September 16, 2026, 2:56 pm
----------- Advertisement -----------
HomeNewsBreaking Newsਬਹੁਤ ਮੁਸ਼ਕਲ ਨਾਲ ਬਚੇ…’ ਟਰਬੂਲੈਂਸ ਦੌਰਾਨ ਡਰੀ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਬਹੁਤ ਮੁਸ਼ਕਲ ਨਾਲ ਬਚੇ…’ ਟਰਬੂਲੈਂਸ ਦੌਰਾਨ ਡਰੀ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

Published on

----------- Advertisement -----------

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ

ਨਾਲ ਆਪਣੀ ਜ਼ਿੰਦਗੀ ਦੇ ਖਾਸ ਪਲਾਂ ਨੂੰ ਸਾਂਝਾ ਕਰਦੀ ਹੈ। ਇਸ ਵਾਰ ਉਸ ਨੇ ਆਪਣੇ ਹਵਾਈ ਸਫਰ ਦੀ

ਇੱਕ ਵੀਡੀਓ ਪੋਸਟ ਕੀਤੀ, ਜਿਸਨੇ ਉਸਦੇ ਪ੍ਰਸ਼ੰਸਕਾਂ ਨੂੰ ਇੱਕ ਪਲ ਲਈ ਪ੍ਰੇਸ਼ਾਨ ਕਰ ਦਿੱਤਾ। ਜਿਸ ਫਲਾਈਟ

ਵਿੱਚ ਉਹ ਯਾਤਰਾ ਕਰ ਰਹੀ ਸੀ, ਉਸ ਨੂੰ ਹਵਾ ਵਿਚ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਅਚਾਨਕ ਜਹਾਜ਼ ਦੇ ਹਿਲਣ-ਡੁਲਣ

ਨਾਲ ਸਫਰ ਦਾ ਮਾਹੌਲ ਕੁਝ ਦੇਰ ਲਈ ਅਸਹਿਜ ਹੋ ਗਿਆ, ਇਸ ਦੌਰਾਨ

ਸ਼ਹਿਨਾਜ਼ “ਵਾਹਿਗੁਰੂ, ਵਾਹਿਗੁਰੂ” ਕਰਦੀ ਸੁਣਾਈ ਦਿੱਤੀ। 

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਯਾਤਰਾ ਦਾ ਇੱਕ ਵੀਡੀਓ

ਸਾਂਝਾ ਕੀਤਾ। ਕਲਿੱਪ ਵਿੱਚ ਜਹਾਜ਼ ਦੇ ਅੰਦਰ ਦੀ ਸਥਿਤੀ ਨੂੰ ਦਿਖਾਇਆ ਗਿਆ ਹੈ। ਅਚਾਨਕ ਆਏ

ਟਰਬੂਲੈਂਸ ਵਿਚਕਾਰ ਸ਼ਹਿਨਾਜ਼ ਨੂੰ ਵਾਰ-ਵਾਰ “ਵਾਹਿਗੁਰੂ” ਦਾ ਨਾਂ ਲੈਂਦਿਆਂ ਦੇਖਿਆ ਜਾ ਸਕਦਾ

ਹੈ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਉਸ ਨੂੰ ਸਫਰ ਨੂੰ ਲੈ ਕੇ ਚਿੰਤਾ ਹੋਈ ਹੋਵੇਗੀ।

ਵੀਡੀਓ ਪੋਸਟ ਕਰਦਿਆਂ ਸ਼ਹਿਨਾਜ਼ ਨੇ ਲਿਖਿਆ, “ਬਹੁਤ

ਮੁਸ਼ਕਲ ਨਾਲ ਬਚੇ ਅੱਜ…. ਅਸੀਂ ਸੁਰੱਖਿਅਤ ਲੈਂਡ ਕਰ ਪਾਏ, ਇਸ ਦੇ ਲਈ

ਸ਼ੁਕਰਗੁਜ਼ਾਰ ਹਾਂ, ਸ਼ੁਕਰੀਆ ਵਾਹਿਗੁਰੂ।’ ਉਸਦੇ ਕੈਪਸ਼ਨ ਤੋਂ ਸਪੱਸ਼ਟ ਤੌਰ ‘ਤੇ ਪਤਾ ਲੱਗਦਾ ਹੈ ਕਿ ਇਸ

