ਅੱਜਕੱਲ੍ਹ ਲਗਭਗ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰਦਾ ਹੈ। ਇਹ ਅੱਜ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਸਮਾਰਟਫੋਨ ਦੀ ਮਦਦ ਨਾਲ ਲੋਕ ਆਪਣੇ ਕਈ ਜ਼ਰੂਰੀ ਕੰਮ ਘਰ ਬੈਠੇ ਹੀ ਕਰ ਸਕਦੇ ਹਨ। ਮੋਬਾਈਲ ਫ਼ੋਨ ਦੀ ਵਰਤੋਂ ਕਰਨ ਲਈ ਇਸ ਨੂੰ ਚਾਰਜ ਕਰਨਾ ਬਹੁਤ ਜ਼ਰੂਰੀ ਹੈ। ਪਰ, ਕਈ ਲੋਕ ਫੋਨ ਨੂੰ ਚਾਰਜ ਕਰਦੇ ਸਮੇਂ ਕੁਝ ਗਲਤੀਆਂ ਕਰਦੇ ਹਨ, ਜਿਸ ਨਾਲ ਚਾਰਜਰ ਵਿੱਚ ਅੱਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਪੰਜ ਟਿਪਸ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਚਾਰਜਰ ‘ਚ ਅੱਗ ਲੱਗਣ ਦੀ ਸੰਭਾਵਨਾ ਨੂੰ ਘੱਟ ਕਰ ਸਕਦੇ ਹੋ।
ਕਿਸੇ ਚੰਗੀ ਕੰਪਨੀ ਤੋਂ ਚਾਰਜਰ ਖਰੀਦੋ-
ਆਪਣੇ ਸਮਾਰਟਫੋਨ ਲਈ ਹਮੇਸ਼ਾ ਕਿਸੇ ਚੰਗੀ ਕੰਪਨੀ ਤੋਂ ਚਾਰਜਰ ਖਰੀਦੋ। ਹਮੇਸ਼ਾ ਉਹੀ ਚਾਰਜਰ ਖਰੀਦੋ ਜੋ ਤੁਹਾਡੇ ਫੋਨ ਨਾਲ ਆਇਆ ਹੋਵੇ ਜਾਂ ਫੋਨ ਵਾਲੀ ਕੰਪਨੀ ਤੋਂ ਹੀ ਚਾਰਜਰ ਖਰੀਦੋ। ਇਹ ਚਾਰਜਰ ਤੁਹਾਡੇ ਫ਼ੋਨ ਨੂੰ ਸੁਰੱਖਿਅਤ ਅਤੇ ਸਹੀ ਢੰਗ ਨਾਲ ਚਾਰਜ ਕਰਨ ਲਈ ਬਣਾਏ ਗਏ ਹਨ।
ਚਾਰਜਰ ਨੂੰ ਨਿਯਮਿਤ ਤੌਰ ਨਾਲ ਚੈੱਕ ਕਰੋ-
ਕਿਸੇ ਵੀ ਕਿਸਮ ਦੇ ਨੁਕਸਾਨ ਲਈ ਆਪਣੇ ਚਾਰਜਰ ਦੀ ਨਿਯਮਤ ਜਾਂਚ ਕਰਦੇ ਰਹੋ। ਤਾਰਾਂ ਟੁੱਟਣ, ਪਲੱਗ ਵਿੱਚ ਤਰੇੜਾਂ, ਜਾਂ ਢਿੱਲੇ ਕੁਨੈਕਸ਼ਨਾਂ ਵਰਗੇ ਕਿਸੇ ਵੀ ਨੁਕਸ ਦੀ ਭਾਲ ਕਰੋ। ਜੇਕਰ ਤੁਹਾਨੂੰ ਕੋਈ ਨੁਕਸ ਲੱਗਦਾ ਹੈ ਤਾਂ ਉਸ ਚਾਰਜਰ ਨੂੰ ਸੁੱਟ ਦਿਓ ਅਤੇ ਨਵਾਂ ਲਓ।
ਜਦੋਂ ਫ਼ੋਨ ਪੂਰੀ ਤਰ੍ਹਾਂ ਚਾਰਜ ਹੋ ਜਾਵੇ ਤਾਂ ਚਾਰਜਰ ਨੂੰ ਬੰਦ ਕਰੋ-
