ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ‘ਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 35 ਵਟਸਐਪ ਗਰੁੱਪਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਗਨੀਪਥ ਯੋਜਨਾ ਨੂੰ ਲੈ ਕੇ ਇਨ੍ਹਾਂ ਗਰੁੱਪਾਂ ‘ਤੇ ਗੁੰਮਰਾਹਕੁੰਨ ਸੰਦੇਸ਼ ਫੈਲਾਏ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਗਰੁੱਪਾਂ ਦੇ ਐਡਮਿਨਾਂ ‘ਤੇ ਕੀ ਕਾਰਵਾਈ ਕੀਤੀ ਗਈ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਹ ਕਾਰਵਾਈ ਗ੍ਰਹਿ ਮੰਤਰਾਲੇ ਨੇ ਕੀਤੀ ਹੈ।
ਦੱਸ ਦਈਏ ਕਿ ਅਗਨੀਪਥ ਯੋਜਨਾ ਦਾ ਕਈ ਰਾਜਾਂ ‘ਚ ਵਿਰੋਧ ਹੋ ਰਿਹਾ ਹੈ। ਕਈ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਜਿਸ ਦਾ ਮਿਲਿਆ ਜੁਲਿਆ ਅਸਰ ਵੇਖਣ ਨੂੰ ਮਿਲਿਆ। ਅਗਨੀਪਥ ਯੋਜਨਾ ਨੂੰ ਲੈ ਕੇ ਅੰਦੋਲਨ ਕਾਰਨ 181 ਮੇਲ ਐਕਸਪ੍ਰੈਸ ਰੱਦ ਅਤੇ 348 ਯਾਤਰੀ ਟਰੇਨਾਂ ਰੱਦ। ਜਦੋਂ ਕਿ ਚਾਰ ਮੇਲ ਐਕਸਪ੍ਰੈਸ ਅਤੇ ਛੇ ਯਾਤਰੀ ਟਰੇਨਾਂ ਅੰਸ਼ਕ ਤੌਰ ‘ਤੇ ਰੱਦ ਹਨ। ਹਾਲਾਂਕਿ, ਕੋਈ ਰੇਲਗੱਡੀ ਡਾਇਵਰਟ ਨਹੀਂ ਕੀਤੀ ਗਈ ਹੈ। ਰੇਲ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
----------- Advertisement -----------
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ‘ਅਗਨੀਪਥ’ ਬਾਰੇ ਫਰਜ਼ੀ ਖਬਰਾਂ ਫੈਲਾਉਣ ਵਾਲੇ 35 ਵਟਸਐਪ ਗਰੁੱਪ ਬੈਨ
Published on
----------- Advertisement -----------
----------- Advertisement -----------