October 5, 2026, 7:56 pm
----------- Advertisement -----------
HomeNewsਲੁਧਿਆਣਾ 'ਚ ਦੁਕਾਨਦਾਰ ਨਾਲ ਔਰਤ ਨੇ ਮਾਰੀ ਠੱ.ਗੀ, ਦੁਬਈ ਦੀ ਕਰੰਸੀ ਸਸਤੇ...

ਲੁਧਿਆਣਾ ‘ਚ ਦੁਕਾਨਦਾਰ ਨਾਲ ਔਰਤ ਨੇ ਮਾਰੀ ਠੱ.ਗੀ, ਦੁਬਈ ਦੀ ਕਰੰਸੀ ਸਸਤੇ ਰੇਟ ‘ਤੇ ਦੇਣ ਦਾ ਦਿੱਤਾ ਝਾਂਸਾ

Published on

----------- Advertisement -----------

ਲੁਧਿਆਣਾ ‘ਚ ਇਕ ਔਰਤ ਨੇ ਇਕ ਦੁਕਾਨਦਾਰ ਨੂੰ ਦੁਬਈ ਦੀ ਕਰੰਸੀ ਸਸਤੇ ਰੇਟ ‘ਤੇ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਹੈ। ਔਰਤ ਨੇ ਦੁਕਾਨਦਾਰ ਨਾਲ 5 ਹਜ਼ਾਰ ਦੀ ਠੱਗੀ ਮਾਰੀ। ਇਸ ਮਾਮਲੇ ਵਿੱਚ ਪੁਲਿਸ ਨੇ ਦੇਰ ਰਾਤ ਛਾਪੇਮਾਰੀ ਕਰਕੇ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਕਾਬੂ ਕੀਤਾ ਹੈ।

ਔਰਤ ਨੇ ਦੁਕਾਨਦਾਰ ਨੂੰ 100 ਦੀਨਾਰ ਦੇ 8 ਬੰਡਲ ਦੇ ਬਦਲੇ ਭਾਰਤੀ ਕਰੰਸੀ ਦੇ ਨੋਟ ਦੇਣ ਲਈ ਕਿਹਾ। ਉਸ ਨੇ ਦੁਕਾਨਦਾਰ ਨੂੰ 5000 ਰੁਪਏ ਦੇ ਬਦਲੇ ਦੀਨਾਰ ਦੇ ਬੰਡਲ ਦਿੱਤੇ। ਜਦੋਂ ਦੁਕਾਨਦਾਰ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਸ ਨੂੰ ਬੰਡਲ ਵਿੱਚ ਰੰਗੀਨ ਕਾਗਜ਼ ਦੇ ਕੱਟੇ ਹੋਏ ਟੁਕੜੇ ਮਿਲੇ। ਇਸ ‘ਤੇ ਦੁਕਾਨਦਾਰ ਨੇ ਰੌਲਾ ਪਾਇਆ ਪਰ ਉਦੋਂ ਤੱਕ ਔਰਤ ਭੱਜ ਗਈ।

ਦੁਕਾਨਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸੰਤ ਐਨਕਲੇਵ ਦੁੱਗਰੀ ਦਾ ਵਸਨੀਕ ਹੈ। ਉਨ੍ਹਾਂ ਦੀ ਦੁਕਾਨ ਅਰਬਨ ਵਿਹਾਰ-1 ਦੁੱਗਰੀ ਫੇਸ ਵਿੱਚ ਹੈ। ਰੀਨਾ ਦਾਮਨੀ ਨਾਂ ਦੀ ਔਰਤ ਅਤੇ ਇਕ ਨੌਜਵਾਨ ਉਸ ਦੀ ਦੁਕਾਨ ’ਤੇ ਆਏ। ਔਰਤ ਨੇ ਉਸ ਨੂੰ ਦੁਬਈ ਦੀ ਕਰੰਸੀ ਲੈ ਕੇ ਭਾਰਤੀ ਨੋਟ ਦੇਣ ਲਈ ਕਿਹਾ। ਸਰਬਜੀਤ ਅਨੁਸਾਰ ਉਸ ਨੇ ਔਰਤ ਨਾਲ ਨੋਟ ਬਦਲਣ ਤੋਂ ਇਨਕਾਰ ਕਰ ਦਿੱਤਾ।

