ਕੁੱਝ ਦਿਨ ਪਹਿਲਾ ਹੀ ਏਅਰਟੇਲ, ਵੋਡਾਫੋਨ ਆਈਡਿਆ ਅਤੇ ਜੀਓ ਕੰਪਨੀ ਨੇ ਆਪਣੇ ਰਿਚਾਰਜ ਪਲਾਨਸ ‘ਚ ਵਾਧਾ ਕੀਤਾ ਹੈ ਇਸ ਵਿਚਾਲੇ ਅੱਜ ਜੀਓ ਕੰਪਨੀ ਵੱਲੋ ਗਾਹਕਾਂ ਲਈ ਇੱਕ ਹੋਰ ਨਵੇਂ ਆਫਰ ਦਾ ਐਲਾਨ ਕੀਤਾ ਗਿਆ ਹੈ ਜੋ ਕੀ ਜੀਓ ਫੋਨ ਵਾਲਿਆਂ ਲਈ ਹੈ ਟੇਲਕੋ ਨੇ ਜਿਓਫੋਨ ਪਲਾਨ (ਪਲਾਨਸ) ਨੂੰ ਵੀ ਚੇਂਜ ਕੀਤਾ ਹੈ।
ਜੀਓ ਨੇ ਆਲ ਇਨ ਵਨ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ 152 ਰੁਪਏ ਹੈ। ਇਹ 28 ਦਿਨਾਂ ਦੀ ਵੈਲੀਡਿਟੀ (ਵੈਧਤਾ) ਦੇ ਨਾਲ ਗਾਹਕਾਂ ਨੂੰ 0.5GB ਰੋਜਾਨਾ ਡਾਟਾ, ਅਸੀਮਤ ਕਾਲ ਦੀ ਸੁਵਿਧਾ ਮਿਲੇਗੀ । ਇਸਦੇ ਇਲਾਵਾ ਪਲਾਨ ਵਿੱਚ ਤੁਹਾਨੂੰ 300 SMS ਵੀ ਮੁਫਤ ਦਿੱਤੇ ਗਏ ਹਨ, ਇਸ ਪਲਾਨ ਵਿੱਚ ਤੁਹਾਨੂੰ ਜੀਓ ਐਪਸ ਵੀ ਮੁਫਤ ਮਿਲੇਗਾ ।
JioPhone ਔਲ-ਇਨ-ਵਨ ਪਲਾਨ ਜਿਸ ਦੀ ਕੀਮਤ ਪਹਿਲਾਂ 155 ਰੁਪਏ ਸੀ ਹੁਣ 186 ਰੁਪਏ ਕਰ ਦਿੱਤੀ ਗਈ ਹੈ। 186 ਰੁਪਏ ਦੀ ਕੀਮਤ ਵਾਲਾ ਪਲਾਨ ਹੁਣ ਵਧਾ ਕੇ 222 ਰੁਪਏ ਕਰ ਦਿੱਤਾ ਗਿਆ ਹੈ। ਔਲ-ਇਨ-ਵਨ ਰਿਚਾਰਜ ਪਲਾਨ ਜਿਸ ਦੀ ਕੀਮਤ 749 ਰੁਪਏ ਸੀ, ਹੁਣ 899 ਰੁਪਏ ਹੋ ਗਈ ਹੈ।