June 28, 2026, 3:23 am
----------- Advertisement -----------
HomeNewsLifestyle80 ਰੁਪਏ 'ਚ 800 ਕਿਲੋਮੀਟਰ ਚੱਲੇਗੀ ਇਹ ਇਲੈਕਟ੍ਰਿਕ ਬਾਈਕ, ਵਾਰ-ਵਾਰ ਚਾਰਜ ਕਰਨ...

80 ਰੁਪਏ ‘ਚ 800 ਕਿਲੋਮੀਟਰ ਚੱਲੇਗੀ ਇਹ ਇਲੈਕਟ੍ਰਿਕ ਬਾਈਕ, ਵਾਰ-ਵਾਰ ਚਾਰਜ ਕਰਨ ਦੀ ਕੋਈ ਪਰੇਸ਼ਾਨੀ ਨਹੀਂ, ਪੜ੍ਹੋ ਕੀਮਤ

Published on

----------- Advertisement -----------

ਹੈਦਰਾਬਾਦ, 20 ਦਸੰਬਰ 2022 – ਹੈਦਰਾਬਾਦ ਸਤਿਥ ਸਟਾਰਟਅੱਪ EV ਬ੍ਰਾਂਡ Gravton Motors ਭਾਰਤੀ ਬਾਜ਼ਾਰ ਵਿੱਚ ਇੱਕ ਦਮਦਾਰ ਰੇਂਜ ਦੇ ਨਾਲ Gravton Quanta ਇਲੈਕਟ੍ਰਿਕ ਬਾਈਕ ਲੈ ਕੇ ਆਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਨੂੰ ਸਿਰਫ 80 ਰੁਪਏ ‘ਚ 800 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਜਿਹੜੇ ਲੋਕ ਮਹਿੰਗੇ ਪੈਟਰੋਲ ਦੇ ਦੌਰ ਵਿੱਚ ਆਪਣੇ ਲਈ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਤਲਾਸ਼ ਕਰ ਰਹੇ ਹਨ, ਉਹਨਾਂ ਲਈ ਇਸ ਇਲੈਕਟ੍ਰਿਕ ਬਾਈਕ ਨੂੰ ਖਾਸ ਡਿਜ਼ਾਈਨ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਕੰਨਿਆਕੁਮਾਰੀ ਤੋਂ ਖਾਰਦੁੰਗ ਲਾ ਤੱਕ ਦਾ ਸਫਰ ਕਰਨ ਵਾਲਾ ਭਾਰਤ ਦਾ ਪਹਿਲਾ ਇਲੈਕਟ੍ਰਿਕ ਦੋਪਹੀਆ ਵਾਹਨ ਵੀ ਹੈ।

ਇਸ ਬਾਈਕ ‘ਚ ਸਵੈਪ ਕਰਨ ਯੋਗ ਬੈਟਰੀ ਹੈ, ਜੋ 320 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਵਿੱਚ 3KW BLDC ਮੋਟਰ ਹੈ। ਮੋਟਰ 170Nm ਦਾ ਟਾਰਕ ਜਨਰੇਟ ਕਰਦੀ ਹੈ। ਬਾਈਕ ਦੀ ਟਾਪ ਸਪੀਡ 70 kmph ਹੈ।

ਇਸ ਵਿੱਚ 3 kWh ਦੀ ਡਿਟੈਚਬਲ ਬੈਟਰੀ ਹੈ, ਜੋ ਇੱਕ ਵਾਰ ਚਾਰਜ ਕਰਨ ‘ਤੇ 150 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ‘ਚ ਦੋ ਬੈਟਰੀਆਂ ਨੂੰ ਨਾਲੋ-ਨਾਲ ਰੱਖਿਆ ਜਾ ਸਕਦਾ ਹੈ, ਜਿਸ ਦੀ ਰੇਂਜ 320KM ਤੱਕ ਵਧ ਜਾਂਦੀ ਹੈ। ਭਾਵ ਪਹਿਲੀ ਬੈਟਰੀ ਖਤਮ ਹੋਣ ‘ਤੇ ਇਸ ਨੂੰ ਬਦਲਿਆ ਜਾ ਸਕਦਾ ਹੈ।

  1. ਦੋ-ਮੋਡ ਚਾਰਜ: ਫਾਸਟ ਚਾਰਜਿੰਗ ਰਾਹੀਂ ਬੈਟਰੀ ਨੂੰ 90 ਮਿੰਟਾਂ ਵਿੱਚ ਚਾਰਜ ਕੀਤਾ ਜਾ ਸਕਦਾ ਹੈ। ਇਹ 1 ਕਿਲੋਮੀਟਰ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਕਰਦਾ ਹੈ। ਬੈਟਰੀ ਨੂੰ ਸਾਧਾਰਨ ਮੋਡ ਵਿੱਚ 3 ਘੰਟੇ ਵਿੱਚ ਚਾਰਜ ਕੀਤਾ ਜਾ ਸਕਦਾ ਹੈ।
  2. ਕੰਪਨੀ ਨੇ ਪੰਜ ਸਾਲ ਦੀ ਬੈਟਰੀ ਵਾਰੰਟੀ ਅਤੇ ਆਸਾਨ ਰਿਪਲੇਸਮੈਂਟ ਦੀ ਸਹੂਲਤ ਦਿੱਤੀ ਹੈ।
  3. ਸਮਾਰਟ ਐਪ – ਸਮਾਰਟ ਐਪ ਰਾਹੀਂ ਸੜਕ ਕਿਨਾਰੇ ਸਹਾਇਤਾ, ਮੈਪਿੰਗ ਸਰਵਿਸ ਸਟੇਸ਼ਨ, ਰਿਮੋਟ ਲਾਕ/ਅਨਲਾਕ ਅਤੇ ਲਾਈਟਾਂ ਨੂੰ ਚਾਲੂ/ਬੰਦ ਕਰਨ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
  4. ਇਹ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਆਉਂਦਾ ਹੈ – ਲਾਲ, ਚਿੱਟਾ ਅਤੇ ਕਾਲਾ।
  5. ਕੰਪਨੀ ਦੀ ਵੈੱਬਸਾਈਟ ‘ਤੇ ਇਸ ਦੀ ਕੀਮਤ 1,15,000 ਰੁਪਏ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...