ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਗੜ੍ਹਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਰੋਡ਼ ਤੇ ਸਥਿਤ ਪਿੰਡ ਰੋੜਮਜਾਰਾ ਦੀ ਧੀ ਰਤਿੰਦਰ ਕੌਰ ਪੁੱਤਰੀ ਰਘਵੀਰ ਸਿੰਘ ਸਾਬਕਾ ਫੌਜੀ (29 ਸਾਲਾਂ) ਨੇ ਕੈਨੇਡੀਅਨ ਫ਼ੌਜ ਵਿੱਚ ਭਰਤੀ ਹੋਕੇ ਆਪਣੇ ਪਰਿਵਾਰ ਤੇ ਪਿੰਡ ਦਾ ਨਾਂ ਦੇਸ਼ ਦੁਨੀਆ ਵਿੱਚ ਰੋਸ਼ਨ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਰਘਵੀਰ ਸਿੰਘ, ਬਲਜਿੰਦਰ ਕੌਰ ਮਾਤਾ, ਅਵਤਾਰ ਸਿੰਘ, ਸਤਨਾਮ ਸਿੰਘ, ਬਲਕਾਰ ਸਿੰਘ , ਜੋਗਾ ਸਿੰਘ, ਅਜਾਇਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੀ ਰਤਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਰੋੜਮਜਾਰਾ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਖਾਲਸਾ ਕਾਲਜ਼ ਗੜ੍ਹਸ਼ੰਕਰ ਤੋਂ ਬੀ. ਕਾਮ. ਕੀਤੀ ਅਤੇ IELTS ਕਰਕੇ ਆਪਣੇ ਭਰਾ ਕੋਲ ਕਨੇਡਾ ਚੱਲ ਗਈ ਜਿੱਥੇ ਉਸਨੇ ਫੌਜ ਵਿੱਚ ਭਰਤੀ ਹੋਣ ਲਈ ਪਹਿਲਾਂ ਟ੍ਰੇਨਿੰਗ ਲਈ ਅਤੇ ਅੱਜ ਉਹ ਕੈਨੇਡੀਅਨ ਫ਼ੌਜ ਵਿੱਚ ਭਰਤੀ ਹੋਕੇ ਅਪਣਾ ਸੁਪਨਾ ਪੂਰਾ ਕਰ ਲਿਆ।
ਉਨ੍ਹਾਂ ਦੱਸਿਆ ਕਿ ਰਤਿੰਦਰ ਕੌਰ ਦੇ ਵਿੱਚ ਬੱਚਪਨ ਤੋਂ ਹੀ ਦੇਸ਼ ਸੇਵਾ ਦੀ ਭਾਵਨਾ ਸੀ। ਪਰਿਵਾਰ ਨੇ ਕਿਹਾ ਕਿ ਰਤਿੰਦਰ ਕੌਰ ਨੇ ਕੈਨੇਡੀਅਨ ਫ਼ੌਜ ਵਿੱਚ ਭਰਤੀ ਹੋਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ ਜਿਸਦੇ ਕਾਰਨ ਅੱਜ ਵਧਾਈਆਂ ਦੇਣ ਵਾਲੀਆਂ ਦੇ ਫੋਨ ਆ ਰਹੇ ਹਨ। ਜਿਸਦੇ ਕਾਰਨ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।












