September 20, 2026, 8:08 pm
----------- Advertisement -----------
HomeNewsLatest Newsਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ਕਾਇਮ ਕਰਨ ਲਈ ਜਥੇਦਾਰ ਦੀ ਨਿਯੁਕਤੀ...

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ਕਾਇਮ ਕਰਨ ਲਈ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੀ ਬਜਾਏ ਸਿੱਖ ਪੰਥ ਕਰੇ- ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ

Published on

----------- Advertisement -----------

ਚੰਡੀਗੜ੍ਹ, 19 ਨਵੰਬਰ (2022) ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਕੇਂਦਰੀ ਸਿੰਘ ਸਭਾ ਅਤੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਵੱਲੋਂ ਕਰਵਾਈ ਗੋਸ਼ਟੀ ਵਿੱਚ ਸਹਿਮਤੀ ਉਭਰੀ ਹੈ ਕਿ ਅਕਾਲ ਤਖ਼ਤ ਦੀ ਪ੍ਰਭੂਸੱਤਾ ਕਾਇਮ ਕਰਨ ਲਈ ਦੁਨੀਆ ਭਰ ਵਿੱਚ ਵਸਦੇ ਸਿੱਖ ਪੰਥ ਅਤੇ ਜਥੇਬੰਦੀਆਂ ਵੱਲੋਂ ਸੁਝਾਏ ਧਾਰਮਿਕ ਹਸਤੀਆਂ ਦੇ ਪੈਨਲ ਵਿੱਚੋਂ ਹੀ ਜਥੇਦਾਰ ਦੀ ਚੋਣ ਹੋਵੇ। “ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਬਹਾਲ ਕਰਨ ਦੇ ਮਸਲੇ” ਉੱਤੇ ਬੋਲਦਿਆਂ, ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਿੱਖ ਸਿੱਧਾਂਤ ਅਨੁਸਾਰ ਜਥੇਦਾਰ ਸਿੱਖ ਪੰਥ ਦੇ ਉਸ ਉੱਚੇ ਸੁੱਚੇ ਅਹੁਦੇ ਉਤੇ ਸ਼ੁਸੋਭਤ ਹੁੰਦਾ ਜਿੱਥੇ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਥ-ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਅਮਲੀ ਤੌਰ ਉੱਤੇ ਲਾਗੂ ਕਰਕੇ ਪੰਥ ਦੀ ਏਕਤਾ ਤੇ ਮਜ਼ਬੂਤੀ ਕਾਇਮ ਕਰਕੇ ਰੱਖੇ, ਪਰ ਅਫਸੋਸ ਹੈ ਕਿ ਮੌਜੂਦਾ ਦੌਰ ਵਿੱਚ ਜਥੇਦਾਰਾਂ ਦੀ ਪੰਥ ਰਾਹੀਂ ਚੋਣ ਕਰਨ ਦੀ ਬਜਾਏ, ਸ਼੍ਰੋਮਣੀ ਕਮੇਟੀ ਰਾਹੀਂ ਨਿਯੁਕਤੀ ਹੁੰਦੀ ਹੈ। ਇਸ ਪ੍ਰਕਿਰਿਆ ਰਾਹੀਂ ਬਣਿਆ ਜਥੇਦਾਰ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਅਕਾਲੀ ਧੜ੍ਹੇ ਦੀ ਸਿਆਸਤ ਨੂੰ ਹੋਰ ਤਕੜਾ ਕਰਨ ਦਾ ਇਕ ਸੰਦ ਹੋ ਨਿਬੜਦਾ ਹੈ। ਗੋਸ਼ਟੀ ਵਿੱਚ ਸ਼ਾਮਿਲ ਸਿੱਖ ਵਿਦਵਾਨਾਂ ਨੇ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਸਰਬਸੰਮਤੀ ਨਾਲ ਪਾਸ ਕੀਤਾ।

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਹਰ ਪੰਥਕ ਸਿੱਖ ਦੀ ਪ੍ਰਭੂਸਤਾ ਦਾ ਪ੍ਰਤੀਕ ਹੈ। ਜੇ ਅਕਾਲ ਤਖ਼ਤ ਦਾ ਜਥੇਦਾਰ ਹੀ ਦੁਨਿਆਵੀ ਸੱਤਾ/ਸਿਆਸਤਦਾਨਾਂ ਦੇ ਸਿੱਧਾ/ਅਸਿੱਧਾ ਅਧੀਨ ਹੋਵੇਗਾ ਤਾਂ ਗੁਰੂ ਦਾ ਸਿੱਖ ਕਿਵੇਂ ਦੂਹਰੀ ਗੁਲਾਮੀ ਦਾ ਸ਼ਿਕਾਰ ਨਹੀਂ ਹੋਵੇਗਾ? ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਪ੍ਰਤੀ 150 ਤੋਂ ਵੱਧ ਮੁਲਕਾਂ ਵਿੱਚ ਰਹਿ ਰਹੇ ਸਿੱਖ ਸਮਰਪਿਤ ਹਨ ਇਸ ਲਈ ਦੁਨੀਆਂ ਦੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਧਾਰਮਿਕ ਹਸਤੀਆਂ ਦਾ ਇਕ ਪੈਨਲ ਚੁਣਿਆ ਜਾਵੇ ਜਿਸ ਵਿੱਚੋਂ ਜਥੇਦਾਰ ਦੀ ਚੋਣ ਹੋਵੇ।

