December 9, 2024, 12:52 am
----------- Advertisement -----------
HomeNewsਆਓ ਜਾਣਦੇ ਹਾਂ ਸੁਲਤਾਨਪੁਰ ਲੋਧੀ ਇਤਹਾਸਿਕ ਨਗਰੀ ਦੇ ਇਤਹਾਸਿਕ ਗੁਰਦੁਵਾਰਿਆਂ ਦੇ ਇਤਿਹਾਸ...

ਆਓ ਜਾਣਦੇ ਹਾਂ ਸੁਲਤਾਨਪੁਰ ਲੋਧੀ ਇਤਹਾਸਿਕ ਨਗਰੀ ਦੇ ਇਤਹਾਸਿਕ ਗੁਰਦੁਵਾਰਿਆਂ ਦੇ ਇਤਿਹਾਸ ਬਾਰੇ

Published on

----------- Advertisement -----------

ਸੁਲਤਾਨਪੁਰ ਲੋਧੀ ਇਕ ਇਤਹਾਸਿਕ ਨਗਰੀ ਹੈ ਇਸ ਇਤਹਾਸਿਕ ਨਗਰੀ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 7 ਇਤਹਾਸਿਕ ਗੁਰਦੁਵਾਰੇ ਹਨ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਹੀ ਸਭ ਤੋ ਜਿਆਦਾ ਸਮਾਂ 14 ਸਾਲ 9 ਮਹੀਨੇ ਬਤੀਤ ਕੀਤੇ। ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਸੀ।

ਇਸੇ ਹੀ ਪਵਿੱਤਰ ਨਗਰੀ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਵੀ ਜਾਣਇਆ ਜਾਂਦਾ ਹੈ ਅਤੇ ਇਸ ਪਵਿੱਤਰ ਨਗਰੀ ਵਿਚ ਦੇਸ਼ਾ ਵਿਦੇਸ਼ਾ ਵਿਚੋਂ ਸੰਗਤਾ ਆ ਕੇ ਇਥੋ ਦੇ ਸਿੱਖ ਇਤਹਾਸਿਕ ਗੁਰਦੁਵਾਰਿਆਂ ਦੇ ਦਰਸ਼ਨ ਕਰ ਕੇ ਨਿਹਾਲ ਹੁੰਦੀਆਂ ਹਨ ਅਤੇ ਆਪਣੀਆ ਮਾਨੋ ਕਾਮਨਾਂਵਾ ਪੂਰੀਆਂ ਕਰਦੇ ਹਨ।ਆਓ ਜਾਣਦੇ ਹਾਂ ਇਹਨਾਂ ਇਤਹਾਸਿਕ ਗੁਰਦੁਵਾਰਿਆਂ ਦੇ ਇਤਿਹਾਸ ਬਾਰੇ : –

ਗੁਰਦੁਵਾਰਾ ਸ਼੍ਰੀ ਬੇਰ ਸਾਹਿਬ

ਇਹ ਗੁਰਦੁਵਾਰਾ ਸ਼੍ਰੀ ਬੇਰ ਸਾਹਿਬ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਇਹ ਗੁਰਦੁਵਾਰਾ ਸ਼ਹਿਰ ਦੇ ਲਹਿੰਦੇ ਪਾਸੇ ਹੈ। ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਗੁਰਦੁਵਾਰੇ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ। ਇਹ ਗੁਰਦੁਵਾਰਾ ਪਵਿੱਤਰ ਵੇਈ ਨਦੀ ਦੇ ਬਿਲਕੁਲ ਨੇੜੇ ਹੈ। ਇਸ ਜਗ੍ਹਾ ਤੇ ਇਕ ਭੋਰਾ ਸਾਹਿਬ ਵੀ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 17 ਦਿਨ ਤਪੱਸਿਆ ਕੀਤੀ ਸੀ। ਇਥੇ ਇਕ ਬੇਰੀ ਵੀ ਹੈ, ਇਹ ਬੇਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਹੈ। ਇੱਥੇ ਬਹੁਤ ਵੱਡਾ ਲੰਗਰ ਹਾਲ ਵੀ ਹੈ ਜਿਥੇ 24 ਘੰਟੇ ਲੰਗਰ ਚਲਦਾ ਹੈ ਅਤੇ ਇਥੇ ਯਾਤਰਿਆਂ ਦੇ ਰਾਤ ਨੂੰ ਠਹਿਰਨ ਲਈ 200 ਕਮਰੇ ਦੀ ਸਰਾਂ ਵੀ ਹੈ। 

