ਐਲਨ ਮਸਕ ਆਏ ਦਿਨ ਐਕਸ ‘ਤੇ ਕੁਝ ਨਾ ਕੁਝ ਬਦਲਾਅ ਕਰਦੇ ਰਹਿੰਦੇ ਹਨ, ਜਿਸ ਕਾਰਨ ਉਹ ਹਰ ਰੋਜ਼ ਚਰਚਾ ਦਾ ਵਿਸ਼ਾ ਬਣਦੇ ਹਨ। ਹੁਣ ਐਲਨ ਮਸਕ ਨੇ ਐਕਸ (ਟਵਿਟਰ) ‘ਤੇ ਇਕ ਹੋਰ ਵੱਡਾ ਬਦਲਾਅ ਕੀਤਾ ਹੈ। ਜਿਸ ਕਾਰਨ ਹੁਣ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨੂੰ ਤੁਹਾਡੀ ਪੋਸਟ ‘ਤੇ ਲਾਈਕਸ ਨਹੀਂ ਦਿਖਣਗੇ। ਇਸ ਦਾ ਮਤਲਬ ਹੈ ਕਿ ਤੁਹਾਡੀ ਪੋਸਟ ਨੂੰ ਕਿੰਨੇ ਲਾਈਕਸ ਮਿਲੇ ਹਨ, ਇਹ ਸਭ ਪ੍ਰਾਈਵੇਟ ਹੀ ਰਹੇਗਾ।
ਜਾਣਕਾਰੀ ਦਿੰਦੇ ਹੋਏ ਐਲਨ ਮਸਕ ਦੀ ਇੰਜੀਨੀਅਰਿੰਗ ਟੀਮ ਨੇ ਦੱਸਿਆ ਕਿ ਇਸ ਅਪਡੇਟ ਤੋਂ ਬਾਅਦ ਯੂਜ਼ਰਸ ਆਪਣੇ ਲਾਇਕਸ ਨੂੰ ਦੇਖ ਸਕਣਗੇ ਪਰ ਦੂਜੇ ਯੂਜ਼ਰਸ ਲਾਈਕਸ ਨਹੀਂ ਦੇਖ ਸਕਣਗੇ। ਇਸ ਤਰ੍ਹਾਂ ਯੂਜ਼ਰਸ ਦੀ ਪ੍ਰਾਈਵੇਸੀ ਬਿਹਤਰ ਹੋਵੇਗੀ। ਯੂਜ਼ਰਸ ਲਾਈਕਸ ਦੀ ਗਿਣਤੀ ਵੀ ਕਰ ਸਕਦੇ ਹਨ ਅਤੇ ਪੋਸਟ ਬਾਰੇ ਹੋਰ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ। ਪਰ ਨਵੇਂ ਅਪਡੇਟ ਦੇ ਤਹਿਤ ਯੂਜ਼ਰਸ ਹੁਣ ਇਹ ਨਹੀਂ ਦੇਖ ਸਕਣਗੇ ਕਿ ਕਿਸ ਨੇ ਕਿਸ ਦੀ ਪੋਸਟ ਨੂੰ ਲਾਈਕ ਕੀਤਾ ਹੈ।
----------- Advertisement -----------
Musk ਨੇ X ‘ਤੇ ਕੀਤਾ ਵੱਡਾ ਬਦਲਾਅ, ਹੁਣ ਕੋਈ ਵੀ ਨਹੀਂ ਦੇਖ ਸਕੇਗਾ ਪੋਸਟ ‘ਤੇ Likes
Published on
----------- Advertisement -----------
----------- Advertisement -----------