 ਵੋਟਰ ਹਨ। ਜਿਨ੍ਹਾਂ ਵਿੱਚ 8 ਲੱਖ 45 ਹਜ਼ਾਰ 434 ਪੁਰਸ਼ ਵੋਟਰ, 7 ਲੱਖ 65 ਹਜ਼ਾਰ 766 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਚਹੁੰ-ਕੋਣੀ ਮੁਕਾਬਲਾ ਹੈ। ਇੱਥੇ ਕੁੱਲ 30 ਉਮੀਦਵਾਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਪ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

ਚੰਡੀਗੜ੍ਹ 18 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ...

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ 5.10 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ; 17 ਸਤੰਬਰ:ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ...

ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ, ਜਾਪਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 2026 ਵਿੱਚ ਪਹੁੰਚ ਗਈ ਹੈ। ਟੀਮ...

ਚੰਡੀਗੜ੍ਹ ‘ਚ ਭਲਕੇ ਲਾਂਚ ਹੋਵੇਗੀ ਭਾਰਤ ਟੈਕਸੀ, ਘੱਟ ਕਿਰਾਇਆ, ਡਰਾਈਵਰਾਂ ਨੂੰ ਮਿਲੇਗੀ ਕਮਿਸ਼ਨ

ਚੰਡੀਗੜ੍ਹ ਵਿਚ ਭਲਕੇ ਭਾਰਤ ਟੈਕਸੀ ਲਾਂਚ ਹੋਵੇਗੀ। ਇਹ ਸਕੀਮ ਕੇਂਦਰੀ ਸਹਿਕਾਰਤਾ ਵਿਭਾਗ ਦੇ ਅਧੀਨ...

ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਮਿਲੇਗਾ 50% DA, CM ਮਾਨ ਨਾਲ ਮੀਟਿੰਗ ‘ਚ 8% ਦੇ ਵਾਧੇ ‘ਤੇ ਬਣੀ ਸਹਿਮਤੀ

ਪੰਜਾਬ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਸਮੇਤ ਲੰਬਿਤ ਡੀਏ ਮੰਗਾਂ ਬਾਰੇ ਅੱਜ ਇੱਕ...

ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਦੀ ਪਟੀਸ਼ਨ ਦਾ ਦਿੱਲੀ ਸਰਕਾਰ ਵੱਲੋਂ ਵਿਰੋਧ, 13 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿਚ ਸ਼ਿਫਟ ਕਰਨ ਦਾ...

Zomato ਡਿਲਵਰੀ ਬੁਆਏ ਦਾ ਗੋਲੀਆਂ ਮਾਰ ਕੇ ਕਤਲ, ਇਕ ਸਾਲ ਦੇ ਮਾਸੂਮ ਦਾ ਪਿਤਾ ਸੀ ਸਾਹਿਲ

ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਚੌਕੀ ਨੇੜੇ ਇਕ ਨੌਜਵਾਨ ਦਾ ਕਤਲ ਹੋਇਆ ਹੈ। ਮ੍ਰਿਤਕ...

CM ਮਾਨ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ASI ਲਈ ਪ੍ਰਗਟਾਇਆ ਦੁੱਖ, ਪਰਿਵਾਰ ਲਈ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ...