ਇੰਸਟੈਂਟ ਮੈਸੇਜਿੰਗ ਐਪ ਵਟਸਐਪ ਤੇ ਹੁਣ ਤੁਸੀਂ ਭੇਜੇ ਗਏ ਟੈਕਸਟ ਮੈਸੇਜ ਨੂੰ ਵੀ ਐਡਿਟ ਕਰ ਸਕੋਗੇ। ਵਟਸਐਪ ਵੱਲੋਂ ਇਹ ਨਵਾਂ ਫੀਚਰ ਰੋਲ ਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਮੈਸੇਜ ਭੇਜਣ ਤੋਂ ਬਾਅਦ ਵੀ ਐਡਿਟ ਕਰਨ ਦੀ ਸੁਵਿਧਾ ਮਿਲੇਗੀ। ਹਾਲਾਂਕਿ, ਉਪਭੋਗਤਾ ਇਸ ਨੂੰ ਭੇਜਣ ਦੇ 15 ਮਿੰਟਾਂ ਦੇ ਅੰਦਰ ਸੰਦੇਸ਼ ਨੂੰ ਸੰਪਾਦਿਤ (Edit) ਕਰਨ ਦੇ ਯੋਗ ਹੋਣਗੇ.
ਦੱਸ ਦਈਏ ਕਿ ਵਟਸਐਪ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਜਦੋਂ ਕੋਈ ਗਲਤੀ ਹੋ ਜਾਏ ਜਾਂ ਬਸ ਆਪਣਾ ਮਨ ਬਦਲ ਜਾਏ, ਤਾਂ ਉਹ ਹੁਣ ਭੇਜੇ ਗਏ ਸੰਦੇਸ਼ ਨੂੰ ਵੀ ਸੰਪਾਦਿਤ ਕੀਤਾ ਸਕਦਾ ਹੈ। ਹਾਲਾਂਕਿ ਯੂਜ਼ਰਸ ਮੈਸੇਜ ਭੇਜਣ ਤੋਂ ਬਾਅਦ ਪਹਿਲੇ 15 ਮਿੰਟਾਂ ‘ਚ ਹੀ ਮੈਸੇਜ ਬਦਲ/ਐਡਿਟ ਕਰ ਸਕਦੇ ਹਨ। ਮੈਸੇਜ ਪ੍ਰਾਪਤ ਕਰਨ ਵਾਲੇ ਨੂੰ ਮੈਸੇਜ ਦੀ ਐਡੀਟਿੰਗ ਦੀ ਜਾਣਕਾਰੀ ਤਾਂ ਮਿਲ ਜਾਵੇਗੀ ਪਰ ਉਹ ਪਹਿਲਾਂ ਵਾਲਾ ਮੈਸੇਜ ਨਹੀਂ ਦੇਖ ਸਕੇਗਾ। ਦੱਸ ਦੇਈਏ ਕਿ ਮੈਸੇਜਿੰਗ ਐਪ ਤੁਹਾਨੂੰ ਇਸ ਸਮੇ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦੀ ਇਜਾਜ਼ਤ ਦਿੰਦੀ ਹੈ।ਪਰ ਹੁਣ ਨਵੇਂ ਫ਼ੀਚਰ ਨਾਲ ਭੇਜੇ ਗਏ ਸੰਦੇਸ਼ ਨੂੰ ਸੰਪਾਦਿਤ(edit) ਕਰਨ ਦੀ ਸਹੂਲਤ ਪੂਰੇ ਸੰਦੇਸ਼ ਨੂੰ ਦੁਬਾਰਾ ਲਿਖਣ ‘ਤੇ ਖਰਚੇ ਗਏ ਸਮੇਂ ਦੀ ਬਚਤ ਕਰੇਗੀ।
----------- Advertisement -----------
WhatsApp ‘ਤੇ ਮੈਸੇਜ ਭੇਜਣ ਤੋਂ ਬਾਅਦ ਹੁਣ ਕੀਤਾ ਸਕੇਗਾ Edit, ਨਵਾਂ ਫੀਚਰ ਹੋਇਆ ਜਾਰੀ
Published on
----------- Advertisement -----------
----------- Advertisement -----------












