October 6, 2026, 7:57 am
----------- Advertisement -----------
HomeNewsBreaking Newsਏ.ਡੀ.ਸੀ ਵੱਲੋਂ ਵੈਸਟ ਗੇਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ ਵੱਲੋਂ ਵੈਸਟ ਗੇਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਮਾਰਚ : (ਬਲਜੀਤ ਮਰਵਾਹਾ) -ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਵੱਲੋਂ ਵੈਸਟ ਗੇਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ  ਵੱਲੋਂ ਵੈਸਟ ਗੇਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫਰਮ ਐਸ.ਸੀ.ਐਫ. ਨੰਬਰ 12, ਦੂਜੀ ਮੰਜਿਲ, ਫੇਜ- 3ਬੀ2, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਦੇ ਮਾਲਕ ਸ੍ਰੀਮਤੀ ਕੁਲਵਿੰਦਰ ਕੌਰ (ਡਾਇਰੈਕਟਰ) ਪੁੱਤਰੀ ਸ੍ਰੀ ਮਿਲਖਾ ਸਿੰਘ ਵਾਸੀ ਮਕਾਨ ਨੰ: 40, ਪਿੰਡ-ਬਲੌਂਗੀ, ਥਾਣਾ ਬਲੌਂਗੀ, ਤਹਿਸੀਲ, ਮੋਹਾਲੀ, ਜਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸ੍ਰੀ ਵਿਜੈ ਕੁਮਾਰ (ਡਾਇਰੈਕਟਰ) ਪੁੱਤਰ ਸ੍ਰੀ ਦੁਰਗਾ ਦਾਸ ਵਾਸੀ ਮਕਾਨ ਨੰ: 387/ਬੀ, ਅਦਰਸ ਨਗਰ, ਥਾਣਾ ਨਵਾਂ ਗਰਾਓ, ਤਹਿਸੀਲ-ਖਰੜਾ ਜਿਲ੍ਹਾ- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਾਲ ਵਾਸੀ ਮਕਾਨ ਨੰ:269, ਸੈਕਟਰ-78, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 19 ਮਾਰਚ 2022 ਨੂੰ ਖਤਮ ਹੋ ਚੁੱਕੀ ਹੈ।

ਉਕਤ ਐਕਟ ਤਹਿਤ ਬਣਾਏ ਰੂਲਜ਼ 4(6) ਅਤੇ ਇਸ ਵਿੱਚ ਸੋਧਾਂ ਸਬੰਧੀ ਸਰਕਾਰ ਦੀ ਨੋਟੀਫਿਕੇਸ਼ਨ ਨੰ: ਮਿਤੀ16-09-2014 ਦੇ ਰੂਲ ਨੰ:  04 ਅਤੇ ਅਡਵਾਈਜਰੀ ਮੀਮੋ ਮਿਤੀ 14-05-2018 ਦੀ ਮੱਦ ਨੰ: 13  ਵਿਚ ਕਲਾਇੰਟਾਂ ਸਬੰਧੀ ਭੇਜੀ ਜਾਣ ਵਾਲੀ ਮਹੀਨਾਵਾਰ ਰਿਪੋਰਟ ਭੇਜਣ ਲਈ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਫਰਮ/ਕੰਪਨੀ ਵੱਲੋਂ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰ ਆਦਿ ਸਬੰਧੀ ਮੁਕੰਮਲ ਜਾਣਕਾਰੀ ਵੀ ਉਕਤ ਐਕਟ ਦੀ ਧਾਰਾ 7 ਤਹਿਤ ਦਿੱਤੀ ਜਾਣੀ ਹੈ। ਜਿਸ ਸਬੰਧੀ ਲਾਇਸੰਸੀ ਨੂੰ ਪੱਤਰ ਮਿਤੀ 26-06-2020 ਰਾਹੀਂ ਹਦਾਇਤ ਕੀਤੀ ਗਈ ਸੀ।

ਉਕਤ ਫਰਮ ਨੂੰ ਇਸ ਦਫਤਰ ਦੇ ਪੱਤਰ ਮਿਤੀ 09.02.2019 ਅਤੇ ਮੁੜ ਪੱਤਰ ਮਿਤੀ 26.06.2020 ਅਤੇ ਪੱਤਰ ਮਿਤੀ 28.10.2020 ਰਾਹੀਂ ਐਕਟ/ਰੂਲਜ਼ ਤਹਿਤ ਫਰਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਮਹੀਨਾਵਾਰ ਰਿਪੋਰਟ ਸੂਚਨਾਂ ਨਿਰਧਾਰਤ ਪ੍ਰੋਫਾਰਮੇ ਵਿੱਚ ਭੇਜਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ।