ਘਟਨਾ ਨਾਲ ਉਹ ਡਰ ਗਈ ਅਤੇ ਸੁਰੱਖਿਅਤ ਉਤਰਨ ਤੋਂ ਬਾਅਦ ਉਸਨੇ ਰਾਹਤ ਮਹਿਸੂਸ ਕੀਤੀ।

ਸ਼ਹਿਨਾਜ਼ ਦਾ ਭਰਾ ਸ਼ਹਿਬਾਜ਼ ਬਦੇਸ਼ਾ ਵੀ ਉਸ ਫਲਾਈਟ ਵਿੱਚ ਮੌਜੂਦ ਸੀ ਜਿਸ ਵਿੱਚ

ਉਹ ਯਾਤਰਾ ਕਰ ਰਹੀ ਸੀ। ਵੀਡੀਓ ਵਿੱਚ ਦੋਵਾਂ ਨੂੰ ਜਹਾਜ਼ ਦੇ ਅੰਦਰ ਦੇਖਿਆ ਜਾ ਸਕਦਾ ਹੈ। ਅਚਾਨਕ

ਆਏ ਟਰਬੂਲੈਂਸ ਨੇ ਕੁਝ ਸਮੇਂ ਲਈ ਯਾਤਰਾ ਨੂੰ ਮੁਸ਼ਕਲ ਬਣਾ ਦਿੱਤਾ, ਪਰ ਫਲਾਈਟ

ਆਖਰਕਾਰ ਮੁੰਬਈ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡ ਕਰ ਗਈ।

ਦੱਸ ਦੇਈਏ ਕਿ ਫਲਾਈਟ ਵਿੱਚ ਟਰਬੂਲੈਂਸ ਅਸਧਾਰਨ ਘਟਨਾ ਨਹੀਂ ਹੈ। ਜਦੋਂ ਕੋਈ ਜਹਾਜ਼

ਹਵਾ ਦੇ ਅਜਿਹੇ ਹਿੱਸੇ ਤੋਂ ਲੰਘਦਾ ਹੈ, ਜਿਥੇ ਏਅਰ ਫਲੋ ਵਿਚ ਬਦਲਾਅ ਜਾਂ ਅਸਥਿਰਤਾ ਹੁੰਦੀ ਹੈ ਤਾਂ ਜਹਾਜ਼ ਵਿਚ ਅਚਾਨਕ

ਝਟਕੇ ਮਹਿਸੂਸ ਹੋ ਸਕਦੇ ਹਨ। ਅਜਿਹੇ ਵਿਚ ਯਾਤਰੀਆਂ ਨੂੰ ਕਰੂ ਵੱਲੋਂ ਸੀਟ ਬੈਲਟ ਬੰਨ੍ਹੇ ਰੱਖਣ ਦੀ

ਸਲਾਹ ਦਿੱਤੀ ਜਾਂਦੀ ਹੈ।

ਸ਼ਹਿਨਾਜ਼ ਨੇ ਆਪਣੇ ਇਸ ਤਜਰਬੇ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਵੀਡੀਓ

ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ, ਉਸਦੇ ਪ੍ਰਸ਼ੰਸਕਾਂ ਨੇ ਉਸ ਲਈ ਚਿੰਤਾ ਪ੍ਰਗਟ

ਕੀਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਿਜੇ ਸਾਂਪਲਾ ਨਾਲ ਧੱਕਾ-ਮੁੱਕੀ, ਬਾੜੀਆਂ ਕਲਾਂ ‘ਚ ਮਾਈਕ ਨਾਲ ਕੀਤਾ ਗਿਆ ਹਮਲਾ

ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ...

