September 26, 2023, 10:21 pm
----------- Advertisement -----------
HomeNewsLatest Newsਜਨਵਰੀ ਦੇ ਸ਼ੁਰੂ ਵਿੱਚ ਪੇਸ਼ ਕੀਤਾ ਜਾ ਸਕਦਾ 5G ਟੈਸਟ ਪਲੇਟਫਾਰਮ: ਟੈਲੀਕਾਮ...

ਜਨਵਰੀ ਦੇ ਸ਼ੁਰੂ ਵਿੱਚ ਪੇਸ਼ ਕੀਤਾ ਜਾ ਸਕਦਾ 5G ਟੈਸਟ ਪਲੇਟਫਾਰਮ: ਟੈਲੀਕਾਮ ਸਕੱਤਰ

Published on

----------- Advertisement -----------

ਸਰਕਾਰ ਜਨਵਰੀ ਦੇ ਸ਼ੁਰੂ ਵਿੱਚ ਇੱਕ 5ਜੀ ਟੈਸਟ ਪਲੇਟਫਾਰਮ (ਟੈਸਟਬੇਡ) ਲਾਂਚ ਕਰਨ ਜਾ ਰਹੀ ਹੈ। ਜੀ ਹਾਂ ਇਸ ਦੇ ਨਾਲ, ਛੋਟੇ ਅਤੇ ਦਰਮਿਆਨੇ ਉਦਯੋਗ ਅਤੇ ਉਦਯੋਗ ਨਾਲ ਜੁੜੀਆਂ ਹੋਰ ਕੰਪਨੀਆਂ ਪਲੇਟਫਾਰਮ ‘ਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਜਾਂਚ ਕਰਨ ਦੇ ਯੋਗ ਹੋ ਜਾਣਗੀਆਂ।ਦੂਰਸੰਚਾਰ ਵਿਭਾਗ ਦੇ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਮਾਰਚ 2018 ਵਿੱਚ 224 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਵਦੇਸ਼ੀ 5ਜੀ ਟੈਸਟਿੰਗ ਪਲੇਟਫਾਰਮ ਸਥਾਪਤ ਕਰਨ ਲਈ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਸ ਪਹਿਲਕਦਮੀ ਦਾ ਉਦੇਸ਼ 5ਜੀ ਸਵਦੇਸ਼ੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਸੀ।

ਇਸ ਵਿੱਚ ਉਤਪਾਦ ਜਾਂ ਸੇਵਾ ਦੀ ਜਾਂਚ ਲਈ ਹਾਰਡਵੇਅਰ, ਸੌਫਟਵੇਅਰ, ਓਪਰੇਟਿੰਗ ਸਿਸਟਮ ਅਤੇ ਨੈੱਟਵਰਕ ਬੁਨਿਆਦੀ ਢਾਂਚੇ ਵਰਗੇ ਪਹਿਲੂ ਸ਼ਾਮਲ ਹਨ।ਦੂਰਸੰਚਾਰ ਵਿਭਾਗ ਦੇ ਸਕੱਤਰ, ਕੇ ਰਾਜਾਰਾਮਨ ਨੇ ‘ਇੰਡੀਆ ਮੋਬਾਈਲ ਕਾਂਗਰਸ’ ‘ਚ ਕਿਹਾ, ‘ਅਸੀਂ ਹਾਲ ਹੀ ਦੇ ਸਮੇਂ ‘ਚ 5ਜੀ ਟਰਾਇਲ ਲਈ ਪੜਾਅ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ 5G ਟੈਸਟ ਪਲੇਟਫਾਰਮ ਨੂੰ ਜਨਵਰੀ ਦੇ ਸ਼ੁਰੂ ਵਿੱਚ ਲਾਗੂ ਕੀਤਾ ਜਾਵੇ। ਇਹ SMEਅਤੇ ਹੋਰ ਸਬੰਧਿਤ ਉਦਯੋਗਾਂ ਨੂੰ ਇੱਕ ਕਾਰਜਕਾਰੀ ਪਲੇਟਫਾਰਮ ‘ਤੇ ਆਪਣੇ ਹੱਲਾਂ ਦੀ ਜਾਂਚ ਕਰਨ ਦਾ ਮੌਕਾ ਦੇਵੇਗਾ।ਐਸੋਸੀਏਟ ਸੰਸਥਾਵਾਂ ਵਿੱਚ ਆਈਆਈਟੀ ਮਦਰਾਸ, ਆਈਆਈਟੀ ਦਿੱਲੀ, ਆਈਆਈਟੀ ਹੈਦਰਾਬਾਦ, ਆਈਆਈਟੀ ਬੰਬੇ, ਆਈਆਈਟੀ ਕਾਨਪੁਰ, ਬੰਗਲੌਰ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਆਦਿ ਸ਼ਾਮਲ ਹਨ। ਵਰਤਮਾਨ ਵਿੱਚ, DoT ਨੇ 5G ਟਰਾਇਲ ਲਈ ਭਾਰਤੀ ਏਅਰਟੈੱਲ, ਰਿਲਾਇੰਸ ਜੀਓ, ਵੋਡਾਫੋਨ ਆਈਡੀਆ ਅਤੇ MTNL ਨੂੰ ਸਪੈਕਟਰਮ ਅਲਾਟ ਕੀਤਾ ਹੈ। ਵਿਦੇਸ਼ੀ ਕੰਪਨੀਆਂ ਐਰਿਕਸਨ, ਨੋਕੀਆ, ਸੈਮਸੰਗ ਅਤੇ ਮਾਵੇਨਿਰ ਵੀ 5ਜੀ ਟਰਾਇਲ ਵਿੱਚ ਦੂਰਸੰਚਾਰ ਆਪਰੇਟਰਾਂ ਨਾਲ ਜੁੜੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਨੇ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਅਮਿਤ ਸ਼ਾਹ ਅੱਗੇ ਜ਼ੋਰਦਾਰ ਢੰਗ ਨਾਲ ਚੁੱਕੇ ਪੰਜਾਬ ਦੇ ਮਸਲੇ