ਸਿੱਖ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਸਿੱਖ ਭਾਈਚਾਰਾ ਗੁਰਬਾਣੀ ਦੀ ਸਿੱਖਿਆ ਅਤੇ ਸਿਧਾਂਤ ਨਾਲੋਂ ਟੁੱਟ ਗਿਆ ਹੈ ਜਿਸ ਕਰਕੇ ਸਿੱਖ ਸੰਸਥਾਵਾ ਕਮਜੋਰ ਹੋ ਗਈਆ ਹਨ। ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਸਾਬਕਾ ਚਾਂਸਲਰ ਅਤੇ ਪਦਮ ਸ੍ਰੀ ਸਰਦਾਰਾ ਸਿੰਘ ਜੌਹਲ ਦਾ ਕੁੰਜੀਵਤ ਭਾਸ਼ਣ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੇ ਸਕੱਤਰ ਜਨਰਲ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਪੜਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੀਰੀ-ਪੀਰੀ ਦੇ ਪਹਿਰੇਦਾਰ ਅਕਾਲ ਤਖ਼ਤ ਦੀ ਉੱਚਤਾ ਈਸਾਈ ਧਰਮ ਦੇ ਪੋਪ ਤੋਂ ਵੀ ਅਸੂਲੀ ਤੌਰ ਉੱਤੇ ਵਧ ਹੈ ਇਸ ਕਰਕੇ ਜਥੇਦਾਰ ਦੀ ਚੋਣ “ਕਿਸੇ ਇਕ ਪਾਰਟੀ ਤੱਕ ਮਹਿਦੂਦ ਨਹੀਂ” ਹੋ ਸਕਦੀ ਬਲਕਿ ਉਹ ਦੁਨੀਆਂ ਵਿੱਚ ਰਹਿੰਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਦਾ ਹੈ। ਮਾਣ ਮੱਤੇ ਉੱਚਤਮ ਅਕਾਲ ਤਖ਼ਤ ਦੇ ਅਸਥਾਨ ਉਪਰ ਸੁਸ਼ੋਭਤ ਹੋਣ ਲਈ ਜਥੇਦਾਰ ਸਿੱਖ ਸਵੈਮਾਣ ਨੂੰ ਪ੍ਰਤੀਨਿਧ ਕਰਨ ਵਾਲੀ ਮਿਸਾਲੀ ਸ਼ਖਸੀਅਤ ਹੋਣਾ ਚਾਹੀਦਾ। ਇਸ ਲਈ ਸ਼੍ਰੋਮਣੀ ਕਮੇਟੀ, ਦਿੱਲੀ, ਹਰਿਆਣਾ, ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਦੇਸ਼ਾਂ ਦੇ ਗੁਰਦੁਆਰਿਆਂ ਦੇ ਪ੍ਰਤੀਨਿਧ 51 ਮੈਂਬਰੀ “ਕੁਲਿਜੀਅਮ (ਪੈਨਲ) ਤਿਆਰ ਕਰਨ, ਜਿਸ ਵਿੱਚੋਂ ਜਥੇਦਾਰ ਦੀ ਚੋਣ ਹੋਵੇ। ਡਾ. ਜੌਹਲ ਨੇ ਕਿਹਾ ਕਿ ਅਕਾਲ ਤਖ਼ਤ ਦੇ ਸਕੱਤਰਰੇਤ ਦਾ ਆਪਣਾ ਵੱਖਰਾ ਬੱਜਟ ਹੋਵੇ ਜਿਸ ਨੂੰ ਜਥੇਦਾਰ ਅਜ਼ਾਦਦਾਨਾ ਤੌਰ ਉੱਤੇ ਖਰਚ ਕਰਕੇ ਅਤੇ ਜਿਸਦੀ ਅੰਦਰੂਨੀ ਆਡਿਟ ਰੀਪੋਰਟ ਪ੍ਰਬੰਧ ਕਿ ਸਿੱਖ ਕਮੇਟੀਆਂ ਨੂੰ ਭੇਜੀ ਜਾਵੇ। ਸਿੱਖ ਸਮਾਜ/ਧਰਮ ਨੂੰ ਸੰਮਿਲਤੀ (inclusive) ਬਣਾਇਆ ਜਾਵੇ ਕਿਉਂਕਿ ਕੱਟੜਪੁਣਾ ਹਮੇਸ਼ਾ ਧਰਮ ਨੂੰ ਸੀਮਤ/ਛੋਟਾ ਕਰਦਾ ਹੈ। ਇਸ ਕਰਕੇ, ਸਹਿਜਧਾਰੀ ਸਿੱਖਾਂ ਨੂੰ ਸਿੱਖ ਦੇ ਖੇਤਰ ਵਿੱਚੋਂ ਬਾਹਰ ਧੱਕ ਦੇਣ ਦੀ ਪਿਰਤ ਨੂੰ ਤੋੜਿਆ ਜਾਵੇ ਅਤੇ ਸਿੱਖ ਨੂੰ ਇਨਸਾਨੀ ਭਾਈਚਾਰੇ ਦਾ ਆਗੂ ਧਰਮ ਬਣਾਇਆ ਜਾਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ‘ਚ ASI ਦਾ ਕਤਲ ਕਰਨ ਵਾਲਾ ਸ਼ੂਟਰ ਪੁਲਿਸ ਮੁਕਾਬਲੇ ‘ਚ ਢੇਰ, ਮੁਲਜ਼ਮ ਦੀਪਕ ਦੇ ਪਰਿਵਾਰ ਦਾ ਵੱਡਾ ਬਿਆਨ

ASI ਹਰਜੀਤ ਸਿੰਘ ਦਾ ਕਤਲ ਕਰਨ ਵਾਲੇ ਇਕ ਸ਼ੂਟਰ ਨੂੰ ਪੁਲਿਸ ਨੇ ਮੁਕਾਬਲੇ ਵਿਚ...

ਡੇਰਾ ਬਾਬਾ ਨਾਨਕ : ਕਾਂਗਰਸੀ ਸਰਪੰਚ ਨਵਦੀਪ ਸਿੰਘ ਦੇ ਛੋਟੇ ਭਰਾ ਦਾ ਕਤਲ, ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਦੇ ਮੌਜੂਦਾ ਕਾਂਗਰਸੀ ਸਰਪੰਚ ਨਵਦੀਪ...

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...