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵੱਲੋਂ ਹੰਗਾਮਾ, ਅਚਾਨਕ ਸਿਹਤ ਵਿਗੜਨ ਮਗਰੋਂ ਇੱਕ ਹਵਾਲਾਤੀ ਦੀ ਹੋਈ ਮੌਤ

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ 31 ਸਾਲਾ ਹਵਾਲਾਤੀ ਦੀ ਅਚਾਨਕ ਮੌਤ ਹੋ ਜਾਣ ਦਾ...

 ਕੈਨੇਡਾ ‘ਚ ਸਟੱਡੀ ਵੀਜ਼ਾ ਦੇ ਬਦਲੇ ਨਿਯਮ, ਹੁਣ ਖਰਚਣੇ ਪੈਣਗੇ ਵੱਧ ਪੈਸੇ!

ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।...

ਮੋਹਾਲੀ ‘ਚ 500 ਰੁਪਏ ਦੇ ਨੋਟਾਂ ਦਾ ਲੰਗਰ: ਬੱਚਿਆਂ ਨੂੰ ਵੰਡਿਆ ਮੈਕਡੋਨਲਡ ਮੀਲ

ਚੰਡੀਗੜ੍ਹ ਵਿੱਚ ਪੈਟਰੋਲ ਦਾ ਲੰਗਰ ਲਗਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਰਾਜਾ ਦਿ ਕਿੰਗ...

ਰੇਹੜੀ ਵਾਲੇ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ… UPI ਪੇਮੈਂਟ ‘ਤੇ ਦੇਣਾ ਪਵੇਗਾ ਚਾਰਜ, ਡਿਟੇਲ ‘ਚ ਸਮਝੋ ਨਵੇਂ ਨਿਯਮ

ਜੇਕਰ ਤੁਸੀਂ ਸਬਜ਼ੀਆਂ ਖਰੀਦਣ ਤੋਂ ਲੈ ਕੇ ਵੱਡੇ ਖਰੀਦਦਾਰੀ ਬਿੱਲਾਂ ਦਾ ਭੁਗਤਾਨ ਕਰਨ ਤੱਕ...

 ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਬਾਦਲ ਅਤੇ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਆਪਣੇ ਉੱਪਰ...

ਹੁਣ ਪੰਜਾਬ ਦੇ 80 ਫ਼ੀਸਦੀ ਖੇਤਾਂ ਤੱਕ ਪਹੁੰਚ ਰਿਹਾ ਹੈ ਨਹਿਰੀ ਪਾਣੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ੍ਰੀ ਅਨੰਦਪੁਰ ਸਾਹਿਬ, 15 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਵਾਰ ਫਿਰ...

ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨੀ ਬੰਦ ਕਰੇ, ਪੰਜਾਬ 1984 ਵਿੱਚ ਆਪਣੇ ਰੋਲ ਨੂੰ ਨਹੀਂ ਭੁੱਲਿਆ: ਆਪ

ਚੰਡੀਗੜ੍ਹ, 15 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਕਾਂਗਰਸ ਵਲੋਂ ਆਪਣੇ ਰਿਕਾਰਡ...

ਪੰਜਾਬ ਵਿੱਚ ਬੀਜੇਪੀ ਸ਼ਾਸਿਤ ਗੁਜਰਾਤ, ਰਾਜਸਥਾਨ, ਹਰਿਆਣਾ, ਯੂਪੀ ਅਤੇ ਦਿੱਲੀ ਤੋਂ ਆ ਰਿਹਾ ਹੈ 80 ਫੀਸਦੀ ਨਸ਼ਾ – ਕੇਜਰੀਵਾਲ

ਨਵੀਂ ਦਿੱਲੀ 15 ਸਤੰਬਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ...