June 2, 2026, 11:29 pm
----------- Advertisement -----------
HomeNewsBreaking Newsਮਹਿਲਾ ਬੰਦੀਆਂ ਨੂੰ ਮਿਆਰੀ ਤੇ ਬੁਨਿਆਦੀ ਸਹੂਲਤਾਂ ਯਕੀਨੀ ਤੌਰ ‘ਤੇ ਮੁਹੱਈਆ ਹੋਣ:...

ਮਹਿਲਾ ਬੰਦੀਆਂ ਨੂੰ ਮਿਆਰੀ ਤੇ ਬੁਨਿਆਦੀ ਸਹੂਲਤਾਂ ਯਕੀਨੀ ਤੌਰ ‘ਤੇ ਮੁਹੱਈਆ ਹੋਣ: ਰਾਜ ਲਾਲੀ ਗਿੱਲ

Published on

----------- Advertisement -----------

ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਵੱਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਮਹਿਲਾ ਬੰਦੀਆਂ ਨੂੰ ਮਿਆਰੀ ਤੇ ਬੁਨਿਆਦੀ ਸਹੂਲਤਾਂ ਯਕੀਨੀ ਤੌਰ ਉਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਵਲੋਂ ਬੰਦੀਆਂ ਦੀਆਂ ਡੂੰਘਾਈ ਨਾਲ ਉਨ੍ਹਾਂ ਦੀਆਂ ਸਮੱਸਿਆ ਨੂੰ ਸੁਣਿਆ ਗਿਆ।

ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਦੌਰਾਨ ਉਨ੍ਹਾਂ ਮਹਿਲਾ ਬੰਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਇਹ ਟੀਚਾ ਹੈ ਕਿ ਮਹਿਲਾ ਬੰਦੀਆਂ ਨੂੰ ਕਾਨੂੰਨੀ, ਡਾਕਟਰੀ ਤੇ ਸਿੱਖਿਆ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਮਿਲ ਰਹੀਆਂ ਸਹੂਲਤਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬਿਹਤਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਹਰ ਕੋਈ ਇਥੇ ਜ਼ਿੰਦਗੀ ਦੇ ਹਲਾਤਾਂ ਵਿਚੋਂ ਗੁਜਰਦੇ ਹੋਏ ਕਈਆਂ ਗਲਤੀਆਂ ਕਰਕੇ ਇਥੇ ਆਏ ਹਾਂ, ਇਥੇ ਜਿੰਨਾ ਵੀ ਸਮਾਂ ਬੀਤਦਾ ਹੈ ਉਸ ਤੋਂ ਸਿੱਖਦੇ ਹੋਏ ਜਦੋਂ ਵੀ ਇਥੋਂ ਜਾਂਦੇ ਹੋ, ਆਪਣੀ ਜ਼ਿੰਦਗੀ ਨੂੰ ਨਵੇਂ ਤਰੀਕੇ ਤੋਂ ਇਕ ਚੰਗੇ ਨਾਗਰਿਕ ਦੀ ਤਰ੍ਹਾਂ ਸ਼ੁਰੂ ਕਰੀਏ ਅਤੇ ਇਹ ਕਮਿਸ਼ਨ ਦਾ ਫਰਜ਼ ਬਣਦਾ ਹੈ ਕਿ ਤੁਹਾਡੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇ ਅਤੇ ਤੁਹਾਨੂੰ ਪੇਸ਼ ਆ ਰਹੀ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾ ਸਕੇ।

ਇਸ ਉਪਰੰਤ ਉਨ੍ਹਾਂ ਜੇਲ੍ਹ ਵਿਖੇ ਮੌਜੂਦ ਹਸਪਤਾਲ, ਰਸੋਈ, ਲਾਇਬ੍ਰੇਰੀ ਅਤੇ ਵੱਖ-ਵੱਖ ਬੈਰਕਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਸਮੀਖਿਆ ਕੀਤੀ ਅਤੇ ਲੰਗਰ ਹਾਲ ਵਿਚ ਕੈਦੀਆਂ ਲਈ ਬਣੇ ਹੋਏ ਭੋਜਨ ਨੂੰ ਖਾ ਕੇ ਉਸ ਦੀ ਸਮੀਖਿਆ ਵੀ ਕੀਤੀ ਅਤੇ ਸੰਤੁਸ਼ਟੀ ਪ੍ਰਗਟਾਈ।

ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾ ਦੇ ਦੌਰੇ ਦਾ ਮੁੱਖ ਉਦੇਸ਼ ਜੇਲ੍ਹ ਵਿਚ ਮਹਿਲਾਂ ਕੈਦੀਆਂ ਨੂੰ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ ਦਾ ਨਿਰੀਖਣ ਕਰਨਾ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਸਾਫ ਸਫਾਈ, ਭੋਜਨ ਦੇ ਪੁੱਖਤਾ ਪ੍ਰਬੰਧ ਪਾਏ ਗਏ। ਉਨ੍ਹਾਂ ਕਿਹਾ ਕਿ ਕਈ ਮਹਿਲਾਵਾਂ ਨੇ ਆਪਣੀ ਨਿੱਜੀ ਸਮੱਸਿਆ ਨੂੰ ਦੱਸਿਆ ਜਿਸ ਨੂੰ ਯਕੀਨਨ ਤੌਰ ਉਤੇ ਹੱਲ ਕੀਤਾ ਜਾਵੇਗਾ।