ਜਦੋਂ ਫ਼ੋਨ ਪੂਰੀ ਤਰ੍ਹਾਂ ਚਾਰਜ ਹੋ ਜਾਵੇ ਤਾਂ ਚਾਰਜਰ ਨੂੰ ਬੰਦ ਕਰ ਕੇ ਕੱਢ ਦਿਓ।ਕਈ ਵਾਰ ਫ਼ੋਨ ਚਾਰਜ ਹੋਣ ਤੋਂ ਬਾਅਦ ਵੀ ਲੋਕ ਚਾਰਜਰ ਨੂੰ ਪਲੱਗ-ਇਨ ਛੱਡ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅਜਿਹਾ ਨਾ ਕਰੋ ਕਿਉਂਕਿ ਇਸ ਨਾਲ ਚਾਰਜਰ ‘ਚ ਅੱਗ ਲੱਗ ਸਕਦੀ ਹੈ।
ਬੈਟਰੀ ‘ਤੇ ਨਜ਼ਰ ਰੱਖੋ-
ਜੇਕਰ ਤੁਹਾਡਾ ਫੋਨ ਚਾਰਜ ਕਰਦੇ ਸਮੇਂ ਗਰਮ ਹੋ ਜਾਂਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਕੁਝ ਗਲਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਚਾਰਜਰ ਨੂੰ ਬੰਦ ਕਰੋ ਅਤੇ ਫੋਨ ਨੂੰ ਠੰਡਾ ਹੋਣ ਦਿਓ। ਜੇਕਰ ਤੁਹਾਡਾ ਫ਼ੋਨ ਹਮੇਸ਼ਾ ਚਾਰਜ ਕਰਦੇ ਸਮੇਂ ਗਰਮ ਹੋ ਜਾਂਦਾ ਹੈ ਤਾਂ ਇਹ ਖ਼ਤਰੇ ਦੀ ਘੰਟੀ ਹੋ ਸਕਦੀ ਹੈ।
ਸਮਤਲ ਸਤਹ ‘ਤੇ ਕਰੋ ਚਾਰਜ-
ਸਮਾਰਟਫੋਨ ਨੂੰ ਨਰਮ ਸਤ੍ਹਾ ‘ਤੇ ਚਾਰਜ ਨਾ ਕਰੋ। ਤੁਹਾਨੂੰ ਆਪਣੇ ਫ਼ੋਨ ਨੂੰ ਬੈੱਡ, ਸੋਫੇ ਜਾਂ ਸਿਰਹਾਣੇ ਦੇ ਹੇਠਾਂ ਚਾਰਜ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਚੀਜ਼ਾਂ ਗਰਮੀ ਨੂੰ ਵਧਾਉਂਦੀਆਂ ਹਨ, ਜਿਸ ਕਾਰਨ ਤੁਹਾਡਾ ਫ਼ੋਨ ਓਵਰਹੀਟ ਹੋ ਸਕਦਾ ਹੈ। ਫ਼ੋਨ ਨੂੰ ਟੇਬਲ ਜਾਂ ਸਾਈਡ ਟੇਬਲ ਵਰਗੀ ਸਮਤਲ ਅਤੇ ਸਖ਼ਤ ਸਤ੍ਹਾ ਦੀ ਵਰਤੋਂ ਕਰ ਸਕਦੇ ਹੋ।
----------- Advertisement -----------
ਮੋਬਾਇਲ ਚਾਰਜ ਕਰਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਚਾਰਜਰ…
Published on
----------- Advertisement -----------
----------- Advertisement -----------