ਗੁਰਦੁਵਾਰਾ ਸ਼੍ਰੀ ਗੁਰੂ ਕਾ ਬਾਗ

ਇਹ ਗੁਰਦੁਵਾਰਾ ਸ਼੍ਰੀ ਗੁਰੂ ਕਾ ਬਾਗ ਹੈ। ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਰਹੰਦੀ ਸੀ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਪਣੀ ਭੈਣ ਕੋਲ ਆਏ ਸਨ ਅਤੇ ਇਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਸੀ। ਇਥੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਚਲ ਕੇ ਬਟਾਲਾ ਵਿਖੇ ਗਈ ਸੀ। ਇਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸਪੁਤਰਾਂ ਦਾ ਜਨਮ ਹੋਇਆ ਸੀ। ਇਕ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ ਜੀ ਹੋਏ ਸਨ ਇਹ ਓਹੀ ਜਗ੍ਹਾ ਹੈ। ਬੇਬੇ ਨਾਨਕੀ ਜੀ ਨੇ ਇਸ ਗੁਰਦੁਵਾਰੇ ਤੋ ਹੀ ਚੁਲ੍ਹੇ ਤੋਂ ਫੁਲਕਾ ਪਕਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਛਕਾਇਆ ਸੀ ਅਤੇ ਇਸੇ ਕਰਕੇ ਇਸ ਗੁਰਦੁਵਾਰੇ ਦਾ ਨਾ ਗੁਰੂ ਕਾ ਬਾਗ ਕਿਹਾ ਜਾਂਦਾ ਹੈ ਅਜਕਲ ਇਹ ਗੁਰਦੁਵਾਰਾ ਉਸਾਰੀ ਆਦੀਨ ਹੈ ਇਸ ਗੁਰਦੁਵਾਰੇ ਦੀ ਕਰ ਸੇਵਾ ਬਾਬਾ ਸੁਬੇਗ ਸਿੰਘ ਕਰ ਸੇਵਾ ਵਾਲੇ ਕਰ ਰਹੇ ਹਨ।

ਗੁਰੂਦਵਾਰਾ ਸ਼੍ਰੀ ਸੰਤ ਘਾਟ

ਇਹ ਗੁਰਦੁਵਾਰਾ ਸੰਤ ਘਾਟ ਹੈ ਇਹ ਗੁਰਦੁਵਾਰਾ ਸ਼ਹਿਰ ਦੇ ਚੜਦੇ ਪਾਸੇ ਪਵਿੱਤਰ ਵਾਈ ਦੇ ਬਿਲਕੁਲ ਉਪਰ ਸਥਿਤ ਹੈ ਇਹ ਗੁਰਦੁਵਾਰਾ ਓਹ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਵਾਰਾ ਸ਼੍ਰੀ ਬੇਰ ਸਾਹਿਬ ਤੋ ਵਾਈ ਵਿਚ ਚੂੰਬੀ ਮਾਰ ਕੇ 3 ਦਿਨ ਅਲੋਪ ਰਹੇ ਅਤੇ ਇਸ ਜਗ੍ਹਾ ਤੇ ਤੀਸਰੇ ਦਿਨ ਵਾਈ ਵਿਚੋਂ ਨਿਕਲੇ ਸਨ ਅਤੇ ਅਕਾਲ ਪੁਰਖ ਤੋਂ ਮੂਲ ਮੰਤਰ ਦਾ ਜਾਪ ਲੈ ਕੇ ਆਏ ਸਨ।

