ਫਲਿੱਪਕਾਰਟ ਦੀ ਕੰਪਨੀ ਕਲੀਅਰਟ੍ਰਿਪ ‘ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਰਿਪੋਰਟ ਮੁਤਾਬਿਕ ਹੈਕਰਾਂ ਨੇ ਡਾਰਕ ਵੈੱਬ ਵਿੱਚ ਡੇਟਾ ਮੌਜੂਦ ਹੋਣ ਦਾ ਦਾਅਵਾ ਕੀਤਾ ਹੈ। ਜਿਸ ਤੋਂ ਬਾਅਦ ਭਾਰਤ ਦੇ ਮਸ਼ਹੂਰ ਟ੍ਰੈਵਲ ਬੁਕਿੰਗ ਪਲੇਟਫਾਰਮ ‘ਚੋਂ ਇਕ ‘ਕਲੀਅਰਟ੍ਰਿਪ’ ਨੇ ਡਾਟਾ ਬ੍ਰੀਚ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਪਣੇ ਗਾਹਕਾਂ ਨੂੰ ਈ-ਮੇਲ ਰਾਹੀਂ ਸੂਚਿਤ ਕੀਤਾ ਹੈ।
ਗਾਹਕਾਂ ਨੂੰ ਇੱਕ ਈਮੇਲ ਵਿੱਚ, ਕਲੀਅਰਟ੍ਰਿਪ ਨੇ ਕਿਹਾ, “ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇੱਕ ਸੁਰੱਖਿਆ ਉਲੰਘਣਾ ਹੋਈ ਹੈ ਅਤੇ ਹੈਕਰ ਕਲੀਅਰਟ੍ਰਿਪ ਦੀਆਂ ਅੰਦਰੂਨੀ ਪ੍ਰਣਾਲੀਆਂ ਤੱਕ ਪਹੁੰਚ ਗਏ ਹਨ।” ਕੰਪਨੀ ਨੇ ਈਮੇਲ ‘ਚ ਕਿਹਾ ਹੈ ਕਿ ਇਸ ਡਾਟਾ ਲੀਕ ‘ਚ ਸਿਰਫ ਯੂਜ਼ਰਸ ਦੀ ਪ੍ਰੋਫਾਈਲ ਜਾਣਕਾਰੀ ਹੀ ਲੀਕ ਹੋਈ ਹੈ।
ਹਾਲਾਂਕਿ ਕਲੀਅਰਟ੍ਰਿਪ ਨੇ ਕਿਸੇ ਵੀ ਉਪਭੋਗਤਾ ਦੇ ਨਿੱਜੀ ਡੇਟਾ ਲੀਕ ਹੋਣ ਤੋਂ ਇਨਕਾਰ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਹੈਕਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ। ਕੰਪਨੀ ਨੇ ਸਾਵਧਾਨੀ ਦੇ ਤੌਰ ‘ਤੇ ਉਪਭੋਗਤਾਵਾਂ ਨੂੰ ਪਾਸਵਰਡ ਰੀਸੈਟ ਕਰਨ ਦੀ ਸਲਾਹ ਦਿੱਤੀ ਹੈ। ਸੁਰੱਖਿਆ ਖੋਜਕਰਤਾ ਸੰਨੀ ਨਹਿਰਾ ਨੇ ਕਲੀਅਰਟ੍ਰਿਪ ਦੇ ਇਸ ਡੇਟਾ ਲੀਕ ਦੀ ਜਾਣਕਾਰੀ ਦਿੱਤੀ ਹੈ। ਲੀਕ ਹੋਏ ਡੇਟਾ ਨੂੰ ਜੂਨ ‘ਚ ਵੀ ਡਾਰਕ ਵੈੱਬ ‘ਤੇ ਲਿਸਟ ਕੀਤਾ ਗਿਆ ਸੀ, ਯਾਨੀ ਇਹ ਸਾਈਬਰ ਹਮਲਾ ਕਾਫੀ ਸਮਾਂ ਪਹਿਲਾਂ ਹੋਇਆ ਹੈ।