ਦੇਸ਼ ਵਿਚ ਚੌਲਾਂ ਦਾ ਸਟਾਕ ਜਨਵਰੀ ‘ਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ, ਜਦਕਿ ਕਣਕ ਦਾ ਸਟਾਕ ਲਗਾਤਾਰ ਘੱਟ ਰਿਹਾ ਹੈ। ਚੌਲਾਂ ਦੇ ਢੁਕਵੇਂ ਭੰਡਾਰਾਂ ਕਾਰਨ ਭਾਰਤ ਆਪਣੀ ਬਰਾਮਦ ਵਿਚ ਤੇਜ਼ੀ ਲਿਆ ਸਕਦਾ ਹੈ, ਪਰ ਕਣਕ ਦੀ ਸੀਮਤ ਸਪਲਾਈ ਬਾਜ਼ਾਰ ਵਿਚ ਚਿੰਤਾਵਾਂ ਵਧਾ ਰਹੀ ਹੈ। ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਅਨੁਸਾਰ 1 ਜਨਵਰੀ ਤੱਕ ਸਰਕਾਰੀ ਗੋਦਾਮਾਂ ਵਿੱਚ ਚੌਲਾਂ ਦਾ ਕੁੱਲ ਸਟਾਕ (Including unmixed rice) 60.9 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ। ਇਹ ਸਰਕਾਰ ਦੇ 7.6 ਮਿਲੀਅਨ ਟਨ ਦੇ ਟੀਮਾਹਿਰਾਂ ਦਾ ਕਹਿਣਾ ਹੈ ਕਿ ਚੌਲਾਂ ਦੀ ਇੰਨੀ ਵੱਡੀ ਮਾਤਰਾ ਨੂੰ ਸਟੋਰ ਕਰਨਾ ਸਰਕਾਰ ਲਈ ਚੁਣੌਤੀ ਬਣ ਸਕਦਾ ਹੈ। ਕਈ ਰਾਜਾਂ ਵਿੱਚ ਝੋਨੇ ਦੀ ਖਰੀਦ ਅਜੇ ਵੀ ਜਾਰੀ ਹੈ, ਜਿਸ ਕਾਰਨ ਸਟੋਰੇਜ ਲਈ ਹੋਰ ਥਾਂ ਦੀ ਲੋੜ ਪਵੇਗੀ।
ਕਣਕ ਦੀ ਸਥਿਤੀ ਖਰਾਬ
ਜਿੱਥੇ ਚੌਲਾਂ ਦਾ ਸਟਾਕ ਰਿਕਾਰਡ ਤੋੜ ਰਿਹਾ ਹੈ, ਉੱਥੇ ਕਣਕ ਦਾ ਸਟਾਕ ਪਿਛਲੇ ਔਸਤ ਪੱਧਰ ਤੋਂ ਕਾਫੀ ਹੇਠਾਂ ਹੈ। 1 ਜਨਵਰੀ ਤੱਕ ਕਣਕ ਦਾ ਸਟਾਕ 18.4 ਮਿਲੀਅਨ ਟਨ ਦਰਜ ਕੀਤਾ ਗਿਆ ਸੀ, ਜੋ ਸਰਕਾਰ ਦੇ 13.8 ਮਿਲੀਅਨ ਟਨ ਦੇ ਟੀਚੇ ਤੋਂ ਵੱਧ ਹੈ, ਪਰ ਪੰਜ ਸਾਲਾਂ ਦੀ ਔਸਤ 26.7 ਮਿਲੀਅਨ ਟਨ ਤੋਂ ਬਹੁਤ ਘੱਟ ਹੈ। ਪੰਜਾਬ ਦੀ ਗੱਲ ਕਰੀਏ ਤਾਂ ਕਣਕ ਦਾ ਭਾਅ ਹੁਣ 3500 ਰੁਪਏ ਪ੍ਰਤੀ ਕੁਇੰਟਲ ਨੂੰ ਛੂਹਣ ਲੱਗਿਆ ਹੈ। ਸੂਬੇ ਵਿੱਚ ਕਣਕ ਦੀ ਭਾਰੀ ਕਮੀ ਹੈ, ਜਿਸ ਕਰਕੇ ਕਣਕ ਦਾ ਭਾਅ ਪਹਿਲੀ ਵਾਰ ਇੰਨਾ ਵਧਿਆ ਹੈ। ਪਿਛਲੇ ਹਾੜੀ ਦੇ ਮੰਡੀਕਰਨ ਸੀਜ਼ਨ (ਅਪਰੈਲ 2024 ਵਿੱਚ) ਵਿੱਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ
ਵੇਰਵਿਆਂ ਅਨੁਸਾਰ ਐਤਕੀਂ ਆਟੇ ਦਾ ਭਾਅ 3800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਨਾ ਹੈ। ਪਿਛਲੇ ਸਾਲ ਮਈ ਵਿਚ ਇਹੋ ਭਾਅ 2650 ਰੁਪਏ ਪ੍ਰਤੀ ਕੁਇੰਟਲ ਦਾ ਸੀ। ਕਣਕ ਦੀ ਮੰਗ ਤੇ ਸਪਲਾਈ ਵਿੱਚ ਪਾੜੇ ਨੇ ਓਪਨ ਮਾਰਕੀਟ ਸੇਲ ਸਕੀਮ (ਓਐੱਮਐੱਸਐੱਸ) ਨਿਲਾਮੀ ਦੌਰਾਨ ਔਸਤ ਕੀਮਤਾਂ ਨੂੰ 3100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਾ ਦਿੱਤਾ ਹੈ।
ਕਣਕ ਦੀ ਸੀਮਤ ਸਪਲਾਈ ਕਾਰਨ ਇਸ ਹਫ਼ਤੇ ਇਸ ਦੀਆਂ ਕੀਮਤਾਂ ਮਾਰਕਿਟ ਵਿੱਚ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਮੰਗ ਅਤੇ ਸਪਲਾਈ ਦੇ ਅਸੰਤੁਲਨ ਕਾਰਨ ਆਟਾ ਮਿੱਲਾਂ ਅਤੇ ਥੋਕ ਖਪਤਕਾਰਾਂ ਨੂੰ ਕੰਮਕਾਜ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।