ਡੇਰਾਬੱਸੀ, 23 ਅਪ੍ਰੈਲ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਅਤੇ ਡਾ. ਅਦਰਸਪਾਲ ਕੋਰ ਸਿਵਲ ਸਰਜਨ ਐਸ.ਏ.ਐਸ ਨਗਰ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਡਾ. ਸਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਡੇਰਾਬਸੀ ਜੀ ਦੀ ਅਗਵਾਈ ਹੇਠ ਅਤੇ ਨਗਰ ਕੋਸਲ ਡੇਰਾਬਸੀ ਦੇ ਸਹਿਯੋਗ ਨਾਲ ਅੱਜ ਮਿਤੀ 23 ਅਪ੍ਰੈਲ ਨੂੰ ਵਿਸਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਆਸ਼ਾ ਵਰਕਰਾਂ ਦੀ ਮਲੇਰੀਆ ਦੀ ਜਾਗਰੂਕ ਰੈਲੀ ਨੂੰ ਡਾ. ਸੰਦੀਪ ਟੰਡਨ ਮੈਡੀਸਨ ਸਪੈਂਸਲਿਸਟ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਰੈਲੀ ਵਿੱਚ ਮਲੇਰੀਆ ਤੋਂ ਬਚਣ ਲਈ ਸਲੋਗਨ ਲਿਖੀਆਂ ਤੱਖਤੀਆ ਨੂੰ ਲੈ ਕੇ ਜਿਥੇ ਰਾਹ ਜਾਂਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉੱਥੇ ਲੋਕਾਂ ਨੂੰ ਪੋਸਟਰ ਅਤੇ ਪੈਫਲੈਂਟ ਵੰਡ ਕੇ ਵੀ ਲੋਕਾਂ ਨੂੰ ਮਲੇਰੀਆ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸੰਦੀਪ ਟੰਡਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਏ ਦੇ ਖਾਤਮੇ ਲਈ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ। ਕਿਓਕਿ ਮਲੇਰੀਆ ਦਾ ਮੱਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਖੱੜੇ ਪਾਣੀ ਵਿੱਚ ਕਾਲਾ ਸੜਿਆ ਹੋਇਆ ਤੇਲ ਪਾ ਦਿੱਤਾ ਜਾਵੇ। ਘਰਾਂ ਦੀਆਂ ਜਾਲੀਆ ਨੂੰ ਠੀਕ ਕਰਵਾ ਲਿਆ ਜਾਵੇ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਣੇ ਜਾਣ ਜਾ ਸੋਣ ਲੱਗੇ ਮੱਛਰਦਾਨੀ ਦਾ ਪ੍ਰਯੋਗ ਕੀਤਾ ਜਾਵੇ।
ਕੋਈ ਵੀ ਬੁਖਾਰ ਹੋਣ ਦੀ ਸੂਰਤ ਨੇੜੇ ਦੇ ਸਿਹਤ ਕੇਦਰ ਜਾ ਕੇ ਖੂਨ ਦੀ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਵਿੱਚ ਮਲੇਰੀਆ ਪਾਜਟਿਵ ਆ ਜਾਂਦਾ ਹੈ ਤਾਂ ਉਸ ਦਾ ਇਲਾਜ 14 ਦਿਨ ਵਾਸਤੇ ਮੁਫਤ ਕੀਤਾ ਜਾਂਦਾ ਹੈ। ਸਮੂਹ ਵਾਸੀਆ ਨੂੰ ਅਪੀਲ ਹੈ ਕਿ ਹਰ ਸੁਕਰਵਾਰ ਨੂੰ ਡਰਾਈ-ਡੇ ਵਜੋਂ ਮਨਾਇਆ ਜਾਵੇ। ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰ ਸੁਕਾਇਆ ਜਾਵੇ ਜਾਨਵਰਾਂ ਅਤੇ ਪੰਛੀਆ ਲਈ ਰੱਖੇ ਪਾਣੀ ਦੇ ਬਰਤਨਾਂ ਨੂੰ ਹਫਤੇ ਵਿੱਚ ਇਕ ਵਾਰੀ ਖਾਲੀ ਕਰਕੇ ਸੁਕਾਇਆ ਜਾਵੇ। ਇਹ ਰੈਲੀ ਸੱਬ ਸਟੈਂਡ ਡੇਰਾਬਸੀ,ਰਾਮ ਲੀਲਾ,ਮੀਰਮੱਲੀ,ਜੈਨ ਮੱਹਲਾ,ਤਹਿਸੀਲ ਕੰਪਲੈਕਸ ਤਹਿਸੀਲ ਰੋਡ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਹੁੰਦੀ ਹੋਈ ਸਿਵਲ ਹਸਪਤਾਲ ਡੇਰਾਬਸੀ ਵਿਖੇ ਸਮਾਪਤ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ.ਅਮੀਤਾ ਮੈਡੀਸਨ ਸਪੈਸ਼ਲਿਸਟ, ਲਖਵਿੰਦਰਪਾਲ ਐਸ.ਆਈ,ਸ਼ਿਵ ਕੁਮਾਰ,ਰਜਿੰਦਰ ਸਿੰਘ, ਮਨਜਿੰਦਰ ਸਿੰਘ ਸਿਹਤ ਕਰਮਚਾਰੀ ਸ. ਦਲਜੀਤ ਸਿੰਘ ਐਸ.ਆਈ ਨਗਰ ਕੋਸਲ ਦੀ ਸਾਰੀ ਟੀਮ ਨੇ ਸਮੂਲੀਅਤ ਕੀਤੀ ।
----------- Advertisement -----------
ਡੇਰਾਬੱਸੀ ਵਿਖੇ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ
Published on
----------- Advertisement -----------
----------- Advertisement -----------