December 7, 2024, 8:16 am
----------- Advertisement -----------
HomeNewsLatest Newsਇਹ ਹਨ 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ 4 ਤੋਂ ਸਭ...

ਇਹ ਹਨ 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ 4 ਤੋਂ ਸਭ ਵਧੀਆ ਸਮਾਰਟਫ਼ੋਨ

Published on

----------- Advertisement -----------

ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਤੁਹਾਡਾ ਬਜਟ 20,000 ਰੁਪਏ ਤੋਂ ਘੱਟ ਹੈ, ਤਾਂ ਅਸੀਂ ਤੁਹਾਡੇ ਲਈ ਇਸ ਰੇਂਜ ਦੇ ਟਾਪ 4 ਸਮਾਰਟਫੋਨਜ਼ ਦੀ ਲਿਸਟ ਲੈ ਕੇ ਆਏ ਹਾਂ। ਸਮਾਰਟਫੋਨ ਦੀ ਸ਼੍ਰੇਣੀ ‘ਚ ਪਿਛਲੇ ਕੁਝ ਸਾਲਾਂ ‘ਚ 15,000 ਤੋਂ 20,000 ਰੁਪਏ ਦੇ ਸੈਗਮੈਂਟ ‘ਚ ਗਾਹਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਸ਼੍ਰੇਣੀ ‘ਚ ਕਈ ਗੇਮਿੰਗ ਸਮਾਰਟਫੋਨ ਵੀ ਆਏ ਹਨ, ਜਿਨ੍ਹਾਂ ਦੀ ਪਰਫਾਰਮੈਂਸ ਕਾਫੀ ਵਧੀਆ ਹੈ। ਤਾਂ ਆਓ ਜਾਣਦੇ ਹਾਂ 20,000 ਰੁਪਏ ਤੋਂ ਘੱਟ ਕੀਮਤ ਦੇ 5 ਸਭ ਤੋਂ ਵਧੀਆ ਸਮਾਰਟਫੋਨਜ਼ ਬਾਰੇ।
Vivo T1 5G
ਇਹ ਵੀਵੋ ਸਮਾਰਟਫੋਨ 6.5-ਇੰਚ ਦੀ ਫੁੱਲ HD+ ਡਿਸਪਲੇਸਕ੍ਰੀਨ ਨਾਲ ਆਉਂਦਾ ਹੈ। ਇਹ ਸਮਾਰਟਫੋਨ Qualcomm Snapdragon 685 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ ਅਤੇ 8GB ਰੈਮ ਅਤੇ 28GB ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਫੋਨ ਦੇ ਬੈਕ ‘ਤੇ 50 ਮੈਗਾਪਿਕਸਲ ਪ੍ਰਾਇਮਰੀ ਕੈਮਰਾ, 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਫਰੰਟ ‘ਤੇ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ‘ਚ 5,000mAh ਦੀ ਬੈਟਰੀ ਹੈ, ਜੋ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ ਦੀ ਕੀਮਤ 15,990 ਰੁਪਏ ਹੈ।
Xiaomi Redmi Note 11 Pro Plus
ਇਸ ਵਿੱਚ 108 ਮੈਗਾਪਿਕਸਲ ਪ੍ਰਾਇਮਰੀ ਅਤੇ 120Hz ਰਿਫਰੈਸ਼ ਰੇਟ ਵਾਲਾ AMOLED ਪੈਨਲ ਮਿਲੇਗਾ, ਜੋ ਕਿ ਇਸ ਸੈਗਮੈਂਟ ਵਿੱਚ ਕਿਸੇ ਵੀ ਫੋਨ ਵਿੱਚ ਨਹੀਂ ਮਿਲੇਗਾ। ਇਸ ਦਾ ਪ੍ਰੋਸੈਸਰ ਸਨੈਪਡ੍ਰੈਗਨ 695 ਹੈ। ਫ਼ੋਨ ਦੇ ਪਿਛਲੇ ਹਿੱਸੇ ਵਿੱਚ ਇੱਕ LED ਪੈਨਲ ਦੇ ਨਾਲ ਤਿੰਨ 108MP + 8MP + 2MP ਕੈਮਰੇ ਹਨ। ਫਰੰਟ ‘ਤੇ 16 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੀ ਬੈਟਰੀ 5000mAh ਹੈ, ਜੋ ਟਰਬੋ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ 6GB ਰੈਮ ਅਤੇ 128GB ਸਟੋਰੇਜ ਦੀ ਕੀਮਤ 19,999 ਰੁਪਏ ਹੈ।
OnePlus Nord CE 2 Lite 5G
OnePlus ਦਾ ਇਹ ਪਹਿਲਾ ਸਮਾਰਟਫੋਨ ਹੈ, ਜਿਸ ਦੀ ਕੀਮਤ 20,000 ਰੁਪਏ ਤੋਂ ਘੱਟ ਹੈ। ਫੋਨ ਦੇ ਪਿਛਲੇ ਪਾਸੇ 64-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ ਦੋ 2-ਮੈਗਾਪਿਕਸਲ ਸੈਂਸਰ ਕੈਮਰੇ ਹਨ। ਫੋਨ ਦੇ ਫਰੰਟ ‘ਤੇ 16 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦੀ ਬੈਟਰੀ 5,000mAh ਹੈ ਅਤੇ ਇਹ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ 6GB/128GB ਵੇਰੀਐਂਟ ਦੀ ਕੀਮਤ 19,999 ਰੁਪਏ ਹੈ।
Realme 9 5G SE
ਇਸ ਸਮਾਰਟਫੋਨ ‘ਚ 6.6-ਇੰਚ ਫੁੱਲ HD+ ਡਿਸਪਲੇਅ ਹੈ ਅਤੇ ਇਸ ਦੀ ਰਿਫਰੈਸ਼ ਦਰ 144 HZ ਹੈ। ਇਹ ਫੋਨ Snapdragon 778 Soc ਨਾਲ ਲੈਸ ਹੈ। ਫੋਨ ਦੇ ਪਿਛਲੇ ਪਾਸੇ LED ਫਲੈਸ਼ ਦੇ ਨਾਲ 48MP + 2MP + 2MP ਦੇ ਤਿੰਨ ਕੈਮਰੇ ਹਨ। ਫਰੰਟ ‘ਤੇ, ਇੱਕ 16MP ਸੈਲਫੀ ਕੈਮਰਾ ਹੈ। ਫੋਨ ‘ਚ 5,000mAh ਦੀ ਬੈਟਰੀ ਹੈ, ਜੋ 30W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ 6GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 19,999 ਰੁਪਏ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤਮਾਲ,ਵਾਪਿਸ ਪਰਤੇ ਕਿਸਾਨ

