ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਮਾਈਕ੍ਰੋ-ਬਲੌਗਿੰਗ ਸਾਈਟ ‘ਟਵਿੱਟਰ ਇੰਕ’ ਵਿੱਚ 9.2 ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਹੈ। ਇਸ ਦੇ ਨਾਲ ਹੀ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਐਲੋਨ ਮਸਕ ਦਾ ਕੰਪਨੀ ਦੇ ਬੋਰਡ ਵਿੱਚ ਸਵਾਗਤ ਕੀਤਾ।
ਅਗਰਵਾਲ ਨੇ ਕਿਹਾ, ਉਹ ਸਾਡੀ ਸੇਵਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇੱਕ ਗੰਭੀਰ ਆਲੋਚਕ ਹਨ। ਲੰਬੇ ਸਮੇਂ ਲਈ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਟਵਿੱਟਰ ਅਤੇ ਸਾਡੇ ਬੋਰਡ ਰੂਮਾਂ ਵਿੱਚ ਇਸ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਇਹ ਜਾਣਕਾਰੀ ਸਾਂਝੀ ਕਰਨ ਲਈ ਉਤਸ਼ਾਹਿਤ ਹਾਂ ਕਿ ਅਸੀਂ ਆਪਣੇ ਬੋਰਡ ਲਈ ਐਲੋਨ ਮਸਕ ਦੀ ਨਿਯੁਕਤੀ ਕਰ ਰਹੇ ਹਾਂ। ਪਿਛਲੇ ਕੁਝ ਹਫ਼ਤਿਆਂ ਵਿੱਚ ਟਵੀਟ ਰਾਹੀਂ ਮਸਕ ਨਾਲ ਹੋਈ ਗੱਲਬਾਤ ਵਿੱਚ, ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਸਾਡੇ ਬੋਰਡ ਵਿੱਚ ਨਵਾਂ ਮੁੱਲ ਲਿਆਏਗਾ।
ਦੱਸ ਦਈਏ ਕਿ ਐਲੋਨ ਮਸਕ ਨੇ ਟਵਿਟਰ ਦੇ ਫੀਚਰ ਨੂੰ ਲੈ ਕੇ ਅੱਜ ਇੱਕ ਨਵਾਂ ਟਵੀਟ ਕੀਤਾ। ਇਸ ‘ਚ ਉਨ੍ਹਾਂ ਨੇ ਯੂਜ਼ਰਸ ਨੂੰ ਪੁੱਛਿਆ ਹੈ ਕਿ ਕੀ ਤੁਸੀਂ ਐਡਿਟ ਬਟਨ ਚਾਹੁੰਦੇ ਹੋ। ਐਡਿਟ ਫੀਚਰ ਦਾ ਮਤਲਬ ਹੈ ਕਿ ਤੁਸੀਂ ਜੋ ਵੀ ਟਵੀਟ ਕੀਤਾ ਹੈ ਉਸ ਨੂੰ ਤੁਸੀਂ ਐਡਿਟ ਕਰ ਸਕੋਗੇ। ਇਸ ਟਵੀਟ ਦਾ ਜਵਾਬ ਦਿੰਦੇ ਹੋਏ ਪਰਾਗ ਅਗਰਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਵੋਟ ਬਹੁਤ ਮਹੱਤਵਪੂਰਨ ਹੈ। ਕਿਰਪਾ ਕਰਕੇ ਧਿਆਨ ਨਾਲ ਵੋਟ ਕਰੋ
----------- Advertisement -----------
ਟੇਸਲਾ ਦੇ ਸੀਈਓ ਐਲੋਨ ਮਸਕ ਨੇ ‘ਟਵਿੱਟਰ ਇੰਕ’ ‘ਚ ਖਰੀਦੀ ਹਿੱਸੇਦਾਰੀ
Published on
----------- Advertisement -----------
----------- Advertisement -----------









