ਇੰਸਟੈਂਟ ਮੈਸੇਜਿੰਗ ਐਪ WhatsApp ਨੇ ਕੁਝ ਮਹੀਨਿਆਂ ਦੇ ਟੈਸਟਿੰਗ ਤੋਂ ਬਾਅਦ ਆਖਰਕਾਰ ਉਪਭੋਗਤਾਵਾਂ ਲਈ ਕਮਿਊਨਿਟੀ ਫੀਚਰ ਜਾਰੀ ਕਰ ਦਿੱਤਾ ਹੈ। ਯਾਨੀ ਹੁਣ ਤੁਸੀਂ ਵਟਸਐਪ ਗਰੁੱਪ ‘ਤੇ ਮੈਂਬਰਾਂ ਦੀ ਗਿਣਤੀ 512 ਤੱਕ ਵਧਾ ਸਕਦੇ ਹੋ। ਇਸ ਦੇ ਨਾਲ ਹੀ ਨਵੀਂ ਅਪਡੇਟ ਦੇ ਬਾਰੇ ‘ਚ ਕੰਪਨੀ ਵੱਲੋਂ ਕਿਹਾ ਗਿਆ ਸੀ ਕਿ ਹੁਣ ਵਟਸਐਪ ‘ਤੇ 2 ਜੀਬੀ ਤੱਕ ਦੀ ਫਾਈਲ ਸ਼ੇਅਰ ਕੀਤੀ ਜਾ ਸਕਦੀ ਹੈ। ਇਸ ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਵਾਂਗ ਹੀ ਵਟਸਐਪ ਸੰਦੇਸ਼ਾਂ ਦੇ ਨਾਲ ਇਮੋਜੀ ਪ੍ਰਤੀਕਿਰਿਆਵਾਂ ਦੇਣ ਦੀ ਸਹੂਲਤ ਦਾ ਵੀ ਐਲਾਨ ਕੀਤਾ ਹੈ। ਮੈਟਾ ਦੁਆਰਾ ਕੀਤੇ ਗਏ ਐਲਾਨ ‘ਚ ਹੁਣ ਐਪ ‘ਤੇ ਇੱਕ ਵੌਇਸ ਕਾਲ ਦੌਰਾਨ 32 ਲੋਕ ਇਕੱਠੇ ਜੁੜ ਸਕਣਗੇ। ਇਸ ਤੋਂ ਇਲਾਵਾ ਕਈ ਡਿਵਾਈਸਾਂ ‘ਚ ਇਕ ਅਕਾਊਂਟ ਚਲਾਉਣ ਦੀ ਸਹੂਲਤ ਵੀ ਮਿਲੇਗੀ।
ਹੁਣ ਤੱਕ ਹਰੇਕ ਵਟਸਐਪ ਗਰੁੱਪ ਵਿੱਚ ਮੈਂਬਰਾਂ ਦੀ ਗਿਣਤੀ 256 ਤੱਕ ਸੀਮਤ ਸੀ ਪਰ ਨਵੇਂ ਅਪਡੇਟ ਨਾਲ ਇਹ ਗਿਣਤੀ ਦੁੱਗਣੀ ਹੋ ਗਈ ਹੈ। ਯਾਨੀ ਹੁਣ ਇਹ ਸੀਮਾ ਵਧਾ ਕੇ 512 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਦੱਸਿਆ ਗਿਆ ਕਿ 2 ਜੀਬੀ ਦੀ ਫਾਈਲ ਸ਼ੇਅਰਿੰਗ ਸੁਵਿਧਾ ਵੀ ਐਂਡ-ਟੂ-ਐਂਡ ਐਨਕ੍ਰਿਪਟਡ ਹੋਵੇਗੀ ਅਤੇ ਇੰਨੀ ਵੱਡੀ ਫਾਈਲ ਨੂੰ ਆਸਾਨੀ ਨਾਲ ਸ਼ੇਅਰ ਵੀ ਕੀਤਾ ਜਾ ਸਕਦਾ ਹੈ।
----------- Advertisement -----------
ਵਟਸਐਪ ਨੇ ਜਾਰੀ ਕੀਤਾ ਕਮਿਊਨਿਟੀ ਫੀਚਰ, 2 ਜੀਬੀ ਦੀ ਫਾਈਲ ਵੀ ਆਸਾਨੀ ਨਾਲ ਹੋਵੇਗੀ ਸ਼ੇਅਰ
Published on
----------- Advertisement -----------
----------- Advertisement -----------