ਕੰਪਨੀ ਦੇ ਨੁਮਾਇੰਦੇ ਵੱਲੋਂ ਮਿਤੀ 05.11.2020 ਨੂੰ ਇਸ ਦਫਤਰ ਹਾਜਰ ਹੋ ਕੇ ਆਪਣੀ ਫਰਮ ਨਾਲ ਸਬੰਧਤ ਮਹੀਨਾ ਜਨਵਰੀ/2020 ਤੋਂ ਸਤੰਬਰ/2020 ਤੱਕ ਦੀ ਕਲਾਇੰਟ ਰਿਪੋਰਟ ਪੇਸ਼ ਕੀਤੀ ਗਈ। ਜਿਸ ਸਬੰਧੀ ਇਸ ਦਫਤਰ ਦੇ ਪੱਤਰ ਮਿਤੀ 21.12.2020 ਅਤੇ ਪੱਤਰ ਮਿਤੀ 30.04.2021 ਰਾਹੀਂ ਫਰਮ ਨੂੰ ਲਾਇਸੰਸ ਜਾਰੀ ਹੋਣ ਦੀ ਮਿਤੀ ਤੋਂ ਹੁਣ ਤੱਕ ਦੀ ਮੁਕੰਮਲ ਕਲਾਇੰਟ ਰਿਪੋਰਟ, ਇਸ਼ਤਿਹਾਰ/ਸੈਮੀਨਾਰ ਸਬੰਧੀ ਸੂਚਨਾਂ ਅਤੇ ਸਰਕਾਰ ਨੂੰ ਛਿਮਾਰੀ ਰਿਪੋਰਟ ਭੇਜਕੇ ਸੂਚਿਤ ਕਰਨ ਬਾਰੇ ਲਿਖਿਆ ਗਿਆ ਸੀ। ਪਰੰਤੂ ਲਾਇਸੰਸੀ ਵੱਲੋਂ ਹੁਣ ਤੱਕ ਉਕਤ ਰਿਪੋਰਟ ਪ੍ਰਾਪਤ ਨਹੀ ਹੋਈ ਹੈ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5(2) ਮੁਤਾਬਿਕ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ। ਪਰੰਤੂ ਲਾਇਸੰਸ ਨਵੀਨ ਨਾ ਕਰਵਾਉਣ ਦੀ ਸੂਰਤ ਵਿੱਚ ਇਸ ਦਫਤਰ ਵੱਲੋਂ ਪੱਤਰ ਨੰਬਰ 490-92 ਮਿਤੀ 24-02-2022 ਰਾਹੀ ਲਾਇਸੰਸ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।

ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਆਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਅਤੇ ਇਸ਼ਤਿਹਾਰ/ਸੈਮੀਨਾਰ ਆਦਿ ਸਬੰਧੀ ਸੂਚਨਾਂ ਨਾ ਭੇਜਣ ਕਰਕੇ ਅਤੇ ਨਾ ਹੀ ਸਰਕਾਰ ਨੂੰ ਭੇਜੀ ਗਈ ਛਿਮਾਹੀ ਜਾਣਕਾਰੀ ਬਾਰੇ ਸੂਚਿਤ ਕੀਤਾ ਗਿਆ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਫੋ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੰਪਨੀ ਵੈਸਟ ਗੇਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫਰਮ ਰਜਿਸਟਰਡ ਦਫਤਰ: ਐਸ.ਸੀ.ਐਫ. ਨੰਬਰ 12 ਦੂਜੀ ਮੰਜਿਲ, ਫੇਜ-3ਬੀ-2, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਜਾਰੀ ਲਾਇਸੰਸ ਨੰਬਰ 70/ਐਮ.ਸੀ-2 ਮਿਤੀ 20-03-2017 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਵੱਡੇ ਐਲਾਨ, RDA ਬਿੱਲ ਪਾਸ ਤੇ ਮੁਲਾਜ਼ਮਾਂ ਲਈ ਖੁਸ਼ਖਬਰੀ

ਚੰਡੀਗੜ੍ਹ, 5 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਿਤਾ ਵੀ ਜ਼ਖਮੀ; ਘਰ ਆ ਕੇ ਕੀਤੀ ਫਾਇਰਿੰਗ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਝਬਾਲ ਦੇ ਪਿੰਡ ਪੰਜਵੜ ਵਿੱਚ ਪ੍ਰੇਮ ਵਿਆਹ...

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਸਮਾਪਤੀ ਦੇ 5 ਦਿਨ ਬਾਕੀ; 10 ਅਕਤੂਬਰ ਨੂੰ ਬੰਦ ਹੋਣਗੇ ਕਪਾਟ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਲਈ ਸਿਰਫ਼ ਪੰਜ...

ਰਾਜਸਥਾਨ ਪੁਲੀਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ...

ਡਰੱਗਜ਼ ਮਾਮਲੇ ‘ਚ ਅੱਜ SIT ਅੱਗੇ ਪੇਸ਼ ਹੋਣਗੇ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ

ਚਪੰਜਾਬ ਦੇ ਕਰੀਬ 16 ਸਾਲ ਪੁਰਾਣੇ ਤੇ ਬਹੁਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼...

‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ...

ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਭਾਬੀ ‘ਤੇ ਸਾਜ਼ਿਸ਼ ਰਚਣ ਦਾ ਸ਼ੱਕ; 3 ਹਮਲਾਵਰਾਂ ਦੀ ਭਾਲ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ...

CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ’ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2...