ਗੁਰਦੁਵਾਰਾ ਸ਼੍ਰੀ ਹਟ ਸਾਹਿਬ

ਇਹ ਗੁਰਦੁਵਾਰਾ ਸ਼੍ਰੀ ਹੱਟ ਸਾਹਿਬ ਉਸ ਜਗ੍ਹਾ ਤੇ ਸਥਿਤ ਹੈ, ਇੱਥੇ ਗੁਰੂ ਸਾਹਿਬ ਹੱਟ ਚਲਾਇਆ ਕਰਦੇ ਸਨ। ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀ ਦਾ ਕੰਮ ਕਰਦੇ ਸਨ। ਇਹ ਗੁਰਦੁਵਾਰਾ ਕਿਲੇ ਦੇ ਦੱਖਣ ਵਲ ਸਰਕਾਰੀ ਸਰਾਈ ਦੇ ਪਿਛਲੇ ਪਾਸੇ ਸਥਿਤ ਹੈ ਕਿਹਾ ਜਾਂਦਾ ਹੈ ਕੀ ਇਹ ਓਹ ਜਗ੍ਹਾ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ,ਸਾਧ, ਫ਼ਕੀਰਾ,ਅਤੇ ਹੋਰ ਲੋੜਵੰਦ ਲੋਕਾਂ ਨੂੰ ਅਨਾਜ ਵੰਡਦੇ ਸਨ।ਪ੍ਰੰਤੂ ਜਦੋਂ ਮੋਦੀ ਖਾਨੇ ਦਾ ਹਿਸਾਬ ਕੀਤਾ ਗਿਆ ਤਾਂ ਕਿਸੇ ਵੀ ਕਿਸਮ ਦਾ ਘਾਟਾ ਨਹੀਂ ਨਿਕਲਿਆ ਬਲਕਿ ਗੁਰੂ ਨਾਨਕ ਸਾਹਿਬ ਦਾ ਬਕਾਇਆ ਸਰਕਾਰ ਵਲ ਨਿਕਲਿਆ ਅਤੇ ਦੋਲਤ ਖਾਨ ਬਹੁਤ ਖੁਸ਼ ਹੋਏ | ਇਸ ਜਗ੍ਹਾ ਤੇ ਓਸ ਸਮੇਂ ਦੇ ੧੪ ਵਟੇ ਸੁਸ਼ੋਭਿਤ ਹਨ ਇਹਨਾ ਵਟਿਆ ਨਾਲ ਹੀ ਗੁਰੂ ਜੀ ਨਾਪ-ਤੋਲ ਕਰਦੇ ਸਨ।

ਗੁਰਦੁਵਾਰਾ ਸ਼੍ਰੀ ਕੋਠੜੀ ਸਾਹਿਬ

ਗੁਰਦੁਵਾਰਾ ਸ਼੍ਰੀ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ ਦੇ ਇਤਹਾਸਿਕ ਗੁਰਦੁਆਰੇ ਸਾਹਿਬ ਵਿਚੋਂ ਇਕ ਹੈ ।

ਗੁਰੂਦਵਾਰਾ ਸ਼੍ਰੀ ਅੰਤਰ ਯਾਮਤਾ

ਗੁਰੂਦਵਾਰਾ ਸ਼੍ਰੀ ਅੰਤਰ ਯਾਮਤਾ ਮੁਸਲਮਾਨਾ ਦਾ ਧਾਰਮਿਕ ਅਸਥਾਨ ਸੀ ਜਿਥੇ ਮੁਸਲਮਾਨ ਨਵਾਜ ਅਦਾ ਕਰਦੇ ਸਨ। ਗੁਰਦੁਵਾਰਾ ਸਾਹਿਬ ਦੇ ਇਤਹਾਸ ਵਿਚ ਦਸਿਆ ਜਾਂਦਾ ਹੈ ਕਿ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੋਲਤ ਖਾਨ ਤੇ ਉਸਦੇ ਮੋਲਵੀ ਨੂੰ ਨਮਾਜ ਦੀ ਅਸਲੀਅਤ ਦਾਸੀ ਅਤੇ ਸਿਧੇ ਰਸਤੇ ਪਾਇਆ।

