ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿ ਸਕਦੇ ਹਨ। ਦਰਅਸਲ, ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਸਟੋਰੀ ਪਾਈ ਹੈ। ਜਿਸ ‘ਚ ਉਨ੍ਹਾਂ ਲਿਖਿਆ ਕਿ ‘ਯਾਰ ਅਣਮੁੱਲੇ’ ਐਲਬਮ ਨੂੰ ਹੁਣ ਤੱਕ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ। ਆਉਣ ਵਾਲੀ ਐਲਬਮ ਤੁਹਾਡੇ ਸਾਰਿਆਂ ਲਈ ਆਖਰੀ ਅਤੇ ਵਧੀਆ ਐਲਬਮ ਹੋਵੇਗੀ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਹ ਅੱਜ ਤੱਕ ਆਪਣੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਲਈ ਧੰਨਵਾਦੀ ਹਨ। ਇਸ ਮੈਸੇਜ ਤੋਂ ਬਾਅਦ ਹੀ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਸ਼ੈਰੀ ਮਾਨ ਗਾਇਕੀ ਤੋਂ ਸੰਨਿਆਸ ਲੈ ਕੇ ਸੰਗੀਤ ਇੰਡਸਟਰੀ ਨੂੰ ਅਲਵਿਦਾ ਕਹਿ ਸਕਦੇ ਹਨ।
ਦੱਸ ਦਈਏ ਕਿ ਆਪਣੀ ਐਲਬਮ ਯਾਰ ਅਣਮੁੱਲੇ ਦੀ ਸਫਲਤਾ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ ਹੈ ਕਿ ਉਸਦੀ ਨਵੀਂ ਐਲਬਮ 15 ਤੋਂ 20 ਦਿਨਾਂ ਵਿੱਚ ਰਿਲੀਜ਼ ਹੋ ਜਾਵੇਗੀ। ਨਾਲ ਹੀ ਲਿਖਿਆ ਕਿ ਇਸ ਤੋਂ ਪਹਿਲਾਂ ਅਸੀਂ ਆਪਣੇ ਹਰ ਗੀਤ ਦੀ ਆਖਰੀ ਝਲਕ ਸਾਰਿਆਂ ਨਾਲ ਸਾਂਝੀ ਕਰਾਂਗੇ। ਹਾਲਾਂਕਿ ਉਨ੍ਹਾਂ ਨੇ ਆਪਣੇ ਸੰਦੇਸ਼ ‘ਚ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਹੈ, ਸਿਰਫ ਸੰਕੇਤ ਦਿੱਤਾ ਹੈ।
----------- Advertisement -----------
ਪੰਜਾਬੀ ਗਾਇਕ ਸ਼ੈਰੀ ਮਾਨ ਜਲਦ ਛੱਡ ਸਕਦੇ ਹਨ ਗਾਇਕੀ, ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸਾਂਝੀ
Published on
----------- Advertisement -----------
----------- Advertisement -----------