ਰਾਜ ਲਾਲੀ ਗਿੱਲ ਜੇਲ੍ਹ ਵਿਚ ਕਈ ਮਹਿਲਾਵਾਂ ਦੇ ਕੇਸ ਬਹੁਤ ਛੋਟੇ ਪੱਧਰ ਦੇ ਕਰੀਮਨਲ ਕੇਸ ਕਰਕੇ ਇਥੇ ਨੇ ਅਤੇ ਕੁਝ ਅੰਡਰ ਟਰਾਇਲ ਨੇ ਜਿਸ ਲਈ ਇਨ੍ਹਾਂ ਬੰਦੀਆਂ ਨੂੰ ਹਾਂ-ਪੱਖੀ ਵਾਤਾਵਰਨ ਦੇਣ ਯਕੀਨੀ ਕਰਨਾ ਹੈ ਤਾਂ ਜੋ ਇਨ੍ਹਾਂ ਮਹਿਲਾਵਾਂ ਨੂੰ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਜਿਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਲ੍ਹ ਵਿਖੇ ਮੌਜੂਦ ਹਸਪਤਾਲ ਵਿਚ ਕੁਝ ਮਸ਼ੀਨਰੀਆਂ ਦੀ ਘਾਟ ਪਾਈ ਗਈ ਜਿਸ ਉਤੇ ਉਨ੍ਹਾਂ ਸਬੰਧਿਤ ਅਧਿਕਾਰੀ ਨੂੰ ਇਸ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ।

ਇਸ ਮੌਕੇ ਮਹਿਲਾ ਬੰਦੀਆਂ ਵਲੋਂ ਗਿੱਧਾ ਅਤੇ ਸੱਭਿਆਚਰਾਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਹੈੱਡ ਮੈਰਟਨ ਰਜਵੰਤ ਕੌਰ ਵਲੋਂ ਕਵਿਤਾ ਵੀ ਸੁਣਾਈ ਗਈ। ਮਹਿਲਾ ਬੰਦੀਆਂ ਵਲੋਂ ਇਹ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਦਿਨ ਦੀ ਸ਼ੁਰੂਆਤ ਯੋਗਾ ਅਤੇ ਕਸਰਤ ਨਾਲ ਕੀਤੀ ਜਾਂਦੀ ਹੈ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਿੱਤਾ ਮੁੱਖੀ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਵੀ ਪ੍ਰਦਾਨ ਕੀਤੀ ਜਾਂਦੇ ਹਨ।

ਇਸ ਮੌਕੇ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਰੁਪਿੰਦਰ ਕੌਰ, ਜੇਲ੍ਹ ਸੁਪਰਡੈਂਟ ਗੁਰਨਾਮ ਲਾਲ, ਡੀ.ਐਸ.ਪੀ ਹਰਪਿੰਦਰ ਕੌਰ ਗਿੱਲ, ਮੈਡੀਕਲ ਅਫਸਰ ਸੰਜੀਵ ਕੁਮਾਰ, ਡਿਪਟੀ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ, ਸਹਾਇਕ ਸੁਪਰਡੈਂਟ ਰਵਨੀਤ ਕੌਰ, ਡੀ.ਪੀ.ਆਰ.ਓ ਕਰਨ ਮਹਿਤਾ ਅਤੇ ਹੋਰ ਜੇਲ੍ਹ ਸਟਾਫ ਮੈਂਬਰ ਹਾਜ਼ਰ ਰਹੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ; ਆਈ.ਆਈ.ਟੀ. ਕੁਆਲੀਫਾਇਰਾਂ ਵਿੱਚ 34 ਫੀਸਦ ਵਾਧਾ ਦਰਜ

ਚੰਡੀਗੜ੍ਹ, 2 ਜੂਨ:ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ “ਪੰਜਾਬ ਸਿੱਖਿਆ ਕ੍ਰਾਂਤੀ”...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

*ਚੰਡੀਗੜ੍ਹ; 2 ਜੂਨ*ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਵਿੱਚ ਸਭ ਤੋਂ...

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ*

ਚੰਡੀਗੜ੍ਹ, 2 ਜੂਨ:ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਬੱਡੀ...

ਡੀਜੀਪੀ ਗੌਰਵ ਯਾਦਵ ਵੱਲੋਂ ਫੀਲਡ ਯੂਨਿਟਾਂ ਨੂੰ ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ...

ਭਗਵੰਤ ਮਾਨ ਸਰਕਾਰ ਨੇ ਚੋਣ ਵਿਭਾਗ ਵਿੱਚ ਪ੍ਰਸ਼ਾਸਕੀ ਅੜਿੱਕੇ ਖਤਮ ਕੀਤੇ, ਅਹਿਮ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ

ਚੰਡੀਗੜ੍ਹ, 1 ਜੂਨ 2026ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ...

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

ਚੰਡੀਗੜ੍ਹ, 1 ਜੂਨ:ਪੜ੍ਹਾਈ-ਲਿਖਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ....

ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ

ਪੰਜਾਬ ਵਿਚ 4 ਨਗਰ ਕੌਂਸਲਾਂ ਲਈ 13 ਜੂਨ ਨੂੰ ਵੋਟਾਂ ਪੈਣਗੀਆਂ। ਗੁਰਦਾਸਪੁਰ, ਕਾਦੀਆ, ਸ਼ਾਮ...