ਗੁਰੂਦਵਾਰਾ ਸੇਹਰਾ ਸਾਹਿਬ

ਇਹ ਓਹ ਪਵਿਤਰ ਅਸਥਾਨ ਹੈ , ਜਿਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਸਪੁਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹੁਣ ਜਾਂਦੇ ਹੋਏ ਰਾਤ ਨੂੰ ਇਸ ਜਗਾਹ ਉਪਰ ਬਿਰਾਜੇ ਰੁਕੇ ਸਨ ਅਤੇ ਸਵੇਰੇ ਇੱਥੋਂ ਹੀ ਸੇਹਰਾ ਬੰਦੀ ਕਰਕੇ ਡੱਲੇ( dalle ) ਪਧਾਰੇ ਸਨ ਇਸੇ ਕਾਰਨ ਇਸ ਅਸਥਾਨ ਦਾ ਨਾਮ ਸੇਹਰਾ ਸਾਹਿਬ ਹੈ ਇਸ ਗੁਰਦੁਆਰੇ ਨੂੰ ਧਰਮਸ਼ਾਲਾ ਸ੍ਰੀ ਗੁਰੂ ਨਾਨਕ ਦੇਵ ਸਾਹਬ ਵੀ ਕਹਿੰਦੇ ਹਨ ਜਿਸ ਤੋਂ ਸਿਧ ਹੁੰਦਾ ਹੈ ਕੀ ਗੁਰੂ ਬਾਬੇ ਨੇ ਸਭ ਤੋਂ ਪਹਿਲਾਂ ਏਹੋ ਧਰ੍ਮਸ਼ਾਲ ਬੱਧੀ ਸੀ ਅਤੇ ਉਸ ਵਿਚ ਪੰਚਮ ਪਾਤਸ਼ਾਹ ਜੀ ਨੇ ਸਾਹਿਬਜਾਦੇ ਦੀ ਜੰਞ ਸਮੇਤ ਰੈਨ ਬਸੇਰਾ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਔਰਤ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਲਗਾਈ ਅੱਗ ,ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

 ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਪਿੰਡ ਬੋੜਾਵਾਲ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ...

ਪੰਜਾਬ ‘ਚ ਅੱਜ ਸ਼ਾਮ ਤੋਂ ਵਿਗੜੇਗਾ ਮੌਸਮ, ਦੋ ਦਿਨ ਮੀਂਹ

ਮਾਨਸੂਨ ਤੋਂ ਬਾਅਦ ਪਿਛਲੇ 2 ਮਹੀਨਿਆਂ ਦੇ ਸੋਕੇ ਤੋਂ ਬਾਅਦ ਹੁਣ ਹਲਕੀ ਬਾਰਿਸ਼ ਹੋਣ...

ਐਚ ਐਸ ਫੂਲਕਾ ਨੇ ਕੀਤਾ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ,ਕਿਹਾ ਲੋੜ ਹੈ ਨਵੀਂ ਸ਼ੁਰੂਆਤ ਦੀ

ਵੀਓਪੀ ਬਿਓਰੋ: ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਸ਼ਨੀਵਾਰ ਨੂੰ ਮੁੜ ਸਿਆਸਤ ਵਿੱਚ ਆਉਣ ਦਾ...

 ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਗਰਮਾਇਆ, ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ

ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ...

ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਚੌੜਾ ਖਿਲਾਫ ਕਾਰਵਾਈ ਦੀ ਉਠੀ ਮੰਗ,ਦਿੱਤਾ ਮੰਗ ਪੱਤਰ

GPC ਦੇ ਅੰਤਰਿਮ ਕਮੇਟੀ ਦੇ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਕਤ ਸਾਹਿਬਹ ਦੇ ਜਥੇਦਾਰ...

ਇਸ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਨਹੀਂ ਖੈਰ,ਹੋਵੇਗੀ ਇਹ ਕਾਰਵਾਈ

ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਵੱਲੋਂ ਨਵੇਕਲੀ ਪਹਿਲ।...

ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤਮਾਲ,ਵਾਪਿਸ ਪਰਤੇ ਕਿਸਾਨ

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ...

ਕੈਨੇਡਾ ਚ ਬਦਮਾਸ਼ਾਂ ਨੇ ਉਜਾੜ ਦਿੱਤਾ ਮਾਪਿਆਂ ਦਾ ਸੰਸਾਰ, ਨੌਜਵਾਨ ਦਾ ਗੋਲੀਆਂ ਮਾਰਕੇ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ...

ਗੁਰੂ ਘਰ ਦੇ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨ !ਮੁਆਵਜ਼ਾ ਨਾਲ ਮਿਲਣ ‘ਤੇ ਲਾ ਦਿੱਤਾ ਧਰਨਾ

ਬਠਿੰਡਾ ਦੇ ਪਿੰਡ ਲੇਲੇਵਾਲ ਵਿੱਚ ਮੁਆਵਜ਼ਾ ਨਾਲ ਮਿਲਣ ‘ਤੇ ਗੈਸ ਪਾਈਪ ਲਾਈਨਾਂ ਵਿੱਚ ਕੰਮ...