ਅੰਮ੍ਰਿਤਸਰ, 26 ਸਤੰਬਰ (ਬਲਜੀਤ ਮਰਵਾਹਾ) - ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ...

ਪੰਜਾਬ ਸਰਕਾਰ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗੀ: ਡਾ. ਬਲਬੀਰ ਸਿੰਘ

ਚੰਡੀਗੜ੍ਹ, 26 ਸਤੰਬਰ (ਬਲਜੀਤ ਮਰਵਾਹਾ): ਮਹਿਲਾਵਾਂ ਅਤੇ ਬੱਚਿਆਂ ਦੀ ਤੰਦਰੁਸਤ ਸਿਹਤ ਨੂੰ ਯਕੀਨੀ ਬਣਾਉਣਾ...

ਆਮ ਆਦਮੀ ਪਾਰਟੀ ਦਾ ਮਨਪ੍ਰੀਤ ਬਾਦਲ  ‘ਤੇ ਤਿੱਖਾ ਹਮਲਾ,ਆਹ ਕੀ ਕਹਿ ਦਿੱਤਾ ਆਪ ਨੇ

ਸਿਆਸੀ ਪਾਰਟੀਆਂ ਗਰਮਾਈਆ ਹੋਈਆਂ ਹਨ, ਹਰ ਦਿਨ ਕੋਈ ਨਾ ਕੋਈ ਤੰਜ਼ ਪਾਰਟੀਆਂ ਇੱਕ ਦੂਜੇ...

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ‘ਚ ਕਰਵਾਇਆ ਭਰਤੀ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸ਼ਾਹਨਵਾਜ਼ ਹੁਸੈਨ ਨੂੰ ਅੱਜ ਸ਼ਾਮ ਕਰੀਬ...

ਦੇਖੋ ਕਿਵੇਂ ਪੁਲਿਸ ਦੀ ਹੀ ਗੱਡੀ ਲੈ ਕੇ ਭੱਜ ਨਿਕਲਿਆ ਚੋਰ

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਲਿਆਂਦਾ ਮੁਲਜ਼ਮ ਪੁਲਿਸ ਦੀ ਗੱਡੀ ਲੈ...

ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ‘ਤੇ ਆਈ.ਟੀ. ਵਿਭਾਗ ਨੇ ਮਾਰਿਆ ਛਾ.ਪਾ, ਆਮਦਨ ਤੋਂ ਵੱਧ ਜਾਇਦਾਦ ਦਾ ਸ਼ੱਕ

ਲੁਧਿਆਣੇ 'ਚ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ 'ਤੇ ਇਨਕਮ ਟੈਕਸ ਦਾ ਛਾਪਾ...

ਮੀਤ ਹੇਅਰ ਨੇ ਸ਼੍ਰੇਆ ਮੈਣੀ ਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣੇ ਜਾਣ ‘ਤੇ ਦਿੱਤੀ ਵਧਾਈ

ਚੰਡੀਗੜ੍ਹ, 26 ਸਤੰਬਰ (ਬਲਜੀਤ ਮਰਵਾਹਾ) : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਨੂੰ ਉਨ੍ਹਾਂ...

ਹਰੇ ਧਨੀਏ ਦਾ ਇਹ ਤਰੀਕਾ ਕਰ ਸਕਦਾ ਸਿਹਤਮੰਦ, ਔਰਤਾਂ ਨੂੰ ਹੋਵੇਗਾ ਬਹੁਤ ਫਾਇਦਾ

ਹਰ ਰੋਜ਼ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਲੋਕ ਕਰ ਰਹੇ ਹਨ। ਗੱਲ ਕਰੀਏ ਔਰਤਾਂ...

ਕੁਲੜ੍ਹ ਪੀਜ਼ਾ ਵਾਲਿਆਂ ਦੀ ਵਾਇਰਲ ਵੀਡੀਓ ਨੂੰ ਲੈ ਕੇ ਸਹਿਜ ਦੀ ਭੈਣ ਦਾ ਬਿਆਨ ਆਇਆ ਸਾਹਮਣੇ

ਜਲੰਧਰ ਦੇ ਕੁਲੜ੍ਹ ਪੀਜ਼ਾ ਜੋੜੇ ਦੀ ਅਸ਼ਲੀਲ ਵੀਡੀਓ ਦੇ ਮਾਮਲੇ ਨੂੰ ਲੈ ਕੇ ਸਹਿਜ...