ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ 5 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਸਨ ਤੇ ਉਸਤੋਂ ਬਾਅਦ ਓਹਨਾ ਨੂੰ ਸੜਕੀ ਮਾਰਗ ਰਹੀ ਓਹਨਾ ਦੇ ਘਰ ਵਾਪਿਸ ਭੇਜ ਦਿੱਤਾ ਗਿਆ| ਇਹਨਾਂ ਡਿਪੋਰਟ ਕੀਤੇ ਭਾਰਤੀਆਂ ਵਿਚ 30 ਨੌਜਵਾਨ ਪੰਜਾਬ ਦੇ ਸਨ ਜਦਿਕ ਬਾਕੀ ਹਰਿਆਣਾ ਤੇ ਗੁਜਰਾਤ ਦੇ ਸਨ| ਇਹਨਾਂ ਪੰਜਾਬੀਆਂ ਦੀ ਘਰ ਵਾਪਸੀ ਦੇ ਨਾਲ ਹੀ ਪੰਜਾਬ ਦੇ ਉਨ੍ਹਾਂ ਘਰਾਂ ਵਿੱਚ ਮਾਤਮ ਹੈ ਜਿਨਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਬੱਚੇ ਬਾਹਰ ਭੇਜੇ ਸਨ| ਉਹਨਾਂ ਬੱਚਿਆਂ ਦੀ ਵਾਪਸੀ ਨੇ ਮਾਪਿਆਂ ਨੂੰ ਅੰਦਰ ਤੱਕ ਤੋੜਕੇ ਰੱਖ ਦਿੱਤਾ ਹੈ| ਡਿਪੋਰਟ ਕੀਤੇ ਗਏ ਹਨ ਉਨ੍ਹਾਂ ਵਿਚ ਪੰਜਾਬ ਦੇ 30, ਹਰਿਆਣਾ ਦੇ 33 ਲੋਕ, ਗੁਜਰਾਤ ਦੇ 33, ਚੰਡੀਗੜ੍ਹ ਦੇ 2 ਲੋਕ ਤੇ ਮਹਾਰਾਸ਼ਟਰ ਦੇ 3 ਲੋਕ ਸ਼ਾਮਲ ਹਨ। ਭਾਰਤੀਆਂ ਦੇ ਨਾਲ ਅਮਰੀਕੀ ਸਰਕਾਰ ਨੇ ਗੈਰ ਮਨੁੱਖੀ ਵਿਹਾਰ ਕਰਦੇ ਹੋਏ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਵਿਚ ਜਕੜ ਕੇ ਸੈਨਿਕ ਜਹਾਜ਼ ਰਹੀ ਭਾਰਤ ਭੇਜਿਆ ਗਿਆ ਜਿਵੇ ਇਹ ਕੋਈ ਡਿਪੋਰਟ ਹੋਏ ਪੰਜਾਬੀ ਨਹੀਂ ਬਲਕਿ ਕੋਈ ਅੱਤਵਾਦੀ ਹੋਣ|ਅਮਰੀਕਾ ਦੀ ਇੱਸ ਕਾਰਵਾਈ ਲਈ ਪੂਰੇ ਦੇਸ਼ ਵਿਚ ਰੋਸ ਹੈ ਇਸਤੇ ਰਾਜਨੀਤੀ ਤੇਜ਼ ਹੋ ਗਈ ਹੈ[ ਅਮਰੀਕਾ ਤੋਂ ਡਿਪਰੋਟ ਕੀਤੇ ਗਏ 205 ਭਾਰਤੀਆਂ ਦਾ ਮੁੱਦਾ ਪਾਰਲੀਮੈਂਟ ਵਿਚ ਵੀ ਗੂੰਜਿਆ। ਡਿਪੋਰਟ ਮੁੱਦੇ ‘ਤੇ ਸੰਸਦ ਵਿਚ ਹੰਗਾਮਾ ਹੋਇਆ। ਪੰਜਾਬੀਆਂ ਦੇ ਹੱਕ ਵਿਚ ਐੱਮਪੀ ਗੁਰਜੀਤ ਔਜਲਾ ਨੇ ਵੀ ਪ੍ਰਦਰਸ਼ਨ ਕੀਤਾ। ਉਨ੍ਹਾਂ ਹੱਥਾਂ ਵਿਚ ਹੱਥਕੜੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਤੁਹਾਡੀ ਚਿੰਤਾ ਬਾਰੇ ਸਰਕਾਰ ਨੂੰ ਪਤਾ ਹੈ। ਇਹ ਵਿਦੇਸ਼ ਨੀਤੀ ਦਾ ਮੁੱਦਾ ਹੈ।