August 10, 2026, 11:21 pm
----------- Advertisement -----------
HomeNewsEducationਸਰਕਾਰੀ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਤਾਬਾਂ ਪੜ੍ਹ ਕੇ ਮਨਾਇਆ...

ਸਰਕਾਰੀ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਤਾਬਾਂ ਪੜ੍ਹ ਕੇ ਮਨਾਇਆ ਵਿਸ਼ਵ ਕਿਤਾਬ ਦਿਵਸ

Published on

----------- Advertisement -----------

ਊਸਾਰੂ ਸਾਹਿਤ ਪੜ੍ਹਣ ਨਾਲ ਬੱਚਿਆਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ – ਡਾਇਰੈਕਟਰ ਐੱਸ.ਸੀ.ਈ.ਆਰ.ਟੀ.
ਸਰਕਾਰੀ ਸਕੂਲਾਂ ਦੀਆਂ ਲਾਈਬ੍ਰੇਰੀਆਂ ਅਤੇ ਰੀਡਿੰਗ ਕਾਰਨਰਾਂ ਵਿੱਚ ਸਾਹਿਤ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਜਾਰੀ ਕੀਤੀਆਂ ਗਈਆਂ
ਐੱਸ.ਏ.ਐੱਸ. ਨਗਰ 23 ਅਪ੍ਰੈਲ ( ) ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ। ਵਿਸ਼ਵ ਕਿਤਾਬ ਦਿਵਸ ਮੌਕੇ ਸਕੂਲਾਂ ਦੇ ਮੁਖੀਆਂ, ਅਧਿਆਪਕਾਂ, ਲਾਇਬ੍ਰੇਰੀਅਨਾਂ ਅਤੇ ਰੀਡਿੰਗ ਕਾਰਨਰਾਂ ਦੇ ਇੰਚਾਰਜਾਂ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਲਾਇਬ੍ਰੇਰੀ/ਰੀਡਿੰਗ ਕਾਰਨਰਾਂ ਵਿੱਚੋਂ ਪੜ੍ਹਣ ਲਈ ਕਿਤਾਬਾਂ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਬੱਚਿਆਂ ਨੂੰ ਪਾਠ ਪੁਸਤਕਾਂ ਤੋਂ ਇਲਾਵਾ ਲਾਇਬ੍ਰੇਰੀ ਵਿੱਚ ਉਪਲਬਧ ਸਾਹਿਤ ਦੀਆਂ ਪੁਸਤਕਾਂ ਪੜ੍ਹਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 23 ਅਪ੍ਰੈਲ ਨੂੰ ਵਿਸ਼ਵ ਕਿਤਾਬ ਦਿਵਸ ਮਨਾਇਆ ਜਾਂਦਾ ਹੈ ਇਸ ਲਈ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਇਸ ਵਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪਸੰਦ ਦੀਆਂ ਕਿਤਾਬਾਂ ਪੜ੍ਹਣ ਲਈ ਦਿੱਤੀਆਂ। ਕਿਤਾਬਾਂ ਪੜ੍ਹਣ ਨਾਲ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ। ਬੱਚਿਆਂ ਦੇ ਪੜ੍ਹਣ ਕੌਸ਼ਲ ਵਿੱਚ ਸੁਧਾਰ ਆਉਂਦਾ ਹੈ ਅਤੇ ਸਮਝ ਵਧਦੀ ਹੈ। ਡਾ. ਸਰਕਾਰੀਆ ਨੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਵੇਕਲੀ ਐਕਟੀਵਿਟੀ ਲਈ ਸਭਨਾਂ ਦਾ ਧੰਨਵਾਦ ਕਰਦੇ ਹਨ।
ਸਰਕਾਰੀ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਸਬੰਧੀ ਮਨਾਉਣ ਲਈ ਅਧਿਆਪਕਾਂ ਨੇ ਸਵੇਰੇ ਤੋਂ ਹੀ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਲਈ ਪ੍ਰੇਰਿਤ ਕੀਤਾ। ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਵੀ ਤਸਵੀਰਾਂ ਕਿਤਾਬਾਂ ਪੜ੍ਹਦੇ-ਦੇਖਦੇ ਹੋਏ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖੀਆਂ ਗਈਆਂ। ਬਹੁਤ ਸਾਰੇ ਸਕੂਲਾਂ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਕਿਤਾਬ ਦਿਵਸ ਮੌਕੇ ਕਿਤਾਬਾਂ ਪੜ੍ਹਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਸਾਹਿਤ ਪੜ੍ਹਣ ਦੇ ਸ਼ੌਕੀਨ ਪਤਵੰਤੇ ਸੱਜਣਾਂ ਨੇ ਸਕੂਲਾਂ ਵਿੱਚ ਜਾ ਕੇ ਸਾਹਿਤ ਦੀਆਂ ਕਿਤਾਬਾਂ ਵੀ ਪੜ੍ਹੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ ਕਿਸਾਨ, ਸਾਲ ਬਾਅਦ ਮਿਲੇ ਤਾਂ ਨੋਟਾਂ ਨੂੰ ਲੱਗੀ ਚੁੱਕੀ ਸੀ ਸਿਉਂਕ

ਘਟਨਾ ਪਜਪਦਰਾ ਖੇਤਰ ਦੇ ਨਵੇਈ ਪਿੰਡ ਵਿਚ ਵਾਪਰੀ ਹੈ। ਇਕ ਕਿਸਾਨ ਨੇ ਘਰ ਬਣਾਉਣ...

ਸੰਗੀਤਕਾਰ A.R ਰਹਿਮਾਨ ਦੇ ਪੁੱਤਰ ਦਾ ਹੋਇਆ Accident

ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ ਏ. ਆਰ. ਰਹਿਮਾਨ ਦੇ ਬੇਟੇ ਅਮੀਨ ਇੱਕ ਸੜਕ ਹਾਦਸੇ...

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ...

ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਨਾਇਬ ਸੈਣੀ ਦਾ ਵੱਡਾ ਬਿਆਨ, ਪੀਐਮ ਮੋਦੀ ਤੇ ਸੁਖਬੀਰ ਬਾਦਲ ਦੀ ਮੁਲਕਾਤ ਦਾ ਏਜੰਡਾ ਦੱਸਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ...

ਪੁਲਿਸ ਹਿਰਾਸਤ ‘ਚ 20 ਸਾਲਾ ਕੁੜੀ ਨੇ ਲਿਆ ਫਾਹਾ, ਪਰਿਵਾਰ ਨੇ ਟਾਰਚਰ ਕਰਕੇ ਕਤਲ ਦੇ ਲਾਏ ਇਲਜ਼ਾਮ

ਤਰਨਤਾਰਨ ਦੇ ਭਿੱਖੀਵਿੰਡ ਥਾਣੇ ‘ਚ ਪੁਲਿਸ ਹਿਰਾਸਤ ਦੌਰਾਨ 20 ਸਾਲਾ ਰਾਜਬੀਰ ਕੌਰ ਦੀ ਮੌਤ...

‘ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਦ੍ਰਿੜ੍ਹ ਰਹਾਂਗਾ’ ਨਵੀਂ ਜਾਰੀ ਵੀਡੀਓ ‘ਚ ਬੋਲੇ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ...

ਸਿਹਤ ਸੇਵਾ ਤਾਂ ਹੀ ਸਾਰਥਕ ਹੈ ਜਦੋਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਚੰਡੀਗੜ੍ਹ; 9 ਅਗਸਤ 2026:ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਪਰਖ ਨਹੀਂ ਲੈਂਦੀ,...

ਫਿਟਨੈਸ ਅਤੇ ਸਰੀਰਕ ਗਤੀਵਿਧੀਆਂ ਹਰੇਕ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਨੀਆਂ ਚਾਹੀਦੀਆਂ ਹਨ: ਮਾਲਵਿੰਦਰ ਸਿੰਘ ਕੰਗ

ਮੋਹਾਲੀ 9 ਅਗਸਤ:ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵੱਡੇ ਉਪਰਾਲੇ ਤਹਿਤ...

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

ਨਵੀਂ ਦਿੱਲੀ 9 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ...