ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦਾ ਲੋਗੋ ਮੁੜ ਬਦਲ ਦਿੱਤਾ ਹੈ। ਅਜੇ ਤਿੰਨ ਦਿਨ ਪਹਿਲਾਂ ਹੀ ਮਸਕ ਨੇ ਟਵਿੱਟਰ ਲੋਗੋ ਦੇ ਤੌਰ ‘ਤੇ ਨੀਲੇ ਪੰਛੀ ਨੂੰ ਇੱਕ ਕੁੱਤੇ ‘ਚ ਤਬਦੀਲ ਕੀਤਾ। ਹਾਲਾਂਕਿ, ਇਹ ਬਦਲਾਅ ਸਿਰਫ ਵੈੱਬ ਵਰਜ਼ਨ ‘ਤੇ ਕੀਤਾ ਗਿਆ ਸੀ ਨਾ ਕਿ ਐਪ ‘ਤੇ। ਹੁਣ ਨੀਲੇ ਪੰਛੀ ਦਾ ਲੋਗੋ ਫਿਰ ਤੋਂ ਲਿਆਂਦਾ ਗਿਆ ਹੈ। ਇਹ ਲੋਗੋ ਵੈੱਬ ਅਤੇ ਐਪ ਦੋਵਾਂ ‘ਤੇ ਦਿਖਾਈ ਦੇ ਰਿਹਾ ਹੈ।
ਦੱਸ ਦਈਏ ਕਿ ਟਵਿਟਰ ਦਾ ਲੋਗੋ ਬਦਲਦੇ ਹੀ ਯੂਜ਼ਰਸ ਹੈਰਾਨ ਰਹਿ ਗਏ ਸਨ ਅਤੇ ਇਸ ਬਦਲਾਅ ਨੂੰ ਲੈ ਕੇ ਇਕ-ਦੂਜੇ ਤੋਂ ਸਵਾਲ ਪੁੱਛਣ ਲੱਗੇ ਸਨ। ਕੁਝ ਹੀ ਸਮੇਂ ਵਿੱਚ #DOGE ਨੇ ਟਵਿੱਟਰ ‘ਤੇ ਟਰੈਂਡ ਕਰਨਾ ਸ਼ੁਰੂ ਕਰ ਦਿੱਤਾ ਸੀ। ਕਈ ਯੂਜ਼ਰਸ ਨੇ ਸੋਚਿਆ ਕਿ ਕਿਸੇ ਨੇ ਟਵਿਟਰ ਨੂੰ ਹੈਕ ਕਰ ਲਿਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਐਲੋਨ ਮਸਕ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਟਵਿੱਟਰ ਨੇ ਆਪਣਾ ਲੋਗੋ ਬਦਲ ਦਿੱਤਾ ਹੈ। ਹਾਲਾਂਕਿ, ਹੁਣ ਨੀਲੇ ਪੰਛੀ ਵਾਲਾ ਲੋਗੋ ਦੁਬਾਰਾ ਵਾਪਸ ਆ ਗਿਆ ਹੈ।
----------- Advertisement -----------
Elon ਮਸਕ ਨੇ ਇਕ ਵਾਰ ਫਿਰ ਬਦਲਿਆ ਟਵਿੱਟਰ ਦਾ LOGO
Published on
----------- Advertisement -----------
----------- Advertisement -----------









