ਟਵਿਟਰ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਜੈਕ ਡੋਰਸੀ ਨੇ ਟਵਿਟਰ ਬੋਰਡ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਪਿਛਲੇ ਸਾਲ ਨਵੰਬਰ ਵਿੱਚ ਜੈਕ ਡੋਰਸੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਰਤ ਦੇ ਪਰਾਗ ਅਗਰਵਾਲ ਨੂੰ ਨਵਾਂ ਸੀਈਓ ਬਣਾਇਆ। ਇਸ ਅਸਤੀਫੇ ਤੋਂ ਬਾਅਦ ਜੈਕ ਡੋਰਸੀ ਦਾ ਟਵਿਟਰ ਨਾਲ ਰਿਸ਼ਤਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।
ਪਿਛਲੇ ਸਾਲ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦਕੰਪਨੀ ਨੇ ਉਮੀਦ ਕੀਤੀ ਸੀ ਕਿ ਜੈਕ ਡੋਰਸੀ ਆਪਣਾ ਕਾਰਜਕਾਲ ਖਤਮ ਹੋਣ ਤੱਕ ਬੋਰਡ ‘ਤੇ ਬਣੇ ਰਹਿਣਗੇ ਅਤੇ 2022 ਸਟਾਕ ਹੋਲਡਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇੱਥੇ ਇਹ ਦੱਸਣਾ ਚਾਹੀਦਾ ਹੈ ਕਿ ਡੋਰਸੀ ਨੇ ਟਵਿੱਟਰ ਬੋਰਡ ਛੱਡਣ ਦੀ ਖਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਟੇਸਲਾ ਦੇ ਸੀਈਓ ਐਲੋਨ ਮਸਕ ਟਵਿਟਰ ਨੂੰ ਖਰੀਦ ਰਹੇ ਹਨ।