July 21, 2026, 9:50 pm
----------- Advertisement -----------
HomeNewsBreaking NewsSGPC ਦੀ ਫਿਲਮ ਤੇ ਰੋਕ ਲਗਾਉਣ ਦੀ ਮੰਗ, ਜੇ ਨਾ ਲੱਗੀ ਰੋਕ...

SGPC ਦੀ ਫਿਲਮ ਤੇ ਰੋਕ ਲਗਾਉਣ ਦੀ ਮੰਗ, ਜੇ ਨਾ ਲੱਗੀ ਰੋਕ ਤਾਂ ਦਿੱਤੀ ਵੱਡੀ ਚਿਤਾਵਨੀ

Published on

----------- Advertisement -----------

ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੂੰ ਪੱਤਰ ਸੌਂਪ ਕੇ ਕੰਗਨਾ ਰਣੌਤ ਦੀ ਐਮਰਜੈਂਸੀ ਫ਼ਿਲਮ ’ਤੇ ਪੰਜਾਬ ਵਿਚ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਫਿਲਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਗਲਤ ਦਿਖਾਇਆ ਗਿਆ ਹੈ, ਇਸ ਕਰਕੇ ਅਸੀਂ ਫਿਲਮ ‘ਤੇ ਪੰਜਾਬ ਵਿਚ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫਿਲਮ ਰੀਲੀਜ਼ ਹੁੰਦੀ ਹੈ ਤਾਂ ਇਸ ਦੇ ਵਿਰੋਧ ਵਿਚ ਧਰਨੇ ਦਿੱਤੇ ਜਾਣਗੇ ਅਤੇ ਮਾਲਾ ‘ਚ ਜਾ ਕੇ ਫਿਲਮ ਨੂੰ ਬੰਦ ਕਰਵਾਇਆ ਜਾਵੇਗਾ ਅਤੇ ਸਾਰੇ ਜ਼ਿਲ੍ਹਾ ਹੈਡਕਵਾਟਰਾਂ ‘ਤੇ ਵੀ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਂਵੇ ਅੰਮ੍ਰਿਤਸਰ ਹੋਵੇੇ ਜਾਂ ਲੁਧਿਆਣਾ ਜਾਂ ਹੋਰ ਕੋਈ ਥਾਂ ਹੋਵੇ ਉੱਥੇ ਜਾ ਕੇ ਫਿਲਮ ਨੂੰ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਏ ਮਤੇ ਪਹਿਲਾਂ ਵੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਭੇਜੇ ਗਏ ਹਨ ਅਤੇ ਸਾਨੂੰ ਆਸ ਹੈ ਕਿ ਪੰਜਾਬ ਸਰਕਾਰ ਇਸ ਨੂੰ ਪੰਜਾਬ ਵਿਚ ਨਹੀਂ ਚੱਲਣ ਦੇਵੇਗੀ। ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਬਾਬਤ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਅਤੇ ਡੀਸੀ ਸਾਕਸੀ ਸਾਹਨੀ ਨੇ ਵੀ ਭਰੋਸਾ ਦਿੱਤਾ ਹੈ ਉਨ੍ਹਾਂ ਦੀ ਮੰਗ ਨੂੰ ਤੁਰੰਤ ਗ੍ਰਹਿ ਮੰਤਰੀ ਕੋਲ ਭੇਜ ਦਿੱਤਾ ਜਾਵੇਗਾ। ਪ੍ਰਤਾਪ ਸਿੰਘ ਨੇ ਕਿਹਾ ਕਿ ਸਰਕਾਰਾਂ ਸਿੱਖ ਭਾਵਨਾਵਾਂ ਦੀਆਂ ਕਦਰ ਨਹੀਂ ਕਰ ਰਹੀਆਂ ਤੇ ਜੇਕਰ ਕੁਝ ਵੀ ਵਾਪਰਿਆਂ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਮੁੱਖ ਮੰਤਰੀ ਨੇ ਲਿਖੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਹੈ। ਦੱਸ ਦੇਈਏ ਕਿ ਕੰਗਣਾ ਰਣੌਤ ਦੀ ਫਿਲਮ ਪੂਰੇ ਦੇਸ਼ ‘ਚ ਕੱਲ੍ਹ ਰੀਲੀਜ ਹੋ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

*ਚੰਡੀਗੜ੍ਹ/ ਸੁਨਾਮ, 20 ਜੁਲਾਈ,2026*:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ...

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...