ਚੰਡੀਗੜ੍ਹ, 10 ਦਸੰਬਰ 2021 – ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਗਈ, ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਅੱਜ 10 ਦਸੰਬਰ ਨੂੰ ਸਿਰਸਾ ਜਾ ਕੇ ਡੇਰਾ ਸੱਚਾ ਸੌਦਾ ਵਿੱਚ ਹੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਵਾਈਸ ਚੇਅਰਮੈਨ ਪੀਕੇ ਨੈਨ ਕੋਲੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ SIT ਵੱਲੋਂ ਤਿੰਨ ਵਾਰ ਸੰਮਨ ਭੇਜਣ ਤੋਂ ਬਾਅਦ ਵੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਹਾਜ਼ਰ ਹੋਏ ਨਹੀਂ ਸਨ।
ਜਿਸ ਤੋਂ ਬਾਅਦ ਇਕ ਵਾਰ SIT ਦੀ ਡੇਰਾ ਪੁੱਜੀ ਸੀ ਅਤੇ ਉਸ ਦਿਨ ਵੀ SIT ਨੂੰ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨਹੀਂ ਮਿਲੇ ਸਨ। ਜਿਸ ਤੋਂ ਬਾਅਦ ਇਹ ਮਾਮਲਾ ਅਦਲ ਪੁੱਜਿਆ ਸੀ ਅਤੇ ਵੀਰਵਾਰ ਨੂੰ ਹਾਈਕੋਰਟ ‘ਚ ਸੁਣਵਾਈ ਕਰਦੇ ਹੋਏ ਅਦਾਲਤ ਨੇ ਐੱਸ.ਆਈ.ਟੀ. ਨੂੰ ਹੁਕਮ ਦਿੱਤੇ ਹਨ ਕਿ ਜੇ ਬੇਅਦਬੀ ਮਾਮਲੇ ‘ਚ ਹੁਣ ਜੇ ਐੱਸ.ਆਈ.ਟੀ ਨੇ ਡੇਰਾ ਸੱਚਾ-ਸੌਦਾ ਦੇ ਵਾਈਸ ਚੇਅਰਮੈਨ ਡਾਕਟਰ ਪ੍ਰਿਥਵੀ ਰਾਜ ਨੈਨ ਤੋਂ ਜੋ ਵੀ ਪੁੱਛਗਿੱਛ ਕਰਨੀ ਹੈ, ਉਹ ਡੇਰੇ ਵਿੱਚ ਹੀ ਉਨ੍ਹਾਂ ਕੋਲ ਜਾ ਕੇ ਕੀਤੀ ਜਾਵੇ, ਕਿਉਂਕਿ ਨੈਨ ਦੇ ਵਕੀਲ ਨੇ ਕਿਹਾ ਸੀ ਕਿ ਨੈਨ ਦੀ ਉਮਰ ਹੁਣ 71 ਸਾਲ ਹੈ ਅਤੇ ਸੀ.ਆਰ.ਪੀ.ਸੀ. ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਕੋਲ ਜਾ ਕੇ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ।