ਡੇਰਾ ਸਾਧ ਰਾਮ ਰਹੀਮ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ‘ਆਸ਼ੀਰਵਾਦ ਮਾਓਂ ਕਾ’ ਯੂ-ਟਿਊਬ ’ਤੇ ਐਤਵਾਰ ਸ਼ਾਮ ਨੂੰ ਰਿਲੀਜ਼ ਕੀਤਾ ਗਿਆ। 4 :35 ਮਿੰਟ ਦੇ ਇਸ ਗੀਤ ’ਚ ਡੇਰਾ ਮੁਖੀ ਨੇ ਸਮਾਜ ਦੇ ਪਤਵੰਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ 5 ਫਰਵਰੀ ਨੂੰ ਵੀ ਡੇਰਾ ਮੁਖੀ ਨੇ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਰਿਲੀਜ਼ ਕੀਤਾ ਸੀ।
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਇਕ ਹੋਰ ਗੀਤ ‘ਆਸ਼ੀਰਵਾਦ ਮਾਓਂ ਕਾ’ ਯੂ-ਟਿਊਬ ’ਤੇ ਐਤਵਾਰ ਸ਼ਾਮ ਨੂੰ ਰਿਲੀਜ਼ ਕੀਤਾ ਗਿਆ। 4 :35 ਮਿੰਟ ਦੇ ਇਸ ਗੀਤ ’ਚ ਡੇਰਾ ਮੁਖੀ ਨੇ ਸਮਾਜ ਦੇ ਪਤਵੰਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਹਰਿਆਣਵੀ ਭਾਸ਼ਾ ’ਚ ਗਾਏ ਗਏ ਇਸ ਗੀਤ ਨੂੰ ਖ਼ਬਰ ਲਿਖਣ ਤੱਕ 28 ਲੱਖ ਤੋਂ ਵੱਧ ਲੋਕ ਦੇਖ ਤੇ ਸੁਣ ਚੁੱਕੇ ਸਨ।












