ਭਾਰਤੀ ਮਾਨਕ ਬਿਊਰੋ ਵਲੋਂ ਬੀ.ਡੀ.ਪੀ.ਓ. ਦਫ਼ਤਰ ਗੜ੍ਹਸ਼ੰਕਰ ਵਿੱਖੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਨੁਮਾਇੰਦਿਆਂ, ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸਦ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਬੀ. ਡੀ. ਪੀ. ਓ.ਗੜ੍ਹਸ਼ੰਕਰ ਮਨਜਿੰਦਰ ਕੌਰ ਦੀ ਅਗਵਾਈ ਵਿੱਚ ਲਗਾਏ ਗਏ ਇਸ ਵਰਕਸ਼ਾਪ ਦੇ ਵਿੱਚ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਦੇ ਪੰਚਾਇਤਾਂ ਦੇ ਨੁਮਾਇੰਦੇ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਵਿਕਾਸ ਗਤੀਵਿਧੀ ਜਾਂ ਨਿੱਜੀ ਜ਼ਰੂਰਤ ਲਈ ਗੁਣਵੱਤਾ ਵਾਲੀ ਵਸਤੂ ਦੀ ਖਰੀਦ ਲਈ ਮਿਆਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਹਿੱਸਾ ਲੈਣ ਵਾਲਿਆਂ ਨੂੰ ਬੀ.ਆਈ. ਐਸ ਕੇਅਰ ਐਪ ਨੂੰ ਵੀ ਡਾਊਨਲੋਡ ਕਰਕੇ ਅਸਲੀ ਆਈ.ਐਸ.ਆਈ ਮਾਰਕ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਲਈ ਇਸ ਐਪ ਦੀ ਵਰਤੋਂ ਕਰਨ ਵਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਬੀ.ਡੀ.ਪੀ.ਓ ਗੜ੍ਹਸ਼ੰਕਰ ਮਨਜਿੰਦਰ ਕੌਰ ਨੇ ਦੱਸਿਆ ਕਿ ਭਾਰਤੀ ਮਾਨਕ ਬਿਓਰੋ ਵਲੋਂ ਲਗਾਏ ਗਏ ਵਰਕਸ਼ਾਪ ਦੇ ਵਿੱਚ ਰੋਜਾਨਾਂ ਵਰਤੋਂ ਵਿੱਚ ਆਉਣ ਵਾਲਿਆਂ ਬਸਤੂਆਂ ਦੀ ਗੁਣਵੱਤਾ ਜਾਨਣ ਲਈ ਜਾਗਰੂਕ ਕੀਤਾ ਗਿਆ ਜਿਹੜੀਆਂ ਕਿ ਰੋਜ਼ਮਰਾ ਜਿੰਦਗੀ ਵਿੱਚ ਫਾਇਦੇਮੰਦ ਸਾਬਤ ਹੋਣਗੀਆਂ। ਇਸ ਮੌਕੇ ਦਲਬੀਰ ਸਿੰਘ ਭਾਰਤੀ ਮਾਨਕ ਬਿਓਰੋ ਦੇ ਸਲਾਹਕਾਰ ਦਲਬੀਰ ਸਿੰਘ ਨੇ ਦੱਸਿਆ ਕਿ ਰੋਜ਼ਮਰਾ ਦੀ ਜਿੰਦਗੀ ਵਿੱਚ ਵਰਤੋਂ ਹੋਣ ਵਾਲੀਆਂ ਬਸਤੂਆਂ ਪਰਮਾਣਿਕਤਾ ਦੀ ਪੁਸ਼ਟੀ ਲਈ ਭਾਰਤ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰ ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦੇ ਮੱਦੇਨਜ਼ਰ ਬੀਡੀਪੀਓ ਦਫਤਰ ਗੜ੍ਹਸ਼ੰਕਰ ਵਿਖੇ ਵਰਕਸ਼ਾਪ ਲਗਾਈ ਗਈ ਹੈ।