ਦੇਸ਼ ਦਾ ਆਮ ਬਜਟ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2025-26 ਦਾ ਬਜਟ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ, ਮਿਡਲ ਕਲਾਸ ਵੱਲ ਵਿਸ਼ੇਸ਼ ਧਿਆਨ ਦੇ ਕੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਯਤਨ ਕੀਤੇ ਗਏ ਹਨ। ਬਜਟ ਵਿੱਚ ਮੱਧ ਵਰਗ ਲਈ ਇੱਕ ਵੱਡਾ ਐਲਾਨ ਕੀਤਾ ਗਿਆ। ਇਸਕੇ ਉਪਰ ਬੋਲਦੇ ਹੋਏ ਸਾਬਕਾ ਰਾਜ ਸਭਾ ਮੈਂਬਰ ਤੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਇਹ ਬਜਟ ਆਮ ਨਾਗਰਿਕ, ਵਿਕਸਤ ਭਾਰਤ ਦੇ ਮਿਸ਼ਨ ਨੂੰ ਪੂਰਾ ਕਰਨ ਜਾ ਰਿਹਾ ਹੈ। ਇਸ ਬਜਟ ਨਾਲ ਨਿਵੇਸ਼ ਅਤੇ ਖਪਤ ਵਧੇਗੀ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਜਨਤਾ ਦਾ ਬਜਟ ਤਿਆਰ ਕਰਨ ਲਈ ਵਧਾਈ ਦਿੰਦਾ ਹਾਂ।ਬਜਟ 2025 ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ, ਸ਼ਵੇਤ ਮਲਿਕ ਨੇ ਕਿਹਾ ਕਿ ਇਹ ਬਜਟ ਭਾਰਤ ਲਈ ਇੱਕ ਮਜ਼ਬੂਤ ਨੀਂਹ ਰੱਖਦਾ ਹੈ। ਉਨ੍ਹਾਂ ਕਿਹਾ, ਇਸ ਬਜਟ ਰਾਹੀਂ ਸੁਧਾਰ ਹੋਣਗੇ। ਇਹ ਇੱਕ ਅਜਿਹਾ ਬਜਟ ਹੈ ਜੋ ਹਰ ਭਾਰਤੀ ਦੇ ਸੁਪਨੇ ਨੂੰ ਪੂਰਾ ਕਰਦਾ ਹੈ। ਮਲਿਕ ਨੇ ਅੱਗੇ ਬੋਲਦੇ ਕਿਹਾ, ਇਹ ਬਜਟ ਨਿਵੇਸ਼ ਲਿਆਏਗਾ। ਇਹ ਬਜਟ ਜਨਤਾ ਦਾ ਹੈ। ਇਹ ਲੋਕਾਂ ਦਾ ਬਜਟ ਹੈ। ਅਤੇ ਅੱਜ ਦੇਸ਼ ਵਿਕਾਸ ਅਤੇ ਵਿਰਾਸਤ ਨਾਲ ਅੱਗੇ ਵਧ ਰਿਹਾ ਹੈ। ਇਹ ਇੱਕ ਅਜਿਹਾ ਬਜਟ ਹੈ ਜੋ ਹਰ ਪਾਸੇ ਰੁਜ਼ਗਾਰ ਪੈਦਾ ਕਰੇਗਾ। ਇਸ ਬਜਟ ਵਿੱਚ ਸੈਰ-ਸਪਾਟੇ ਤੋਂ ਰੁਜ਼ਗਾਰ ਪੈਦਾ ਕੀਤਾ ਜਾਵੇਗਾ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਨਵੇਂ ਟੈਕਸ ਰਜੀਮ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਨਿਊ ਟੈਕਸ ਰਜੀਮ ‘ਚ 12 ਰੁਪਏ ਲੱਖ ਦੀ ਇਨਕਮ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਮਤਲਬ, ਹੁਣ 75 ਹਜਾਰ ਰੁਪਏ ਦੇ ਡਿਕਸ਼ਨ ਦੇ ਨਾਲ ਸੈਲਰੀਡ ਕਲਾਸ 12.75 ਲੱਖ ਦੀ ਇਨਕਮ ਤੱਕ ਟੈਕਸ ਮੁਫਤ ਹੋ ਜਾਵੇਗੀ। ਓਹਨਾ ਕਿਹਾ ਕਿ 36 ਦੇ ਕਰੀਬ ਜੀਵਨ ਰੱਖਿਅਕ ਦਵਾਈਆਂ ਸਸਤੀਆਂ ਹੋ ਜਾਣਗੀਆਂ। ਸਰਕਾਰ ਕਈ ਦਵਾਈਆਂ ‘ਤੇ ਕਸਟਮ ਡਿਊਟੀ ਹਟਾ ਦੇਵੇਗੀ ਤਾਂ ਜੋ ਕਿ ਹਰ ਗਰੀਬ ਵਰਗ ਦਾ ਲੋਕ ਆਪਣਾ ਇਲਾਜ ਵਧੀਆ ਢੰਗ ਨਾਲ ਕਰਵਾ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਤੰਜ ਪੁੱਛਦੇ ਹੋਏ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਦੇ ਆਮ ਲੋਕਾਂ ਦੇ ਲਈ ਕੋਈ ਵੀ ਸਹੂਲਤ ਨਹੀਂ ਹੀ ਦਿੱਤੀ ਤੇ ਕਾਂਗਰਸ ਹਮੇਸ਼ਾ ਮੁਸਲਮਾਨਾਂ ਦੇ ਹੱਕ ਦੀ ਹੀ ਗੱਲ ਕਰਦੇ ਸੀ ਇਸ ਦੇ ਨਾਲ ਹੀ ਫੋਲਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਲੇਕਿਨ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਫਤਰ ਵਿੱਚ ਜਾਂਦੇ ਹਨ ਤੇ ਉਹ ਆਪਣੀ ਈਗੋ ਲੈ ਕੇ ਜਾਂਦੇ ਹਨ ਅਤੇ ਪੰਜਾਬ ਦੇ ਲਈ ਪੈਕਜ ਮੰਗਣ ਦੀ ਗੱਲ ਨਹੀਂ ਕਰਦੇ ਸਿਰਫ ਆਪਣੀ ਈਗੋ ਦਿਖਾ ਕੇ ਆਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਮੇਅਰ ਦੀ ਚੋਣ ਹੋਈ ਹੈ ਉਹ ਇੱਕ ਹਿਸਾਬ ਦਾ ਲੋਕਤੰਤਰ ਦੀ ਹੱਤਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਅਤੇ ਪੂਰੇ ਪੰਜਾਬ ਵਿੱਚ ਗੁੰਡਾ ਰਾਜ ਕੀਤਾ ਹੈ। ਅਤੇ ਨਗਰ ਨਿਗਮ ਚੋਣਾਂ ਦੌਰਾਨ ਵੀ ਬਹੁਤ ਸਾਰੇ ਉਮੀਦਵਾਰਾਂ ਦੇ ਕਾਗਜ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੱਦ ਕਰਵਾਏ ਸੀ। ਉਹਨਾਂ ਕਿਹਾ ਕਿ ਇਹਨਾਂ ਦੀ ਭਾਈਵਾਲ ਪਾਰਟੀ ਕਾਂਗਰਸ ਹੁਣ ਪ੍ਰਦਰਸ਼ਨ ਕਰ ਰਹੀ ਹੈ। ਲੇਕਿਨ ਦੂਸਰੇ ਸੂਬਿਆਂ ਵਿੱਚ ਇਹ ਇਕੱਠੀ ਹੈ ਅਤੇ ਪੰਜਾਬ ਵਿੱਚ ਨੂਰਾ ਕੁਸ਼ਤੀ ਲੜਨ ਦਾ ਡਰਾਮਾ ਕਰਦੀ ਹੈ। ਅੱਗੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਬੀਜੇਪੀ ਦੇ ਕੌਂਸਲਰ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਤੇ ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਨਿਭਾਉਣਗੇ
----------- Advertisement -----------
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਵਿੱਚ ਪੂਰੇ ਪੰਜਾਬ ਚ ਕੀਤੀ ਹੈ ਲੋਕਤੰਤਰ ਦੀ ਹੱਤਿਆ – ਸ਼ਵੇਤ ਮਲਿਕ
Published on
----------- Advertisement -----------