ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਪੁਲਿਸ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਮੁਲਜ਼ਮ, ਜਿਸ ਦੀ ਪਛਾਣ ਅਨਿਲ ਵਜੋਂ ਹੋਈ ਹੈ, ਨੇ ਐਮਰਜੈਂਸੀ ਸੇਵਾ ਡਾਇਲ 112 ‘ਤੇ ਫ਼ੋਨ ਕਰ ਕੇ ਦਾਅਵਾ ਕੀਤਾ ਸੀ ਕਿ ਉਹ 26 ਜਨਵਰੀ ਨੂੰ ਮੁੱਖ ਮੰਤਰੀ ਨੂੰ ਗੋਲੀ ਮਾਰ ਦੇਵੇਗਾ। ਪੁਲਿਸ ਮੁਤਾਬਕ ਅਨਿਲ ਨੇ ਇਜਤਨਗਰ ਥਾਣੇ ਦੇ ਇੰਚਾਰਜ ਅਤੇ ਹੋਰ ਅਧਿਕਾਰੀਆਂ ਨੂੰ ਵੀ ਧਮਕੀਆਂ ਦਿਤੀਆਂ।ਇਜਤਨਗਰ ਥਾਣੇ ਦੇ ਇੰਚਾਰਜ (ਐਸ.ਐਚ.ਓ.) ਧਨੰਜੈ ਪਾਂਡੇ ਨੇ ਦਸਿਆ, “ਮੰਗਲਵਾਰ ਰਾਤ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ, ਪਰ ਦੋਸ਼ੀ ਦਾ ਫ਼ੋਨ ਬੰਦ ਸੀ। ਰਾਤ ਭਰ ਸਖ਼ਤ ਤਲਾਸ਼ੀ ਲੈਣ ਤੋਂ ਬਾਅਦ ਬੁੱਧਵਾਰ ਨੂੰ ਅਨਿਲ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਇੰਚਾਰਜ ਨੇ ਦਸਿਆ ਕਿ ਐਫ਼ਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਉਸ ਨੂੰ ਵੀਰਵਾਰ ਨੂੰ ਇੱਥੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਪੁਲਿਸ ਅਨੁਸਾਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਨਿਲ ਨੇ ਮੰਗਲਵਾਰ ਸ਼ਾਮ ਸਥਾਨਕ ਪੀਆਰਵੀ ਟੀਮ ਨੂੰ ਸ਼ਿਕਾਇਤ ਕੀਤੀ ਕਿ ਉਸਦੇ ਦੋਸਤ ਨੇ ਉਸਦਾ ਮੋਟਰਸਾਈਕਲ ਉਧਾਰ ਲਿਆ ਸੀ ਅਤੇ ਵਾਪਸ ਨਹੀਂ ਕੀਤਾ। ਹਾਲਾਂਕਿ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਪੁਲਿਸ ਨੇ ਦਸਿਆ ਕਿ ਰਾਤ ਕਰੀਬ 11 ਵਜੇ ਅਨਿਲ ਨੇ 112 ‘ਤੇ ਇਕ ਹੋਰ ਕਾਲ ਕੀਤੀ ਅਤੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ।
----------- Advertisement -----------
ਐਮਰਜੈਂਸੀ ਸੇਵਾ ਡਾਇਲ 112 ‘ਤੇ ਫੋਨ ਕਰਕੇ ਕਹਿੰਦਾ ਕਰ ਲਓ ਤਿਆਰੀ, ‘ਸੀਐਮ ਮਾਰ ਦਿਆਂਗਾ ਗੋ+ਲੀ’
Published on
----------- Advertisement -----------