ਇੰਸਟੈਂਟ ਮੈਸੇਜਿੰਗ ਐਪ WhatsApp ‘ਚ ਇਕ ਹੋਰ ਨਵਾਂ ਅਤੇ ਹੈਰਾਨੀਜਨਕ ਫੀਚਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ WhatsApp ‘ਮੈਂਬਰਸ਼ਿਪ’ ਨਾਂ ਦੇ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਵਟਸਐਪ ਦੇ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕਿਸੇ ਵੀ ਵਟਸਐਪ ਗਰੁੱਪ ‘ਚ ਸ਼ਾਮਲ ਹੋਣ ਲਈ ਮੈਂਬਰਸ਼ਿਪ ਲੈਣੀ ਪਵੇਗੀ। ਵਟਸਐਪ ਨੇ ਪਿਛਲੇ ਇੱਕ ਸਾਲ ਵਿੱਚ WhatsApp ਗਰੁੱਪ ਦੇ ਸਬੰਧ ਵਿੱਚ ਕਈ ਨਵੇਂ ਫੀਚਰ ਜਾਰੀ ਕੀਤੇ ਹਨ।
ਰਿਪੋਰਟ ਮੁਤਾਬਕ ਵਟਸਐਪ ਦੇ ਨਵੇਂ ਫੀਚਰ ਨੂੰ ਫਿਲਹਾਲ ਬੀਟਾ ਵਰਜ਼ਨ ‘ਤੇ ਟੈਸਟ ਕੀਤਾ ਜਾ ਰਿਹਾ ਹੈ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਗਰੁੱਪ ਐਡਮਿਨ ਕੋਲ ਸਾਰੀਆਂ ਮੈਂਬਰ ਬੇਨਤੀਆਂ(Requests) ਹੋਣਗੀਆਂ ਜਿਨ੍ਹਾਂ ਨੂੰ ਮਨਜ਼ੂਰੀ ਦੇਣੀ ਪਵੇਗੀ ਯਾਨੀ ਗਰੁੱਪ ਮੈਂਬਰ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਐਡਮਿਨ ਕੋਲ ਹੋਵੇਗੀ। ਦੱਸ ਦੇਈਏ ਕਿ WhatsApp ਨੇ ਹਾਲ ਹੀ ਵਿੱਚ ਗਰੁੱਪ ਮੈਂਬਰ ਸੀਮਾ 256 ਤੋਂ ਵਧਾ ਕੇ 512 ਕਰ ਦਿੱਤੀ ਹੈ। ਇਸ ਫੀਚਰ ਤੋਂ ਇਲਾਵਾ ਵਟਸਐਪ ਇਕ ਨਵੇਂ ਇਮੋਜੀ ਫੀਚਰ ‘ਤੇ ਵੀ ਕੰਮ ਕਰ ਰਿਹਾ ਹੈ।
----------- Advertisement -----------
ਵਟਸਐਪ ਗਰੁੱਪ ‘ਚ ਸ਼ਾਮਲ ਹੋਣ ਲਈ ਲੈਣੀ ਹੋਵੇਗੀ ਮੈਂਬਰਸ਼ਿਪ!
Published on
----------- Advertisement -----------
----------- Advertisement -----------