ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਯਾਨੀ ਕਿ ਸੋਮਵਾਰ ਨੂੰ ਪੂਰੇ ਵਿਧਿ-ਵਿਧਾਨ ਨਾਲ ਬੰਦ ਕਰ ਦਿਤੇ ਜਾਣਗੇ। ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਵੇਗੀ। ਸੋਮਵਾਰ ਨੂੰ ਸਵੇਰੇ 10 ਵਜੇ ਸੁਖਮਨੀ ਦੇ ਪਾਠ ਆਰੰਭ ਹੋਣਗੇ। 11:15 ਤੋਂ 12:30 ਤੱਕ ਸ਼ਬਦ ਕੀਰਤਨ ਅਤੇ 12:30 ਤੋਂ 1 ਵਜੇ ਤੱਕ ਅਰਦਾਸ ਕੀਤੀ ਜਾਵੇਗੀ। ਦੁਪਹਿਰ 1 ਵਜੇ ਹੁਕਮਨਾਮਾ ਲਿਆ ਜਾਵੇਗਾ ਅਤੇ 418 ਇੰਜੀਨੀਅਰ ਕੋਰ ਆਰਮੀ ਬੈਂਡ ਦੀ ਸੁਰੀਲੀ ਧੁਨ ਵਿੱਚ ਪੰਚ ਪਿਆਰਿਆਂ ਦੀ ਅਗਵਾਈ ਹੇਠ ਦਰਬਾਰ ਸਾਹਿਬ ਤੋਂ ਸੱਚਖੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਵਿੱਚ ਦੋ ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਅੱਧੇ ਫੁੱਟ ਤੱਕ ਬਰਫ਼ ਜਮ੍ਹਾਂ ਹੋ ਗਈ ਹੈ। ਇਸ ਕਾਰਨ ਇਸ ਸਾਲ ਹਾਜ਼ਰੀ ਭਰਨ ਵਾਲੇ ਸ਼ਰਧਾਲੂਆਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
----------- Advertisement -----------
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਹੋਣਗੇ ਬੰਦ
Published on
----------- Advertisement -----------
----------- Advertisement -----------












