ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਅਜੇ ਤੱਕ ਆਪਣੇ ਵਿਆਹ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਇਸ ਨਾਲ ਜੁੜੇ ਕਈ ਵੇਰਵੇ ਸਾਹਮਣੇ ਆ ਰਹੇ ਹਨ। ਜ਼ੂਮ ਦੀ ਰਿਪੋਰਟ ਮੁਤਾਬਕ ਦੋਵਾਂ ਦਾ 23 ਜੂਨ ਨੂੰ ਰਜਿਸਟਰਡ ਵਿਆਹ ਹੋਵੇਗਾ, ਜਿਸ ਤੋਂ ਬਾਅਦ ਵਿਆਹ ਦੀ ਪਾਰਟੀ ਹੋਵੇਗੀ।
ਸੋਨਾਕਸ਼ੀ ਦੇ ਦੋਸਤ ਨੇ ਜ਼ੂਮ ਨਾਲ ਗੱਲਬਾਤ ‘ਚ ਕਿਹਾ, ‘ਮੈਨੂੰ 23 ਜੂਨ ਨੂੰ ਹੋਣ ਵਾਲੇ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ ਦੋਵਾਂ ਦਾ 23 ਜੂਨ ਦੀ ਸਵੇਰ ਨੂੰ ਰਜਿਸਟਰਡ ਵਿਆਹ ਹੋਵੇਗਾ। ਸੱਦਾ ਪੱਤਰ ਵਿੱਚ ਵਿਆਹ ਦੀਆਂ ਰਸਮਾਂ ਦਾ ਕੋਈ ਜ਼ਿਕਰ ਨਹੀਂ ਹੈ, ਸਿਰਫ ਪਾਰਟੀ ਹੋਣ ਦਾ ਜ਼ਿਕਰ ਹੈ।
ਜਦੋਂ ਸੋਨਾਕਸ਼ੀ ਦੇ ਭਰਾ ਲਵ ਸਿਨਹਾ ਨੂੰ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਂ ਮੁੰਬਈ ਤੋਂ ਬਾਹਰ ਹਾਂ ਅਤੇ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।’
----------- Advertisement -----------
ਜ਼ਹੀਰ ਇਕਬਾਲ ਨਾਲ ਰਜਿਸਟਰਡ ਵਿਆਹ ਕਰਨਗੇ ਸੋਨਾਕਸ਼ੀ ਸਿਨਹਾ, 23 ਜੂਨ ਨੂੰ ਹੋਵੇਗੀ ਸਿਰਫ ਵਿਆਹ ਦੀ ਪਾਰਟੀ
Published on
----------- Advertisement -----------
----------- Advertisement -----------












