July 26, 2026, 9:51 pm
----------- Advertisement -----------
HomeNewsLatest Newsਇਸ ਸਾਲ ਵੀ ਲੋਕਾਂ ਦੀ ਜੇਬ 'ਤੇ ਪਏਗਾ ਵਾਧੂ ਬੋਝ, ਮਹਿੰਗੇ ਹੋਣਗੇ...

ਇਸ ਸਾਲ ਵੀ ਲੋਕਾਂ ਦੀ ਜੇਬ ‘ਤੇ ਪਏਗਾ ਵਾਧੂ ਬੋਝ, ਮਹਿੰਗੇ ਹੋਣਗੇ ਸਾਰੀਆਂ ਕੰਪਨੀਆਂ ਦੇ ਪ੍ਰੀ-ਪੇਡ ਪਲਾਨ

Published on

----------- Advertisement -----------

ਭਾਰਤੀ ਨਿੱਜੀ ਟੈਲੀਕਾਮ ਕੰਪਨੀਆਂ ਇੱਕ ਵਾਰ ਫਿਰ ਮੋਬਾਈਲ ਉਪਭੋਗਤਾਵਾਂ ਨੂੰ ਝਟਕਾ ਦੇਣ ਲਈ ਤਿਆਰ ਹਨ। ਇੱਕ ਨਵੀਂ ਰਿਪੋਰਟ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਰਿਲਾਇੰਸ ਜੀਓ, ਵੋਡਾਫੋਨ ਆਈਡੀਆ ਅਤੇ ਏਅਰਟੈੱਲ 2022 ਦੀਵਾਲੀ ਤੱਕ ਆਪਣੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ ਵਧਾ ਸਕਦੇ ਹਨ। ਨਵੀਂ ਕੀਮਤ ਅਨੁਸਾਰ ਵਾਧੇ ਤੋਂ ਬਾਅਦ ਪ੍ਰੀਪੇਡ ਟੈਰਿਫ 10-12 ਫੀਸਦੀ ਮਹਿੰਗਾ ਹੋ ਸਕਦਾ ਹੈ।
ਪ੍ਰੀ-ਪੇਡ ਪਲਾਨ ਦੀ ਕੀਮਤ 10% ਤੋਂ 12% ਵੱਧਣ ਬਾਅਦ ਜਿਸ ਪਲਾਨ ਦੀ ਕੀਮਤ 100 ਰੁਪਏ ਹੈ ਉਸਦੀ ਦੀ ਕੀਮਤ 110 ਤੋਂ 112 ਰੁਪਏ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਮਹਿੰਗੇ ਟੈਰਿਫ ਪਲਾਨ ਤੋਂ ਦੂਰਸੰਚਾਰ ਕੰਪਨੀਆਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੀ ਪ੍ਰਤੀ ਉਪਭੋਗਤਾ ਔਸਤ ਆਮਦਨ (ARPU) 10% ਵਧ ਜਾਵੇਗੀ। ਇਸ ਵਾਧੇ ਤੋਂ ਬਾਅਦ Airtel, Jio ਅਤੇ Vi ਦਾ ARPU ਕ੍ਰਮਵਾਰ 200 ਰੁਪਏ, 185 ਰੁਪਏ ਅਤੇ 135 ਰੁਪਏ ਹੋ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਦੀਆਂ ਇਨ੍ਹਾਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਨਵੰਬਰ 2021 ਵਿੱਚ ਵੀ ਟੈਰਿਫ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।
ਨਵੰਬਰ 2021 ਵਿੱਚ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਐਲਾਨ ਕੀਤਾ ਸੀ ਕਿ ਦੂਰਸੰਚਾਰ ਕੰਪਨੀਆਂ ਆਪਣੇ ਪ੍ਰੀਪੇਡ ਟੈਰਿਫ ਪਲਾਨ ਵਿੱਚ 20-25 ਪ੍ਰਤੀਸ਼ਤ ਵਾਧਾ ਕਰਨਗੀਆਂ। ਇਸ ਤੋਂ ਬਾਅਦ ਰਿਲਾਇੰਸ ਜਿਓ ਨੇ ਵੀ ਅਜਿਹਾ ਹੀ ਕਦਮ ਚੁੱਕਿਆ ਹੈ। ਇਸ ਫੈਸਲੇ ਤੋਂ ਬਾਅਦ 79 ਰੁਪਏ ਵਰਗੇ ਸਸਤੇ ਪਲਾਨ ਦੀ ਕੀਮਤ 99 ਰੁਪਏ ਹੋ ਗਈ । ਏਅਰਟੈੱਲ ਦੇ 698 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 2 ਜੀਬੀ ਡੇਟਾ ਮਿਲਦਾ ਸੀ ਅਤੇ ਇਸਦੀ ਵੈਧਤਾ 84 ਦਿਨਾਂ ਦੀ ਸੀ। ਪਰ ਵਾਧੇ ਤੋਂ ਬਾਅਦ ਇਸ ਪਲਾਨ ਦੀ ਕੀਮਤ 839 ਰੁਪਏ ਹੋ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਲੋਕਾਂ ਨੇ 2027 ਵਿੱਚ ਮੁੜ ‘ਆਪ’ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਗਾ, 25 ਜੁਲਾਈ,2026*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੂਰੇ ਵਿਸ਼ਵਾਸ ਨਾਲ...

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 25 ਜੁਲਾਈ 2026::ਭਗਵੰਤ ਮਾਨ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ...

ਧਰਮੇਂਦਰ ਪ੍ਰਧਾਨ ਦਾ ਅਸਤੀਫਾ ਕਰੋੜਾਂ ਵਿਦਿਆਰਥੀਆਂ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਦੀ ਜਿੱਤ ਹੈ: ਮਾਲਵਿੰਦਰ ਕੰਗ

*ਚੰਡੀਗੜ੍ਹ; 25 ਜੁਲਾਈ,2026* ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ...

ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਹੋਰ ਵਿਸਥਾਰ ; 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੁਰੂਆਤ, ਕੁੱਲ ਗਿਣਤੀ 1,090 ‘ਤੇ ਪੁੱਜੀ

*ਚੰਡੀਗੜ੍ਹ, 25 ਜੁਲਾਈ,2026*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ...

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...