ਇਸ ਦੌਰਾਨ ਮੁਲਜ਼ਮ ਔਰਤ ਰੀਨਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਕੋਲ ਵਿਦੇਸ਼ੀ ਕਰੰਸੀ ਦੇ ਕਰੀਬ 1500-1700 ਦੇ ਨੋਟ ਹਨ। ਉਹ ਇੱਕ ਨੋਟ 500 ਰੁਪਏ ਵਿੱਚ ਵੇਚ ਰਹੀ ਹੈ।ਔਰਤ ਨੇ ਉਸ ਨੂੰ ਦੱਸਿਆ ਕਿ ਜਦੋਂ ਉਸ ਦੀ ਮਾਸੀ ਦੀ ਮੌਤ ਹੋਈ ਸੀ ਤਾਂ ਉਸ ਨੂੰ ਇਹ ਨੋਟ ਉਸ ਦੀ ਰਜਾਈ ਵਿੱਚੋਂ ਮਿਲੇ ਸਨ। ਸਰਬਜੀਤ ਨੇ ਉਸ ਨਾਲ 100 ਰੁਪਏ ਪ੍ਰਤੀ ਨੋਟ ਦੇ ਹਿਸਾਬ ਨਾਲ ਸੌਦਾ ਤੈਅ ਕੀਤਾ।   

ਸਰਬਜੀਤ ਅਨੁਸਾਰ ਉਸ ਨੇ ਔਰਤ ਨੂੰ 5 ਹਜ਼ਾਰ ਰੁਪਏ ਹੀ ਦਿੱਤੇ ਸਨ ਜਦੋਂ ਉਹ ਅਚਾਨਕ ਦੁਕਾਨ ਤੋਂ ਭੱਜ ਗਈ। ਜਦੋਂ ਮੁਲਜ਼ਮ ਔਰਤ ਵੱਲੋਂ ਦਿੱਤੇ ਬੰਡਲ ਨੂੰ ਖੋਲ੍ਹਿਆ ਗਿਆ ਤਾਂ ਅੰਦਰੋਂ ਕਾਗਜ਼ ਦੇ ਟੁਕੜੇ ਬਰਾਮਦ ਹੋਏ। ਥਾਣਾ ਦੁੱਗਰੀ ਦੀ ਪੁਲਿਸ ਨੇ ਮੁਲਜ਼ਮ ਔਰਤ ਰੀਨਾ ਦਾਮਨੀ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਆਈਪੀਸੀ ਦੀ ਧਾਰਾ 417,420,34 ਤਹਿਤ ਕੇਸ ਦਰਜ ਕਰ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਿਤਾ ਵੀ ਜ਼ਖਮੀ; ਘਰ ਆ ਕੇ ਕੀਤੀ ਫਾਇਰਿੰਗ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਝਬਾਲ ਦੇ ਪਿੰਡ ਪੰਜਵੜ ਵਿੱਚ ਪ੍ਰੇਮ ਵਿਆਹ...

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਸਮਾਪਤੀ ਦੇ 5 ਦਿਨ ਬਾਕੀ; 10 ਅਕਤੂਬਰ ਨੂੰ ਬੰਦ ਹੋਣਗੇ ਕਪਾਟ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਲਈ ਸਿਰਫ਼ ਪੰਜ...

ਰਾਜਸਥਾਨ ਪੁਲੀਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ...

ਡਰੱਗਜ਼ ਮਾਮਲੇ ‘ਚ ਅੱਜ SIT ਅੱਗੇ ਪੇਸ਼ ਹੋਣਗੇ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ

ਚਪੰਜਾਬ ਦੇ ਕਰੀਬ 16 ਸਾਲ ਪੁਰਾਣੇ ਤੇ ਬਹੁਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼...

‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ...

ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਭਾਬੀ ‘ਤੇ ਸਾਜ਼ਿਸ਼ ਰਚਣ ਦਾ ਸ਼ੱਕ; 3 ਹਮਲਾਵਰਾਂ ਦੀ ਭਾਲ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ...

CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ’ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2...

ਨਵਾਂਸ਼ਹਿਰ ‘ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ; ਕੰਡਕਟਰ ਸਣੇ 3 ਦੀ ਮੌਤ

ਨਵਾਂਸ਼ਹਿਰ ਦੇ ਬੰਗਾ ਵਿਚ ਮੋਹਾਲੀ ਤੋਂ ਅੰਮ੍ਰਿਤਸਰ ਜਾ ਰਹੀ ਯਾਤਰੀਆਂ ਦੇ ਨਾਲ ਭਰੀ ਬੱਸ...

ਬਠਿੰਡਾ ‘ਚ ਭਰੇ ਬਾਜ਼ਾਰ ਸਾਬਕਾ ਸਰਪੰਚ ਦਾ ਕਤਲ, ਵਾਰਦਾਤ ਮਗਰੋਂ ਇਲਾਕੇ ‘ਚ ਦਹਿਸ਼ਤ

ਬਠਿੰਡਾ ਦੇ ਜੱਸੀ ਚੌਕ ‘ਚ ਇਕ ਹੋਰ ਬੰਦੇ ਨੂੰ ਕਤਲ ਕੀਤੇ ਜਾਣ ਦੀ ਦਿਲ...