June 8, 2026, 7:59 pm
----------- Advertisement -----------
HomeNewsLatest NewsAirtel ਨੇ ਲਾਂਚ ਕੀਤੇ ਚਾਰ ਸਭ ਤੋਂ ਸਸਤੇ Monthly ਪਲਾਨ

Airtel ਨੇ ਲਾਂਚ ਕੀਤੇ ਚਾਰ ਸਭ ਤੋਂ ਸਸਤੇ Monthly ਪਲਾਨ

Published on

----------- Advertisement -----------

ਏਅਰਟੈੱਲ ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ। ਏਅਰਟੈੱਲ ਨੇ ਚਾਰ ਨਵੇਂ ਅਤੇ ਕਿਫਾਇਤੀ ਪ੍ਰੀ-ਪੇਡ ਪਲਾਨ ਲਾਂਚ ਕੀਤੇ ਹਨ। ਏਅਰਟੈੱਲ ਦੇ ਇਨ੍ਹਾਂ ਚਾਰ ਪਲਾਨ ਦੀਆਂ ਕੀਮਤਾਂ ਕ੍ਰਮਵਾਰ 109 ਰੁਪਏ, 111 ਰੁਪਏ, 128 ਰੁਪਏ ਅਤੇ 131 ਰੁਪਏ ਹਨ। ਸਭ ਤੋਂ ਸਸਤੇ ਪਲਾਨ ਯਾਨੀ 109 ਰੁਪਏ ਦੀ ਗੱਲ ਕਰੀਏ ਤਾਂ ਇਸ ‘ਚ ਗਾਹਕਾਂ ਨੂੰ 200MB ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ਤਹਿਤ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ STD ਕਾਲਾਂ ਕੀਤੀਆਂ ਜਾ ਸਕਦੀਆਂ ਹਨ। ਇਸ ਪਲਾਨ ‘ਚ 99 ਰੁਪਏ ਦਾ ਟਾਕਟਾਈਮ ਵੀ ਮਿਲੇਗਾ। ਇਸ ਪਲਾਨ ਦੀ ਵੈਧਤਾ 30 ਦਿਨਾਂ ਦੀ ਹੈ।
111 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਤੁਹਾਨੂੰ ਉਹੀ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਜੋ 109 ਰੁਪਏ ਦੇ ਪਲਾਨ ਵਿੱਚ ਮਿਲਦੀਆਂ ਹਨ, ਪਰ ਇਸ ਪਲਾਨ ਦੇ ਨਾਲ ਤੁਹਾਨੂੰ ਪੂਰੇ ਇੱਕ ਮਹੀਨੇ ਦੀ ਵੈਲੀਡਿਟੀ ਮਿਲੇਗੀ ਯਾਨੀ ਜੇਕਰ ਤੁਸੀਂ 1 ਅਗਸਤ ਨੂੰ ਰਿਚਾਰਜ ਕਰਦੇ ਹੋ। ਫਿਰ ਤੁਹਾਡੀ ਵੈਧਤਾ 1 ਸਤੰਬਰ ਤੱਕ ਹੋਵੇਗੀ ਇਸ ਪਲਾਨ ਵਿੱਚ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ STD ਕਾਲਾਂ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਪਲਾਨ ‘ਚ 99 ਰੁਪਏ ਦਾ ਟਾਕਟਾਈਮ ਵੀ ਮਿਲੇਗਾ।
ਏਅਰਟੈੱਲ ਦੇ 128 ਰੁਪਏ ਦੇ ਪ੍ਰੀ-ਪੇਡ ਪਲਾਨ ਦੀ ਵੀ 30 ਦਿਨਾਂ ਦੀ ਵੈਧਤਾ ਮਿਲੇਗੀ। ਇਸ ਪਲਾਨ ‘ਚ ਕੋਈ ਟਾਕ ਟਾਈਮ ਨਹੀਂ ਮਿਲੇਗਾ। ਇਸ ਪਲਾਨ ਦੇ ਤਹਿਤ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ STD ਕਾਲਾਂ ਕੀਤੀਆਂ ਜਾ ਸਕਦੀਆਂ ਹਨ। ਇਸ ਪਲਾਨ ‘ਚ 50 ਪੈਸੇ ਪ੍ਰਤੀ ਐੱਮ.ਬੀ. ਦੀ ਦਰ ਨਾਲ ਡਾਟਾ ਮਿਲੇਗਾ।
ਏਅਰਟੈੱਲ ਦੇ 131 ਰੁਪਏ ਦੇ ਪ੍ਰੀ-ਪੇਡ ਪਲਾਨ ਵਿੱਚ ਵੀ ਇੱਕ ਮਹੀਨੇ ਦੀ ਵੈਧਤਾ ਉਪਲਬਧ ਹੋਵੇਗੀ। ਇਸ ਪਲਾਨ ‘ਚ ਕੋਈ ਟਾਕ ਟਾਈਮ ਨਹੀਂ ਮਿਲੇਗਾ। ਇਸ ਪਲਾਨ ਦੇ ਤਹਿਤ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ STD ਕਾਲਾਂ ਕੀਤੀਆਂ ਜਾ ਸਕਦੀਆਂ ਹਨ। ਇਸ ਪਲਾਨ ‘ਚ 50 ਪੈਸੇ ਪ੍ਰਤੀ ਐੱਮ.ਬੀ. ਦੀ ਦਰ ਨਾਲ ਡਾਟਾ ਮਿਲੇਗਾ ਅਤੇ 1 ਰੁਪਏ ਪ੍ਰਤੀ ਲੋਕਲ ਐਸ ਐਮ ਐਸ ਡੇ ਹਿਸਾਬ ਨਾਲ ਚਾਰਜ ਲੱਗੇਗਾ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...