July 22, 2026, 7:00 am
----------- Advertisement -----------
HomeNewsBreaking Newsਸਫ਼ਰ-ਏ-ਸ਼ਹਾਦਤ ਸਮਾਗਮ ਸ਼ੁਰੂ, ਦਸ਼ਮੇਸ਼ ਪਿਤਾ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਸੀ...

ਸਫ਼ਰ-ਏ-ਸ਼ਹਾਦਤ ਸਮਾਗਮ ਸ਼ੁਰੂ, ਦਸ਼ਮੇਸ਼ ਪਿਤਾ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ

Published on

----------- Advertisement -----------

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਫ਼ਰ-ਏ-ਸ਼ਹਾਦਤ ਕੱਲ੍ਹ ਦੇਰ ਰਾਤ ਤੋਂ ਸ਼ੁਰੂ ਹੋ ਗਿਆ ਹੈ। ਦਾ ਸਫ਼ਰ-ਏ-ਸ਼ਹਾਦਤ ਕੱਲ੍ਹ  ਸ੍ਰੀ ਅਨੰਦਪੁਰ ਸਾਹਿਬ ਦੀ ਸੀਮਾ ਤੋਂ ਸ਼ੁਰੂ ਹੋ ਕੇ ਸਰਸਾ ਕੰਡੇ ਦੀ ਜੰਗ ਵਿੱਚ ਪਰਿਵਾਰ ਛੱਡ ਕੇ, ਚਮਕੌਰ ਗੜ੍ਹੀ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਹੋਈ। ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚ ਕੇ 1 ਦਿਨ ਪਹਿਲਾਂ ਕਾਂਗੜ ਵਿਖੇ ਜਫਰਨਾਮਾ ਸਮਾਪਤ ਹੁੰਦਾ ਹੈ।ਰੂਪਨਗਰ ਜ਼ਿਲ੍ਹੇ ਦੇ ਪਿੰਡ ਸਰਸਾ ਨੰਗਲ ਵਿੱਚ ਸਿਰਸਾ ਨਦੀ ਦੇ ਕਿਨਾਰੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਸਾਲਾਨਾ ਸਫ਼ਰ-ਏ ਸ਼ਹਾਦਤ ਸਮਾਗਮ ਕੱਲ੍ਹ ਦੇਰ ਰਾਤ ਸ਼ੁਰੂ ਹੋ ਗਿਆ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਹੋਈ।ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਦੱਸਿਆ ਕਿ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਮਗਰੋਂ ਅੱਜ ਸਵੇਰੇ 6 ਵਜੇ ਤਿੰਨ ਪੈਦਲ ਤੇ ਘੋੜ ਸਵਾਰ ਮਾਰਚ ਰਵਾਨਾ ਹੋਏ। ਇਹ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਾਜਰੀ ਗੁੱਜਰਾਂ ਰਾਹੀਂ ਕੋਟ ਬਾਲਾ ਪਿੰਡ ਤੱਕ ਇਕੱਠੇ ਗਏ। ਇਸ ਤੋਂ ਬਾਅਦ ਕੋਟ ਬਾਲਾ ਪਿੰਡ ਪੁੱਜ ਕੇ ਵੱਡੇ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਘੋੜ ਸਵਾਰ ਮਾਰਚ ਸਿਰਸਾ ਨਦੀ ਪਾਰ ਕਰਨ ਉਪਰੰਤ ਥਰਮਲ ਪਲਾਂਟ ਤੋਂ ਹੁੰਦਾ ਹੋਇਆ ਭਾਖੜਾ ਨਹਿਰ ਦੀ ਪਟੜੀ ਰਾਹੀਂ ਮਲਿਕਪੁਰ ਅਤੇ ਕੋਟਲਾ ਨਿਹੰਗ ਪੁੱਜੇਗਾ, ਜਿਸ ਉਤੋਂ ਬਾਅਦ ਗੰਧੋਂ, ਰਾਜੇਮਾਜਰਾ, ਬ੍ਰਾਹਮਣਮਾਜਰਾ, ਬੂਰ ਮਾਜਰਾ, ਦੁੱਗਰੀ, ਕੋਟਲੀ, ਡਹਿਰ, ਮੁੰਡੀਆਂ, ਸੱਲੋਮਾਜਰਾ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਪੁੱਜੇਗਾ।ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਪੈਦਲ ਮਾਰਚ, ਜਿਸ ਵਿੱਚ ਸਿਰਫ਼ ਬੀਬੀਆਂ ਹੀ ਸ਼ਾਮਲ ਹੋਣਗੀਆਂ, ਕੋਟ ਬਾਲਾ ਤੋਂ ਸਿਰਸਾ ਨਦੀ ਪਾਰ ਕਰਕੇ ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਨਹਿਰ ਦੇ ਨਾਲ-ਨਾਲ ਜਾ ਕੇ ਰਣਜੀਤਪੁਰਾ ਦਾ ਪੁਲ ਪਾਰ ਕਰਨ ਉਪਰੰਤ ਦਬੁਰਜੀ, ਗੁੰਨੋਮਾਜਰਾ, ਲੌਦੀਮਾਜਰਾ, ਆਲਮਪੁਰ ਕਟਲੀ ਹੁੰਦਾ ਹੋਇਆ ਰੂਪਨਗਰ ਪੁੱਜੇਗਾ।ਤੀਜਾ ਮਾਰਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੱਢਿਆ ਜਾਣ ਹੈ ਜੋ ਪਹਿਲਾਂ ਦੀ ਤਰ੍ਹਾਂ ਹੀ ਕੋਟ ਬਾਲਾ ਤੋਂ ਆਸ ਪੁਰ ਪਿੰਡ ਰਾਹੀਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਕੇ ਰਣਜੀਤਪੁਰਾ ਫੰਦਾ ਤੇ ਫਿਰ ਕੁੱਮਾਂ ਮਾਸ਼ਕੀ ਪੁੱਜ ਕੇ ਸਮਾਪਤ ਹੋਵੇਗਾ। ਸਫ਼ਰ-ਏ ਸ਼ਹਾਦਤ ਮਾਰਗ ਲਈ ਉਹੀ ਪੁਰਾਣੇ ਤੇ ਉਬੜ-ਖਾਬੜ ਰਸਤਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਰਸਤਿਆਂ ਰਾਹੀ ਗੁਰੂ ਜੀ ਗਏ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

*ਚੰਡੀਗੜ੍ਹ/ ਸੁਨਾਮ, 20 ਜੁਲਾਈ,2026*:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ...

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...