ਇਸਦੇ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਸਾਂਸਦਾਂ ਨੇ ਬਾਹਰ ਆ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ ਵਿਚ ਪੋਸਟਰ ਵੀ ਫੜੇ ਹੋਏ ਸਨ, ਜਿਨ੍ਹਾਂ ਵਿਚ ਸਰਕਾਰ ਖਿਲਾਫ ਨਾਅਰੇ ਲਿਖੇ ਹੋਏ ਸਨ।ਦੂਜੇ ਪਾਸੇ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੱਥਕੜੀਆਂ ਲਗਾ ਕੇ ਸਦਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੂੰ ਹੱਥਕੜੀਆਂ ਲਗਾਈਆਂ ਹੋਈਆਂ ਦਿਖਾਈ ਦਿੱਤੀਆਂ। ਇਸ ਤੋਂ ਇਲਾਵਾ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ, ਸ਼ਸ਼ੀ ਥਰੂਰ, ਗੁਰਜੀਤ ਔਜਲਾ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੰਸਦ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ, ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਅੰਮ੍ਰਿਤਸਰ ਲਿਆਂਦਾ ਗਿਆ ਭਾਰਤੀਆਂ ਨਾਲ ਕੀਤੇ ਗਏ ਅਣਮਨੁੱਖੀ ਸਲੂਕ ਤੋਂ ਮੈਨੂੰ ਬਹੁਤ ਦੁੱਖ ਹੋਇਆ ਹੈ। ਉਹ ਅਪਰਾਧੀ ਨਹੀਂ ਹਨ, ਉਨ੍ਹਾਂ ਨੂੰ ਹੱਥਕੜੀਆਂ ਪਾਉਣ, ਘੰਟਿਆਂਬੱਧੀ ਜੰਜ਼ੀਰਾਂ ਨਾਲ ਬੰਨ੍ਹਣ, ਹੱਥਾਂ ਨਾਲ ਹੱਥਕੜੀਆਂ ਲਗਾ ਕੇ ਖਾਣ ਲਈ ਕਿਉਂ ਮਜਬੂਰ ਕੀਤਾ ਗਿਆ? ਜ਼ਾਹਿਰ ਹੈ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਹਨ। ਤੁਸੀਂ ਉਨ੍ਹਾਂ ਨੂੰ ਵਾਪਸ ਭੇਜ ਰਹੇ ਹੋ, ਭਾਰਤ ਸਰਕਾਰ ਉਨ੍ਹਾਂ ਨੂੰ ਵਾਪਸ ਲੈ ਰਹੀ ਹੈ, ਪਰ ਘੱਟੋ ਘੱਟ ਉਨ੍ਹਾਂ ਨੂੰ ਮਾਣ ਅਤੇ ਸਤਿਕਾਰ ਨਾਲ ਵਾਪਸ ਭੇਜੋ। ਅੰਮ੍ਰਿਤਸਰ ਦੇ ਸੰਸਦ ਮੈਂਬਰ ਅਤੇ ਕਾਂਗਰਸੀ ਨੇਤਾ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਵਿੱਚ ਜਹਾਜ਼ ਦੀ ਲੈਂਡਿੰਗ ‘ਤੇ ਸਵਾਲ ਖੜ੍ਹੇ ਕੀਤੇ ਹਨ। ਲੋਕ ਸਭਾ ਵਿੱਚ ਇਸ ‘ਤੇ ਚਰਚਾ ਲਈ ਨੋਟਿਸ ਦਿੰਦੇ ਹੋਏ ਉਨ੍ਹਾਂ ਪੁੱਛਿਆ ਕਿ ਜਹਾਜ਼ ਨੂੰ ਦਿੱਲੀ ਵਿੱਚ ਕਿਉਂ ਨਹੀਂ ਉਤਾਰਿਆ ਗਿਆ? ਕੇਂਦਰ ਸਰਕਾਰ ‘ਤੇ ਹਮਲਾ ਕਰਦੇ ਹੋਏ, ਉਸਨੇ X ‘ਤੇ ਲਿਖਿਆ, ‘ਸ਼ਰਮਨਾਕ ਅਤੇ ਅਸਵੀਕਾਰਨਯੋਗ!’ ਮੋਦੀ ਸਰਕਾਰ ਨੇ ਭਾਰਤੀ ਪ੍ਰਵਾਸੀਆਂ ਨੂੰ ਵਿਦੇਸ਼ੀ ਫੌਜੀ ਜਹਾਜ਼ਾਂ ਵਿੱਚ ਜੰਜ਼ੀਰਾਂ ਪਾ ਕੇ ਵਾਪਸ ਭੇਜਣ ਦੀ ਇਜਾਜ਼ਤ ਦੇ ਦਿੱਤੀ। ਕੋਈ ਵਿਰੋਧ ਕਿਉਂ ਨਹੀਂ ਹੋ ਰਿਹਾ? ਵਪਾਰਕ ਤੌਰ ‘ਤੇ ਕਿਉਂ ਨਹੀਂ ਉਡਾਣ ਭਰੀ? ਜਹਾਜ਼ ਦਿੱਲੀ ਕਿਉਂ ਨਹੀਂ ਉਤਰਿਆ? ਇਹ ਸਾਡੇ ਲੋਕਾਂ ਅਤੇ ਸਾਡੀ ਪ੍ਰਭੂਸੱਤਾ ਦਾ ਅਪਮਾਨ ਹੈ। ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ!
ਜਲੰਧਰ ਛਾਉਣੀ ਦੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁਕਾਬਲੇ ਗੁਜਰਾਤ ਸਮੇਤ ਹੋਰ ਰਾਜਾਂ ਤੋਂ ਵਧੇਰੇ ਵਿਸਥਾਪਿਤ ਲੋਕ ਹਨ। ਉਨ੍ਹਾਂ ਟਵਿੱਟਰ ‘ਤੇ ਲਿਖਿਆ, “ਜਦੋਂ ਪੰਜਾਬ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਰਦਾ ਹੈ, ਤਾਂ ਸਿਰਫ਼ ਦਿੱਲੀ ਹਵਾਈ ਅੱਡਿਆਂ ਨੂੰ ਹੀ ਪੰਜਾਬ ਨੂੰ ਆਰਥਿਕ ਲਾਭਾਂ ਤੋਂ ਵਾਂਝਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।” ਪਰ ਜਦੋਂ ਇੱਕ ਬਦਨਾਮ ਕਹਾਣੀ ਘੜਨ ਦੀ ਗੱਲ ਆਉਂਦੀ ਹੈ, ਤਾਂ ਇੱਕ ਅਮਰੀਕੀ ਦੇਸ਼ ਨਿਕਾਲੇ ਦੀ ਉਡਾਣ ਪੰਜਾਬ ਵਿੱਚ ਉਤਰਦੀ ਹੈ – ਭਾਵੇਂ ਕਿ ਜ਼ਿਆਦਾਤਰ ਦੇਸ਼ ਨਿਕਾਲੇ ਵਾਲੇ ਗੁਜਰਾਤ ਅਤੇ ਹਰਿਆਣਾ ਤੋਂ ਹਨ।