ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਜੂਨ ਮਹੀਨੇ ‘ਚ ਕਰੀਬ 22 ਲੱਖ ਭਾਰਤੀਆਂ ਦੇ ਵਟਸਐਪ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। ਵਟਸਐਪ ਨੇ ਆਈਟੀ ਐਕਟ 2021 ਦੀ ਮਹੀਨਾਵਾਰ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਆਈਟੀ ਐਕਟ 2021 ਦੇ ਤਹਿਤ, ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹਰ ਮਹੀਨੇ ਆਈਟੀ ਮੰਤਰਾਲੇ ਨੂੰ ਉਪਭੋਗਤਾ ਸੁਰੱਖਿਆ ਰਿਪੋਰਟ ਜਮ੍ਹਾਂ ਕਰਵਾਉਣੀ ਹੁੰਦੀ ਹੈ। ਇਸ ਰਿਪੋਰਟ ਦੇ ਮੁਤਾਬਕ WhatsApp ਨੇ 1 ਜੂਨ ਤੋਂ 30 ਜੂਨ ਤੱਕ ਕੁੱਲ 22,10,000 ਭਾਰਤੀ WhatsApp ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ। ਦੱਸਿਆ ਗਿਆ ਹੈ ਕਿ ਜੂਨ ਵਿੱਚ ਵਟਸਐਪ ਨੂੰ ਵਟਸਐਪ ਅਕਾਉਂਟ ਬੰਦ ਕਰਨ ਲਈ ਕਈ ਬੇਨਤੀਆਂ ਵੀ ਪ੍ਰਾਪਤ ਹੋਈਆਂ ਸਨ।
ਵਟਸਐਪ ਦੇ ਬੁਲਾਰੇ ਮੁਤਾਬਕ “WhatsApp ਅਸ਼ਲੀਲਤਾ ਦੇ ਸਖਤ ਖਿਲਾਫ ਹੈ। ਉਪਭੋਗਤਾਵਾਂ ਅਤੇ ਉਨ੍ਹਾਂ ਦੇ ਡੇਟਾ ਦੀ ਸੁਰੱਖਿਆ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ, ਆਰਟ ਟੈਕਨਾਲੋਜੀ, ਡੇਟਾ ਸਾਇੰਟਿਸਟ ਅਤੇ ਮਾਹਿਰਾਂ ‘ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।” ਉਨ੍ਹਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਉਪਭੋਗਤਾ ਸਾਡੇ ਪਲੇਟਫਾਰਮ ‘ਤੇ ਸੁਰੱਖਿਅਤ ਮਹਿਸੂਸ ਕਰਨ। ਦੱਸ ਦੇਈਏ ਕਿ ਹਾਲ ਹੀ ਵਿੱਚ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਵੀ ਆਈਟੀ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਇਸ ਸਾਲ ਜੂਨ ਤੱਕ 1,122 ਯੂਆਰਐਲ ਨੂੰ ਬਲਾਕ ਕਰ ਦਿੱਤਾ ਸੀ।
----------- Advertisement -----------
WhatsApp ਨੇ 22 ਲੱਖ ਤੋਂ ਵੱਧ ਖਾਤਿਆਂ ‘ਤੇ ਲਗਾਈ ਪਾਬੰਦੀ
Published on
----------- Advertisement -----------
----------- Advertisement -----------












