September 3, 2026, 1:00 am
----------- Advertisement -----------
HomeNewsLatest Newsਕਣਕ ਦੀ ਖ਼ਰੀਦ ਨੇ ਇਸ ਸਾਲ ਤੋੜਿਆ 15 ਸਾਲਾਂ ਦਾ ਰਿਕਾਰਡ

ਕਣਕ ਦੀ ਖ਼ਰੀਦ ਨੇ ਇਸ ਸਾਲ ਤੋੜਿਆ 15 ਸਾਲਾਂ ਦਾ ਰਿਕਾਰਡ

Published on

----------- Advertisement -----------

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਇਸ ਸਾਲ ਕਣਕ ਦੀ ਖ਼ਰੀਦ ਦਾ ਇਸ ਸਾਲ 15 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਹੈ ਵਚਨਬੱਧ ਹੈ। ਸੂਬਾ ਸਰਕਾਰ ਦੇ ਇਕ ਬੁਲਾਰੇ ਦੱਸਿਆ ਕਿ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਣਕ ਦੀ ਆਮਦ ਵਧਣ ਦੇ ਨਾਲ, ਰਾਜ ਦੀਆਂ ਖਰੀਦ ਏਜੰਸੀਆਂ ਨੇ ਰਾਜ ਵਿੱਚ ਅਨਾਜ ਦੀ ਖਰੀਦ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀਆਂ ਅਦਾਇਗੀਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 13 ਅਪ੍ਰੈਲ ਨੂੰ ਕਣਕ ਦੀ ਕੁੱਲ ਖਰੀਦ 17 ਲੱਖ ਟਨ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਪੰਦਰਾਂ ਸਾਲਾਂ ‘ਚ ਅੱਜ ਦੀ ਤਾਰੀਖ ਤੱਕ ਸਭ ਤੋਂ ਵੱਧ ਖਰੀਦ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਰਾਜ ਸਰਕਾਰ ਨੇ ਹੁਣ ਤਕ 828 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਤੌਰ ‘ਤੇ ਕਰ ਦਿੱਤੀ ਹੈ ਜੋ ਕਿ ਹੁਣ ਤਕ ਇਸ ਤਰੀਕ ਤੱਕ ਕੀਤੀ ਸਭ ਤੋਂ ਵੱਧ ਅਦਾਇਗੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 871 ਕਰੋੜ ਰੁਪਏ ਦੇ ਵਾਧੂ ਭੁਗਤਾਨ ਵੀ ਕਲੀਅਰ ਕਰ ਦਿੱਤੇ ਗਏ ਹਨ ਅਤੇ ਸ਼ਨੀਵਾਰ ਨੂੰ ਬੈਂਕਾਂ ਦੇ ਮੁੜ ਖੁੱਲ੍ਹਦੇ ਹੀ ਇਹ ਰਾਸ਼ੀ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 14 ਤੋਂ 15 ਅਪ੍ਰੈਲ ਨੂੰ ਬੈਂਕ ਛੁੱਟੀਆਂ ਦੇ ਨਤੀਜੇ ਵਜੋਂ ਕੋਈ ਭੁਗਤਾਨ ਸੰਭਵ ਨਹੀਂ ਹੋਵੇਗਾ।
ਖਰੀਦ ਦੀ ਗਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸੀਜ਼ਨ ਵਿੱਚ 13 ਅਪ੍ਰੈਲ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 4.7 ਲੱਖ ਟਨ ਦੀ ਖਰੀਦ ਹੋਈ ਹੈ। ਉਨ੍ਹਾਂ ਕਿਹਾ ਕਿ ਅਨਵਿਕੀ ਕਣਕ ਦੀ ਕੁਲ ਮਾਤਰਾ ਇਕ ਦਿਨ ਦੀ ਆਮਦ ਨਾਲੋਂ ਬਹੁਤ ਘੱਟ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਖਰੀਦ ਕਿਸ ਕੁਸ਼ਲਤਾ ਨਾਲ ਹੋ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨ ਮੋਰਚੇ ਕਾਰਨ ਕਿਹੜੇ ਰਸਤੇ ਬੰਦ ਅਤੇ ਡਾਇਵਰਟ; ਪੜ੍ਹੋ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ

 ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ 'ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ...

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ...

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...