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ...

ਕੈਨੇਡਾ ਚ ਬਦਮਾਸ਼ਾਂ ਨੇ ਉਜਾੜ ਦਿੱਤਾ ਮਾਪਿਆਂ ਦਾ ਸੰਸਾਰ, ਨੌਜਵਾਨ ਦਾ ਗੋਲੀਆਂ ਮਾਰਕੇ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ...

ਗੁਰੂ ਘਰ ਦੇ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨ !ਮੁਆਵਜ਼ਾ ਨਾਲ ਮਿਲਣ ‘ਤੇ ਲਾ ਦਿੱਤਾ ਧਰਨਾ

ਬਠਿੰਡਾ ਦੇ ਪਿੰਡ ਲੇਲੇਵਾਲ ਵਿੱਚ ਮੁਆਵਜ਼ਾ ਨਾਲ ਮਿਲਣ ‘ਤੇ ਗੈਸ ਪਾਈਪ ਲਾਈਨਾਂ ਵਿੱਚ ਕੰਮ...

ਕਿਸਾਨਾਂ ਦੇ ਮਾਰਚ ਨੂੰ ਲੈਕੇ ਸਕੂਲ ਤੇ ਇੰਟਰਨੈਟ ਬੰਦ,ਵਧਾਈ ਚੌਕਸੀ

11 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ ਅੱਜ ਦਿੱਲੀ ਵੱਲ...

 ਥਾਣੇ ਚ ਧਮਾਕੇ ਤੋਂ ਬਾਅਦ ਮਿਲੀ ਚੰਡੀਗੜ੍ਹ ਦੇ 5 ਸਟਾਰ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਹੋਈ ਮੁਸਤੈਦ

ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ। ਆਏ ਦਿਨ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ...

ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਆਇਆ ਸਾਹਮਣੇ,ਕੀਤੀ ਜਾਨ ਬਚਾਉਣ ਵਾਲਿਆ ਦੀ ਤਾਰੀਫ਼

 ਬੀਤੇ ਦਿਨੀਂ ਦਰਬਾਰ ਸਾਹਿਬ ਵਿਚ ਸੁਖਬੀਰ ਬਾਦਲ ਤੇ ਹਮਲਾ ਹੋਇਆ ਸੀ। ਇਸ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ...

 ਡੀਜੇ ਤੇ ਨੱਚਣ ਨੂੰ ਲੈਕੇ ਹੋਇਆ ਵਿਵਾਦ, 2 ਭੈਣਾਂ ਦੇ ਇਕਲੌਤੇ ਭਰਾ ਦਾ ਤੇਜ਼ਧਾਰ ਨਾਲ ਕ+ਤ+ਲ

ਬਰਨਾਲਾ ਦੇ ਕਸਬਾ ਧਨੌਲਾ ਵਿਖੇ ਦੋ ਭੈਣਾਂ ਦੇ ਇਕਲੌਤੇ ਭਰਾ 24 ਸਾਲਾ ਮੰਗਲ ਸਿੰਘ ਪੁੱਤਰ...

ਮਾਪਿਆਂ ਨੇ ਚਾਵਾਂ ਨਾਲ ਭੇਜਿਆ ਸੀ ਬਾਹਰ,ਚਾਕੂ ਮਾਰਕੇ ਗੁਰਸਿੱਖ ਨੌਜਵਾਨ ਦਾ ਕ+ਤ+ਲ

ਓਨਟਾਰੀਓ ਸੂਬੇ ਦੇ ਸ਼ਹਿਰ ਸਾਰਨੀਆ ਵਿਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ...

ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦਾ ਮਾਰਚ,ਫਸ ਨਾ ਜਾਇਓ ਜਾਮ ਚ, ਪੜ੍ਹੋ ਟਰੈਫਿਕ ਐਡਵਾਈਜ਼ਰੀ

ਕਿਸਾਨ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ। ਅੱਜ 2...