September 26, 2026, 6:17 am
----------- Advertisement -----------
HomeNewsBreaking Newsਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਦਿਵਸ: ਮੋਗਾ ਦੇ ਕਿੱਲੀ ਚਹਿਲਾਂ ਵਿੱਚ ਵਿਸ਼ਾਲ...

ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਦਿਵਸ: ਮੋਗਾ ਦੇ ਕਿੱਲੀ ਚਹਿਲਾਂ ਵਿੱਚ ਵਿਸ਼ਾਲ ਰੈਲੀ

Published on

----------- Advertisement -----------

ਮੋਗਾ, 14 ਦਸੰਬਰ 2021 – ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਤਾਬਦੀ ਦਿਵਸ ਹੈ। ਇਸ ਮੌਕੇ ਮੋਗਾ ਨੇੜੇ ਕਿੱਲੀ ਚਹਿਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ। ਰੈਲੀ ਲਈ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਰੈਲੀ ਲਈ ਵੱਡੀ ਗਿਣਤੀ ਵਿੱਚ ਵਰਕਰਾਂ ਨੂੰ ਜੁਟਾਉਣ ਦੇ ਵੀ ਪ੍ਰਬੰਧ ਕੀਤੇ ਹਨ। ਇਸ ਰੈਲੀ ਵਿੱਚ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਦੀ ਕੌਮੀ ਲੀਡਰਸ਼ਿਪ ਵੀ ਪਹੁੰਚ ਰਹੀ ਹੈ। ਰਾਤ ਨੂੰ ਹੀ ਆਗੂ ਤੇ ਵਰਕਰ ਪਹੁੰਚਣੇ ਸ਼ੁਰੂ ਹੋ ਗਏ। ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਹ ਰੈਲੀ ਇਤਿਹਾਸ ਸਿਰਜੇਗੀ।

ਰੈਲੀ ਵਿੱਚ ਪ੍ਰਕਾਸ਼ ਸਿੰਘ ਬਾਦਲ ਚੋਣ ਲੜਨਗੇ ਜਾਂ ਨਹੀਂ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਪਾਰਟੀ ਨੇ ਆਪਣੀਆਂ 97 ਵਿੱਚੋਂ 91 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਰ ਵਿਧਾਨ ਸਭਾ ਹਲਕਾ ਲੰਬੀ ਸਮੇਤ 6 ਹੋਰ ਥਾਵਾਂ ‘ਤੇ ਅਜੇ ਤੱਕ ਉਮੀਦਵਾਰਾਂ ਦਾ ਫੈਸਲਾ ਨਹੀਂ ਹੋ ਸਕਿਆ ਹੈ। ਇਸ ਲਈ ਅੱਜ ਪ੍ਰਕਾਸ਼ ਸਿੰਘ ਬਾਦਲ ਆਪਣੇ ਅਗਲੇ ਸਿਆਸੀ ਸਫਰ ਬਾਰੇ ਫੈਸਲਾ ਲੈ ਸਕਦੇ ਹਨ।

ਦੱਸ ਦੇਈਏ ਕਿ ਕੱਲ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰੀ ਦੀ ਅਹਿਮ ਮੀਟਿੰਗ ਵੀ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ ਸੀ। ਜਿਸ ਨੂੰ ਸੰਬੋਧਨ ਕਰਦਿਆ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ਤੇ ਕਿਹਾ ਕਿ ਬਸਪਾ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਮੋਗਾ ਰੈਲੀ ਵਿੱਚ ਸ਼ਮੂਲੀਅਤ ਕਰੇਗੀ।

ਕਿੱਲੀ ਚਹਿਲਾਂ ਚੋਣਾਂ ਸਮੇਂ ਹਮੇਸ਼ਾ ਹੀ ਸਿਆਸੀ ਪਾਰਟੀਆਂ ਦਾ ਚਹੇਤਾ ਇਲਾਕਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਇੱਥੇ ਰੈਲੀਆਂ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਹੋਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਰੈਲੀ ਲਈ ਇੱਥੇ ਪੁੱਜ ਰਹੇ ਹਨ। ਇੱਥੇ ਰੈਲੀ ਕਰਕੇ ਹੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਇਸ ਵਾਰ ਇਹ ਬਿਲਕੁਲ ਵੱਖਰਾ ਹੈ। ਕਿਉਂਕਿ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋ ਚੁੱਕਾ ਹੈ ਅਤੇ ਦੋਵੇਂ ਇਕੱਠੇ ਚੋਣ ਲੜ ਰਹੇ ਹਨ। ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ।

ਅਕਾਲੀ ਦਲ ਵੱਲੋਂ ਸ਼ਤਾਬਦੀ ਦਿਵਸ ਰੈਲੀ ਲਈ ਸਿਰਫ਼ ਕਿੱਲੀ ਚਾਹਲਾਂ ਨੂੰ ਹੀ ਕਿਉਂ ਚੁਣਿਆ ਗਿਆ ਹੈ? ਇਸ ਦਾ ਮੁੱਖ ਕਾਰਨ ਇੱਥੇ ਜ਼ਮੀਨ ਦਾ ਵੱਡਾ ਹਿੱਸਾ ਖਾਲੀ ਹੋਣਾ ਹੈ। ਇੱਥੇ 50 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋ ਸਕਦੇ ਹਨ ਅਤੇ ਇਹ ਪੰਜਾਬ ਦੇ ਬਿਲਕੁਲ ਵਿਚਕਾਰ ਸਥਿਤ ਹੈ। ਇਹ ਮਾਲਵਾ, ਮਾਝਾ ਅਤੇ ਦੁਆਬੇ ਤੋਂ ਸੜਕ ਦੁਆਰਾ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਵੱਡੇ ਆਗੂ ਇੱਥੇ ਰੈਲੀਆਂ ਕਰ ਚੁੱਕੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨਤਾਰਨ : ਸ਼ਰਾਬ ਦੇ ਨਸ਼ੇ ‘ਚ ਪੁੱਤ ਨੇ ਆਪਣੀ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਤਰਨਤਾਰਨ ਵਿੱਚ ਇੱਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਦਾ ਚਾਕੂ ਮਾਰ ਕੇ ਕਤਲ ਕਰ...

ਕੈਨੇਡਾ ਦੇ ਸਰੀ ‘ਚ ਵਾਪਰੀ ਬੇਅਦਬੀ ਦੀ ਘਟਨਾ, ਟੋਰਾਂਟੋ ਲਿਜਾਣ ਲਈ ਗੱਡੀ ਦੀ ਡਿੱਕੀ ‘ਚ ਰੱਖਿਆ ਪਾਵਨ ਸਰੂਪ

ਕੈਨੇਡਾ ਦੇ ਸਰੀ ‘ਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਮਗਰੋਂ ਸਿੱਖ ਭਾਈਚਾਰੇ ਵਿਚ...

‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ

2027 ਦੇ ਚੋਣ ਦੰਗਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ...

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Mushtaq Khan ਦਾ ਦਿਹਾਂਤ, ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਦਾਕਾਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 56...

ਸੈਕਟਰ-22 ‘ਚ ਹੈੱਡ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ, ਪੁੱਤ ‘ਤੇ ਲੱਗ ਰਹੇ ਕਤਲ ਕਰਨ ਦੇ ਇਲਜ਼ਾਮ

ਚੰਡੀਗੜ੍ਹ ਦੇ ਸੈਕਟਰ-22 ਵਿਚ ਹੈੱਡ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ...

ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪਿਆਂ ਵਿਰੁੱਧ ‘ਆਪ’ ਆਗੂਆਂ ਤੇ ਵਰਕਰਾਂ ਦਾ ਪ੍ਰਦਰਸ਼ਨ, ਈਡੀ ਦੀ ਟੀਮ ਦਾ ਘੇਰਾਓ ਕਰ ਕੇ ਬੀਜੇਪੀ ਦੀ ਕੇਂਦਰ ਸਰਕਾਰ...

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਈਡੀ ਦੀ ਛਾਪੇਮੲਰੀ ਖਿਲਾਫ ਮੋਹਾਲੀ ਵਿਖੇ ਗਮਾਡਾ...

ਈਡੀ ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ ‘ਤੇ ਦਬਾਅ ਪਾਇਆ ਕਿ ਉਹ ਮੈਨੂੰ ‘ਆਪ’ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ: ਹਰਦੀਪ...

ਚੰਡੀਗੜ੍ਹ 24 ਸਤੰਬਰ:ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀਰਵਾਰ ਨੂੰ ਭਾਜਪਾ ਨੇਤਾ ਰਵਨੀਤ ਸਿੰਘ...

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ...